ਨਵੀਂ ਦਿੱਲੀ: ਸਾਬਕਾ ਆਪ ਵਿਧਾਇਕ ਜਰਨੈਲ ਸਿੰਘ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਹ ਕੋਰੋਨਾ ਨਾਲ ਪੀੜਤ ਸੀ। ਜਰਨੈਲ ਸਿੰਘ ਰਾਜੌਰੀ ਗਾਰਡਨ ਤੋਂ ਆਪ ਵਿਧਾਇਕ ਰਹਿ ਚੁੱਕੇ ਹਨ। ਸਾਬਕਾ ਆਪ ਵਿਧਾਇਕ ਜਰਨੈਲ ਸਿੰਘ ਦੇ ਦੇਹਾਂਤ ’ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦੁੱਖ ਜਤਾਇਆ ਹੈ।
ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਹੋਇਆ ਦੇਹਾਂਤ, ਕੇਜਰੀਵਾਲ ਨੇ ਟਵੀਟ ਕਰ ਜਤਾਇਆ ਦੁੱਖ ਸੀਐੱਮ ਕੇਜਰੀਵਾਲ ਨੇ ਕੀਤਾ ਟਵੀਟ
ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲਿਖਿਆ ਹੈ ਕਿ ਸਾਬਕਾ ਆਪ ਵਿਧਾਇਕ ਜਰਨੈਲ ਸਿੰਘ ਜੀ ਦੇ ਦੇਹਾਂਤ ਤੋਂ ਉਹ ਬੇਹੱਦ ਦੁਖੀ ਹਨ। ਰੱਬ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਦੇਵੇ। ਕੇਜਰੀਵਾਲ ਨੇ ਟਵੀਟ ’ਚ ਇਹ ਵੀ ਕਿਹਾ ਕਿ ਸਾਬਕਾ ਆਪ ਵਿਧਾਇਕ ਜਰਨੈਲ ਸਿੰਘ ਨੇ ਸਮਾਜ ਭਲਾਈ ਦੇ ਲਈ ਦਿੱਤੇ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਜਰਨੈਲ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੰਬੀ ਸੀਟ ਤੋਂ ਚੋਣ ਲੜੀ ਸੀ। ਇਸ ਸੀਟ ਤੋਂ ਪ੍ਰਕਾਸ਼ ਸਿੰਘ ਬਾਦਲ ਜੇਤੂ ਰਹੇ ਸੀ। ਪੰਜਾਬ ’ਚ 2017 ਵਿਧਾਨਸਭਾ ਚੋਣ ਲੜਣ ਲਈ ਉਨ੍ਹਾਂ ਨੇ ਦਿੱਲੀ ਵਿਧਾਨਸਭਾ ਚ ਆਪਣੀ ਸੀਟ ਤੋਂ ਅਸਤੀਫਾ ਦਿੱਤਾ ਸੀ। ਦੱਸ ਦਈਏ ਕਿ ਜਰਨੈਲ ਸਿੰਘ ਚੰਗੇ ਪੱਤਰਕਾਰ ਸੀ। ਉਨ੍ਹਾਂ ਨੇ 84 ਦੇ ਕਤਲੇਆਮ ਦੇ ਰੋਸ ਵੱਜੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ ਚਿੰਦਮਬਰਮ ਵੱਲ ਜੁੱਤੀ ਸੁੱਟੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ’ਤੇ ਕਿਤਾਬ ਵੀ ਲਿਖੀ ਸੀ।
ਇਹ ਵੀ ਪੜੋ: ਦੇਸ਼ ਭਰ 'ਚ ਕੋਰੋਨਾ ਮਹਾਂਮਾਰੀ ਦਰਮਿਆਨ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ