ਪੰਜਾਬ

punjab

ETV Bharat / bharat

ਯੂਕਰੇਨ ਵਿੱਚ ਫਸੇ 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਪਹੁੰਚਿਆ ਮੁੰਬਈ - ਏਅਰ ਇੰਡੀਆ ਐਕਸਪ੍ਰੈਸ

ਯੂਕਰੇਨ ਵਿੱਚ ਫਸੇ 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਵੀਰਵਾਰ ਨੂੰ ਮੁੰਬਈ ਪਹੁੰਚੀ। ਏਅਰ ਇੰਡੀਆ ਐਕਸਪ੍ਰੈਸ ਦੀ ਵਿਸ਼ੇਸ਼ ਉਡਾਣ ਬੁੱਧਵਾਰ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਰਵਾਨਾ ਹੋਈ। ਰੇਲ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਬੁਡਾਪੇਸਟ ਤੋਂ ਮੁੰਬਈ ਲਈ ਤੀਜੀ ਨਿਕਾਸੀ ਉਡਾਣ ਦੇ ਸਾਰੇ ਯਾਤਰੀਆਂ ਦਾ ਸਵਾਗਤ ਕੀਤਾ।

183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਪਹੁੰਚਿਆ ਮੁੰਬਈ
183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਪਹੁੰਚਿਆ ਮੁੰਬਈ

By

Published : Mar 3, 2022, 8:56 AM IST

ਮੁੰਬਈ:ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ 183 ਯਾਤਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਵੀਰਵਾਰ ਸਵੇਰੇ ਮੁੰਬਈ ਪਹੁੰਚਿਆ। ਇਨ੍ਹਾਂ ਯਾਤਰੀਆਂ ਵਿੱਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ। ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਹਵਾਈ ਅੱਡੇ 'ਤੇ ਮੁੰਬਈ ਪਹੁੰਚੀ ਤੀਜੀ ਨਿਕਾਸੀ ਉਡਾਣ ਵਿੱਚ ਸਵਾਰ ਲੋਕਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਿ 'ਏਅਰ ਇੰਡੀਆ ਐਕਸਪ੍ਰੈਸ' ਦਾ ਜਹਾਜ਼ ਬੁਡਾਪੇਸਟ ਤੋਂ ਸਵੇਰੇ 5.30 ਵਜੇ ਇੱਥੇ ਪਹੁੰਚਿਆ ਸੀ।

ਇਹ ਵੀ ਪੜੋ:WAR: ਖੇਰਸਨ 'ਤੇ ਰੂਸ ਦਾ ਕਬਜ਼ਾ - ਕੀਵ ’ਚ ਲਗਾਤਾਰ ਧਮਾਕੇ, ਗੱਲਬਾਤ ਦੀ ਉਮੀਦ

ਜਹਾਜ਼ ਦੇ ਯਾਤਰੀਆਂ ਨਾਲ ਗੱਲਬਾਤ ਕਰਦਿਆਂ ਦਾਨਵੇ ਨੇ ਕਿਹਾ, ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਡੇ ਸਵਾਗਤ ਲਈ ਭੇਜਿਆ ਹੈ। ਵਿਦਿਆਰਥੀਆਂ ਸਮੇਤ ਲਗਭਗ 17,000 ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' ਸ਼ੁਰੂ ਕੀਤਾ ਹੈ। ਮੰਤਰੀ ਨੇ ਕਿਹਾ ਕਿ ਹੁਣ ਤੱਕ ਚਾਰ ਤੋਂ ਪੰਜ ਹਜ਼ਾਰ ਭਾਰਤੀਆਂ ਨੂੰ ਘਰ ਲਿਆਂਦਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਲੋਕਾਂ ਨੂੰ ਵਾਪਸ ਲਿਆਉਣ ਤੱਕ ਇਹ ਮੁਹਿੰਮ ਜਾਰੀ ਰਹੇਗੀ।

ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਐਕਸਪ੍ਰੈਸ ਦੀ ਵਿਸ਼ੇਸ਼ ਉਡਾਣ ਬੁਖਾਰੇਸਟ, ਰੋਮਾਨੀਆ ਤੋਂ ਮੁੰਬਈ ਹਵਾਈ ਅੱਡੇ ਪਹੁੰਚੀ। ਰੇਲ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਯੂਕਰੇਨ ਤੋਂ ਭਾਰਤ ਪਰਤੇ ਭਾਰਤੀ ਨਾਗਰਿਕਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜੋ:ਯੂਕਰੇਨ 'ਚ ਪੰਜਾਬ ਦੇ ਨੌਜਵਾਨ ਦੀ ਮੌਤ, ਘਰ 'ਚ ਛਾਇਆ ਮਾਤਮ

ਮੰਗਲਵਾਰ ਨੂੰ 'ਏਅਰ ਇੰਡੀਆ ਐਕਸਪ੍ਰੈਸ' ਦਾ ਇੱਕ ਜਹਾਜ਼ ਵੀ 182 ਭਾਰਤੀਆਂ ਨੂੰ ਲੈ ਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਮੁੰਬਈ ਪਹੁੰਚਿਆ। ਰੂਸ ਵੱਲੋਂ ਯੂਕਰੇਨ ਦੇ ਗੁਆਂਢੀ ਮੁਲਕਾਂ ਰਾਹੀਂ ਯੂਕਰੇਨ ’ਤੇ ਕੀਤੇ ਗਏ ਹਮਲੇ ਮਗਰੋਂ ਭਾਰਤ ਯੁੱਧਗ੍ਰਸਤ ਮੁਲਕ ’ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਭੇਜ ਰਿਹਾ ਹੈ।

ABOUT THE AUTHOR

...view details