ਮੁੰਬਈ: ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਵਿਨੋਦ ਕਾਂਬਲੀ ਨੇ ਨਸ਼ੇ ਵਿੱਚ ਗੱਡੀ ਚਲਾਉਂਦੇ ਹੋਏ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਆਪਣੀ ਕਾਰ ਵੀ ਸੁਸਾਇਟੀ ਦੇ ਗੇਟ ਨਾਲ ਟਕਰਾ ਦਿੱਤੀ। ਉਸ ਖਿਲਾਫ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ 'ਤੇ ਆਰੋਪ ਹੈ ਕਿ ਨਸ਼ੇ 'ਚ ਉਨ੍ਹਾਂ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਬਾਂਦਰਾ ਥਾਣਾ ਪੁਲਿਸ ਨੇ ਫਿਰ ਵਿਨੋਦ ਕਾਂਬਲੀ ਨੂੰ ਗ੍ਰਿਫਤਾਰ ਕਰ ਲਿਆ।
Vinod Kambli Arrested: ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਆਰੋਪ 'ਚ ਕਾਬੂ - ਵਿਨੋਦ ਕਾਂਬਲੀ ਨੂੰ ਲਗਭਗ ਸਵਾ ਲੱਖ ਰੁਪਏ ਦੀ ਠੱਗੀ
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਐਤਵਾਰ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁੰਬਈ ਦੇ ਬਾਂਦਰਾ 'ਚ ਵਿਨੋਦ ਕਾਂਬਲੀ ਨੇ ਨਸ਼ੇ 'ਚ ਗੱਡੀ ਚਲਾਉਂਦੇ ਹੋਏ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਕਾਂਬਲੀ ਨੂੰ ਜ਼ਮਾਨਤ ਮਿਲ ਗਈ।
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਆਰੋਪ 'ਚ ਕਾਬੂ
ਵਿਨੋਦ ਕਾਂਬਲੀ ਕੁੱਝ ਸਮਾਂ ਪਹਿਲਾਂ ਉਸ ਸਮੇਂ ਸੁਰਖੀਆਂ 'ਚ ਆਏ ਸਨ, ਜਦੋਂ ਉਹ ਸਾਈਬਰ ਰਿਗਿੰਗ ਦਾ ਸ਼ਿਕਾਰ ਹੋਏ ਸਨ। ਕੇਵਾਈਸੀ ਅਪਡੇਟ ਦੇ ਨਾਮ 'ਤੇ, ਇੱਕ ਠੱਗ ਨੇ ਇੱਕ ਬੈਂਕ ਕਰਮਚਾਰੀ ਦੇ ਰੂਪ ਵਿੱਚ ਪੇਸ਼ ਕੀਤਾ ਤੇ ਵਿਨੋਦ ਕਾਂਬਲੀ ਨੂੰ ਲਗਭਗ ਸਵਾ ਲੱਖ ਰੁਪਏ ਦੀ ਠੱਗੀ ਮਾਰੀ। ਵਿਨੋਦ ਕਾਂਬਲੀ ਨੇ ਇਸ ਮਾਮਲੇ ਨੂੰ ਲੈ ਕੇ ਬਾਂਦਰਾ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਸਾਈਬਰ ਟੀਮ ਨੇ ਇਸ 'ਤੇ ਕਾਰਵਾਈ ਕੀਤੀ।
ਇਹ ਵੀ ਪੜੋ:- ਯੂਕਰੇਨ ਨੇ ICJ ਨੂੰ ਰੂਸ ਦੇ ਖਿਲਾਫ ਸੌਂਪੀ ਅਰਜ਼ੀ, 'ਕਤਲੇਆਮ' ਲਈ ਜ਼ਿੰਮੇਵਾਰ ਠਹਿਰਾਇਆ