ਨਵੀਂ ਦਿੱਲੀ: ਮੰਗਲਵਾਰ ਨੂੰ, ਈਡੀ ਦੇ ਸੇਵਾਮੁਕਤ ਨਿਰਦੇਸ਼ਕ ਕਮਲ ਸਿੰਘ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਖ਼ਿਲਾਫ਼ ਆਪਣਾ ਬਿਆਨ ਦਰਜ ਕਰਵਾਇਆ। ਇਸ ਮਾਮਲੇ ’ਚ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਵੇਗੀ।
6 ਕਰੋੜ ਤੋਂ ਵੱਧ ਸੰਪਤੀ ਹੋ ਚੁੱਕੀ ਹੈ ਜ਼ਬਤ
ਅਦਾਲਤ ਨੇ ਚੌਟਾਲਾ ਖ਼ਿਲਾਫ਼ ਮਨੀ ਲਾਂਡਿੰਗ ਐਕਟ ਦੀ ਧਾਰਾ 4 ਤਹਿਤ ਦੋਸ਼ ਤੈਅ ਕੀਤੇ ਹਨ। ਈਡੀ ਨੇ ਚੌਟਾਲਾ ਦੀ ਜ਼ਬਤ ਕੀਤੀ ਜਾਇਦਾਦ ਬਾਰੇ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ’ਤੇ ਕੋਰਟ ਨੇ ਕਾਰਵਾਈ ਕੀਤੀ ਸੀ। 2019 ’ਚ ਈਡੀ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਚੌਟਾਲਾ ਦੀ 1 ਕਰੋੜ 94 ਲੱਖ ਦੀ ਸੰਪਤੀ ਜ਼ਬਤ ਕਰ ਲਈ ਸੀ।