ਮੁੰਬਈ:ਅਡਾਨੀ ਗਰੁੱਪ ਵੱਲੋਂ ਐਫਪੀਓ ਵਾਪਿਸ ਕਰਨ ਦੇ ਮਾਮਲੇ ਵਿੱਚ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਐਫਪੀਓ ਆਉਂਦੇ-ਜਾਂਦੇ ਰਹਿੰਦੇ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਐਫਪੀਓ ਵਾਪਿਸ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਉਤਾਰ-ਚੜ੍ਹਾਅ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਸਾਡੇ ਕੋਲ 8 ਅਰਬ (ਵਿਦੇਸ਼ੀ ਮੁਦਰਾ ਭੰਡਾਰ) ਹੋਣ ਦਾ ਤੱਥ ਇਹ ਸਾਬਤ ਕਰਦਾ ਹੈ ਕਿ ਭਾਰਤ ਅਤੇ ਇਸਦੀ ਤਾਕਤ ਬਾਰੇ ਧਾਰਨਾ ਬਰਕਰਾਰ ਹੈ।
Sitharaman on Adani row: ਅਡਾਨੀ ਮਾਮਲੇ ਉੱਤੇ ਵਿੱਤ ਮੰਤਰੀ ਨੇ ਕਿਹਾ- ਪਹਿਲਾਂ ਵੀ ਵਾਪਸ ਹੋ ਚੁੱਕੇ ਹਨ FPO - Finance Minister
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਡਾਨੀ ਦੇ ਚੱਲ ਰਹੇ ਵਿਵਾਦ ਉੱਤੇ ਬੋਲਦੇ ਹੋਏ ਕਿਹਾ ਕਿ ਪਹਿਲਾਂ ਵੀ ਕਈ ਐਫਪੀਓ ਰੱਦ ਹੋ ਚੁੱਕੇ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਦੱਸ ਦਈਏ ਕਿ ਅਡਾਨੀ ਇੰਟਰਪ੍ਰਾਈਜਿਜ਼ ਨੇ ਆਪਣੇ 20,000 ਕਰੋੜ ਰੁਪਏ ਦੇ ਫਾਲੋ-ਆਨ ਪਬਲਿਕ ਪੇਸ਼ਕਸ਼ (FPO) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ ਸੀ।
ਅਡਾਨੀ ਗਰੁੱਪ ਨੇ ਐੱਫਪੀਓ ਲਿਆ ਸੀ ਵਾਪਸ:ਦੱਸ ਦਈਏ ਕਿ ਅਡਾਨੀ ਇੰਟਰਪ੍ਰਾਈਜਿਜ਼ ਨੇ ਆਪਣੇ 20,000 ਕਰੋੜ ਰੁਪਏ ਦੇ ਫਾਲੋ-ਆਨ ਪਬਲਿਕ ਪੇਸ਼ਕਸ਼ (FPO) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ ਸੀ। ਅਡਾਨੀ ਇੰਟਰਪ੍ਰਾਈਜਿਜ਼ ਨੇ ਇਹ ਕਦਮ ਅਮਰੀਕਾ ਦੀ ਸ਼ਾਰਟ ਸੇਲਿੰਗ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਚੁੱਕਿਆ ਸੀ। ਬੀਐਸਸੀ ਦੇ ਅੰਕੜਿਆਂ ਅਨੁਸਾਰ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਐਫਪੀਓ ਦੇ ਤਹਿਤ 4.55 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਦੋਂ ਕਿ 4.62 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਨਿਵੇਸ਼ਕਾਂ ਦਾ ਕੀਤਾ ਸੀ ਧੰਨਵਾਦ:ਇਸ ਦੌਰਾਨਅਡਾਨੀ ਨੇ ਕਿਹਾ ਸੀ ਕਿ ਕੰਪਨੀ ਅਤੇ ਇਸਦੇ ਕਾਰੋਬਾਰ ਪ੍ਰਤੀ ਤੁਹਾਡਾ ਭਰੋਸਾ ਸਾਡਾ ਵਿਸ਼ਵਾਸ ਵਧਾਉਣ ਵਾਲਾ ਹੈ ਜਿਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਅੱਜ ਕੰਪਨੀ ਦੇ ਸਟਾਕ 'ਚ ਅਚਾਨਕ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਤੇ ਅਸਧਾਰਨ ਹਾਲਾਤਾਂ ਦੇ ਮੱਦੇਨਜ਼ਰ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਫੈਸਲਾ ਕੀਤਾ ਹੈ ਕਿ ਐਫਪੀਓ ਨਾਲ ਅੱਗੇ ਵਧਣਾ ਨੈਤਿਕ ਤੌਰ 'ਤੇ ਸਹੀ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਨਿਵੇਸ਼ਕਾਂ ਦੇ ਹਿੱਤ ਸਾਡੇ ਲਈ ਸਰਵਉੱਚ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਬੋਰਡ ਆਫ਼ ਡਾਇਰੈਕਟਰਜ਼ ਨੇ FPO ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।