ਬੈਂਗਲੁਰੂ: ਹਾਲ ਹੀ ਦੇ ਦਿਨਾਂ ਵਿੱਚ ਫਾਲਈਟਾਂ 'ਚ ਯਾਤਰੀਆਂ ਵੱਲੋਂ ਬਤਮੀਜ਼ੀ ਅਤੇ ਸੁਰੱਖਿਆ ਨਿਯਮਾਂ ਦੇ ਉਲੰਘਣ ਦੀਆਂ ਕਾਫ਼ੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਨਵਾਂ ਮਾਮਲਾ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਯਾਤਰੀ ਵੱਲੋਂ ਉਡਾਣ ਦੇ ਅੱਧੇ ਰਸਤੇ 'ਚ ਟਾਈਲਟ 'ਚ ਸਿਗਰੇਟ ਪੀਣ ਲਈ ਲਾਈਟਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਸ਼ਨੀਵਾਰ ਨੂੰ ਅਸਮ ਤੋਂ ਬੈਂਗਲੁਰੂ ਲਈ ਉਡਾਣ ਭਰਨ ਸਮੇਂ ਹੋਈ ਹੈ। ਇੰਡੀਗੋ ਦੀ ਉਡਾਣ ਦੇ ਦੌਰਾਨ ਇਸ ਹਰਕਤ ਨੂੰ ਕਰਨ ਵਾਲੇ ਯਾਤਰੀ ਦੀ ਪਛਾਣ 20 ਸਾਲ ਦੇ ਸੇਰੀ ਚੌਧਰੀ ਦੇ ਰੂਪ ਵਿੱਚ ਹੋਈ ਹੈ।
ਨੌਜਵਾਨ ਨੂੰ ਭੇਜਿਆ ਜੇਲ੍ਹ:ਮੀਡੀਆ ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਨੂੰ ਬੈਂਗਲੁਰੂ 'ਚ ਪੁਲਸ ਦੇ ਹਵਾਲੇ ਕੀਤੇ ਗਿਆ। ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸੇਰੀ ਨੂੰ ਨਿਆਂਇਕ ਹਿਰਾਸਤ 'ਚ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੇਰੀ ਉਡਾਣ ਦੌਰਾਨ ਆਪਣੀ ਸੀਟ ਤੋਂ ਉੱਠਿਆ ਅਤੇ ਟਾਇਲਟ ਗਿਆ, ਉਸ ਦੇ ਅੰਦਰ ਰਹਿਣ ਦੌਰਾਨ ਹੀ ਹਵਾਈ ਜਹਾਜ ਦਾ ਫਾਇਰ ਅਲਾਰਮ ਵੱਜਣ ਲੱਗਿਆ, ਜਦੋਂ ਜਹਾਜ ਦੇ ਮੈਂਬਰਾਂ ਨੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਸ ਲੋਕ ਸਿਗਰੇਟ ਅਤੇ ਲਾਇਟਰ ਬਰਾਮਦ ਹੋਇਆ।