ਨਵੀਂ ਦਿੱਲੀ:ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ (Rajiv Gandhi) ਦੀ 78ਵੀਂ ਜਯੰਤੀ ਹੈ। ਇਸ ਮੌਕੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ (Rahul Gandhi), ਬੇਟੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanaka Gandhi) ਨੇ ਵੀਰ ਭੂਮੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਰਾਹੁਲ-ਪ੍ਰਿਅੰਕਾ ਦੇ ਨਾਲ ਰਾਬਰਟ ਵਾਡਰਾ (Robert Vadra), ਸੰਸਦ ਮੈਂਬਰ ਕੇਸੀ ਵੇਣੂਗੋਪਾਲ (K. C. Venugopal) ਅਤੇ ਐਲਓਪੀ ਮੱਲਿਕਾਰਜੁਨ ਖੜਗੇ (Mallikarjun Kharge) ਵੀ ਮੌਜੂਦ ਸਨ।
ਰਾਜੀਵ ਗਾਂਧੀ ਦੀ 78ਵੀਂ ਜਯੰਤੀ ਦੇ ਮੌਕੇ 'ਤੇ ਰਾਹੁਲ ਗਾਂਧੀ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ। ਉਨ੍ਹਾਂ ਟਵੀਟ ਵਿੱਚ ਰਾਜੀਵ ਗਾਂਧੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਪਾਪਾ, ਤੁਸੀਂ ਹਰ ਪਲ ਮੇਰੇ ਦਿਲ ਵਿੱਚ ਮੇਰੇ ਨਾਲ ਹੋ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਦੇਸ਼ ਲਈ ਜੋ ਸੁਪਨਾ ਤੁਸੀਂ ਦੇਖਿਆ ਹੈ, ਮੈਂ ਉਸ ਨੂੰ ਪੂਰਾ ਕਰ ਸਕਾਂ।