ਨਵੀਂ ਦਿੱਲੀ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਕਿਹਾ ਕਿ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਫਿਲਹਾਲ ਦੀਵਾਲੀਆ ਏਅਰਲਾਈਨ GoFirst ਦੁਆਰਾ ਪੇਸ਼ ਕੀਤੀ ਗਈ ਫਲਾਈਟ ਬਹਾਲੀ ਯੋਜਨਾ ਦਾ ਮੁਲਾਂਕਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਜੀਸੀਏ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਜਾਵੇਗਾ। ਮੋਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਨੌਂ ਸਾਲਾਂ 'ਚ ਹਵਾਬਾਜ਼ੀ ਉਦਯੋਗ ਨੇ ਪਿਛਲੇ ਸਮੇਂ ਦੇ ਮੁਕਾਬਲੇ ਜ਼ਬਰਦਸਤ ਵਿਕਾਸ ਅਤੇ ਬਦਲਾਅ ਦੇਖਿਆ ਹੈ। ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ 200-220 ਹੋਰ ਹਵਾਈ ਅੱਡੇ, ਹੈਲੀਪੋਰਟ ਅਤੇ ਜਲ ਹਵਾਈ ਅੱਡੇ ਤਿਆਰ ਹੋ ਜਾਣਗੇ।
148 ਹਵਾਈ ਅੱਡੇ:ਉਨ੍ਹਾਂ ਕਿਹਾ ਕਿ 2014 ਤੱਕ ਸਾਡੇ ਕੋਲ 74 ਹਵਾਈ ਅੱਡੇ ਸਨ ਪਰ ਇਸ ਸਮੇਂ 148 ਹਵਾਈ ਅੱਡੇ ਹਨ। ਇਸ ਦਾ ਮਤਲਬ ਹੈ ਕਿ ਸਿਰਫ਼ 9 ਸਾਲਾਂ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਉੱਤਰ-ਪੂਰਬੀ ਰਾਜਾਂ ਵਿੱਚ ਹਵਾਬਾਜ਼ੀ ਤਬਦੀਲੀ ਅਤੇ ਬਿਹਤਰ ਕਨੈਕਟੀਵਿਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤਰ ਵਿੱਚ ਕੁਝ ਅਜਿਹੇ ਰਾਜ ਸਨ ਜਿੱਥੇ ਹਵਾਈ ਅੱਡਾ ਨਹੀਂ ਸੀ, ਪਰ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਤਿੰਨ ਨਵੇਂ ਹਵਾਈ ਅੱਡੇ ਹਨ ਜਦਕਿ
Odisha train derailed : ਬਿਨ੍ਹਾਂ ਇੰਜਣ ਤੋਂ ਚੱਲੀ ਮਾਲ ਗੱਡੀ ਪਟੜੀ ਤੋਂ ਉਤਰੀ, 6 ਮਜ਼ਦੂਰਾਂ ਦੀ ਮੌਤਹੈ।
2024 ਦੀਆਂ ਲੋਕ ਸਭਾ ਚੋਣਾਂ 'ਤੇ ਸ਼ਰਧ ਪਵਾਰ ਦਾ ਬਿਆਨ, ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਰੋਧੀ ਧਿਰਾਂ ਨੂੰ ਹੋਣਾ ਪਵੇਗਾ ਇਕੱਠਾ
ਉੱਤਰਕਾਸ਼ੀ ਦੇ ਪੁਰੋਲਾ 'ਚ ਲੜਕੀ ਦੇ ਅਗਵਾ ਮਾਮਲੇ 'ਚ ਤਣਾਅ ਬਰਕਰਾਰ, ਸਥਿਤੀ 'ਤੇ ਕਾਬੂ ਪਾਉਣ ਲਈ ਤਾਇਨਾਤ ਪੀ.ਏ.ਸੀ.
ਹਵਾਈ ਕਿਰਾਏ 'ਤੇ ਚਿੰਤਾ ਜ਼ਾਹਿਰ:ਸਿੰਧੀਆ ਨੇ ਕਿਹਾ ਕਿ ਭਾਰਤ ਤੀਸਰਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਬਣ ਗਿਆ ਹੈ ਅਤੇ ਘਰੇਲੂ ਹਵਾਈ ਯਾਤਰਾ ਵਿੱਚ ਪਿਛਲੇ ਨੌਂ ਸਾਲਾਂ ਵਿੱਚ 145 ਮਿਲੀਅਨ ਹਵਾਈ ਯਾਤਰੀਆਂ ਦੇ ਦੇਸ਼ ਦੇ ਅੰਦਰ ਯਾਤਰਾ ਕਰਨ ਦੇ ਨਾਲ 130 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕੁਝ ਰੂਟਾਂ 'ਤੇ ਵਧਦੇ ਹਵਾਈ ਕਿਰਾਏ 'ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਏਅਰਲਾਈਨ ਆਪਰੇਟਰਾਂ ਨੂੰ ਕਿਰਾਇਆ ਵਾਜਬ ਰੱਖਣ ਦੀ ਅਪੀਲ ਕੀਤੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਏਅਰਲਾਈਨਾਂ ਨੂੰ ਇਸ ਮੁੱਦੇ 'ਤੇ ਸਵੈ-ਨਿਗਰਾਨੀ ਕਰਨੀ ਪਵੇਗੀ।
ਏਅਰਲਾਈਨਾਂ ਨੂੰ ਸਪੱਸ਼ਟ ਸੰਦੇਸ਼ : ਕੇਂਦਰੀ ਮੰਤਰੀ ਸਿੰਧੀਆ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਕੀਮਤਾਂ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਹੋਣ ਅਤੇ ਅਸੀਂ ਏਅਰਲਾਈਨਾਂ ਨੂੰ ਇਹ ਸੰਦੇਸ਼ ਬਹੁਤ ਸਪੱਸ਼ਟ ਤੌਰ 'ਤੇ ਦਿੱਤਾ ਹੈ। ਉਨ੍ਹਾਂ ਕਿਹਾ, ਏਅਰਲਾਈਨਾਂ ਨੂੰ ਮੰਤਰਾਲਾ ਜਾਂ ਡੀਜੀਸੀਏ ਦੇ ਕਦਮਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੀਆਂ ਕੀਮਤਾਂ ਦੀ ਨਿਗਰਾਨੀ ਕਰਨ ਦੇ ਮਾਮਲੇ ਵਿੱਚ ਕਿਿਰਆਸ਼ੀਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਵੀ ਉਨ੍ਹਾਂ ਦੇ ਸਮਾਜਿਕ ਉਦੇਸ਼ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ। ਗੋ ਫਸਟ ਸੰਕਟ 'ਤੇ ਉਨ੍ਹਾਂ ਕਿਹਾ ਕਿ ਭਾਰਤ 'ਚ ਹਵਾਬਾਜ਼ੀ ਖੇਤਰ ਨੂੰ ਕੰਟਰੋਲ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਘੋਢਿਰਸਟ ਅਤੇ ਝੲਟ ਅਿਰਾੳੇਸ ਦੀ ਗੱਲ ਕਰਦੇ ਹਾਂ, ਸਾਨੂੰ ਨਵੀਂ ਏਅਰਲਾਈਨਜ਼ ਜਿਵੇਂ ਕਿ ਅਕਾਸਾ ਅਤੇ ਛੋਟੀਆਂ ਖੇਤਰੀ ਏਅਰਲਾਈਨਾਂ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਉਮੀਦ ਹੈ ਕਿ ਕਈ ਏਅਰਲਾਈਨਜ਼ ਵੀ ਅੱਗੇ ਆਉਣਗੀਆਂ।