ਹੈਦਰਾਬਾਦ: ਐਤਵਾਰ ਯਾਨੀ ਅੱਜ 2 ਮਈ ਨੂੰ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣ ਦੀ ਗਿਣਤੀ ਹੋਵੇਗੀ। ਪੰਜ ਰਾਜਾਂ ਵਿੱਚ ਚੋਣ ਪ੍ਰਚਾਰ ਦੌਰਾਨ ਹਰ ਰਾਜਨੀਤਿਕ ਪਾਰਟੀ ਨੇ ਜਿੱਤ ਦੇ ਦਾਅਵੇ ਕੀਤੇ ਅਤੇ ਵੱਡੇ ਵਾਅਦੇ ਕੀਤੇ। ਪੁਡੂਚੇਰੀ, ਕੇਰਲ ਅਤੇ ਤਮਿਲਨਾਡੂ ਵਿੱਚ 1-1 ਪੜਾਅ ਵਿੱਚ, ਅਸਾਮ ਵਿੱਚ 3 ਪੜਾਅ ਵਿੱਚ ਅਤੇ ਪੱਛਮੀ ਬੰਗਾਲ ਵਿੱਚ 8 ਪੜਾਅ ਵਿੱਚ ਮਤਦਾਨ ਪੂਰਾ ਹੋਇਆ।
ਜਨਤਾ ਨੇ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕੀਤਾ ਅਤੇ ਹੁਣ 2 ਮਈ ਐਤਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ, ਜਨਤਾ ਦਾ ਫੈਸਲਾ ਸਭ ਦੇ ਸਾਹਮਣੇ ਹੋਵੇਗਾ। ਪਤਾ ਲੱਗ ਜਾਵੇਗਾ ਕਿ ਜਨਤਾ ਦਾ ਸਾਥ ਕਿਸ ਨੂੰ ਮਿਲਿਆ ਅਤੇ ਲੋਕਾਂ ਨੇ ਕਿਸ ਨੂੰ ਨਕਾਰ ਦਿੱਤਾ। ਇਨ੍ਹਾਂ ਪੰਜ ਰਾਜਾਂ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੀ ਸਨ, ਇਸ ਵਾਰ ਵੋਟਿੰਗ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਦੇ ਅੰਕੜੇ ਕੀ ਹਨ ਅਤੇ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਉਣ ਦੀ ਬਹੁਗਿਣਤੀ ਅੰਕੜਾ ਕੀ ਹੈ, ਇਹ ਜਾਣਨ ਲਈ ਪੜੋ ਈਟੀਵੀ ਭਾਰਤ ਦੀ ਇਹ ਖਾਸ ਰਿਪੋਰਟ।
ਬੰਗਾਲ ਵਿੱਚ ਖਿੜੇਗਾ ਕਮਲ ਜਾਂ ਦੀਦੀ ਲਗਾਏਗੀ ਜਿੱਤ ਦੀ ਹੈਟ੍ਰਿਕ
ਇਨ੍ਹਾਂ ਪੰਜ ਰਾਜਾਂ ਵਿੱਚ ਜਿਸ ਸੂਬੇ ਦੀ ਚੋਣ ਹਲਚਲ 'ਤੇ ਪੂਰੇ ਦੇਸ਼ ਦੀ ਨਜ਼ਰ ਸਭ ਤੋਂ ਵੱਧ ਹੈ ਉਹ ਪੱਛਮੀ ਬੰਗਾਲ। ਇੱਥੇ 27 ਮਾਰਚ ਤੋਂ 29 ਅਪ੍ਰੈਲ ਤੱਕ ਸਭ ਤੋਂ ਵੱਧ 8 ਪੜਾਵਾਂ ਵਿੱਚ ਮਤਦਾਨ ਪੂਰਾ ਹੋਇਆ। ਪੱਛਮੀ ਬੰਗਾਲ ਦੀਆਂ ਸਾਰੀਆਂ 294 ਸੀਟਾਂ 'ਤੇ ਵੋਟਿੰਗ ਹੋਣੀ ਸੀ ਪਰ 2 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੀ ਮੌਤ ਹੋਣ ਦੇ ਕਾਰਨ 292 ਸੀਟਾਂ 'ਤੇ ਹੀ ਵੋਟਿੰਗ ਹੋਈ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ 294 ਸੀਟਾਂ ਦੀ ਬਹੁਮਤ ਦਾ ਅੰਕੜਾ 148 ਹੈ, ਪਰ ਇਸ ਵਾਰ 292 ਸੀਟਾਂ 'ਤੇ ਵੋਟਿੰਗ ਹੋਈ ਹੈ, ਇਸ ਲਈ ਬਹੁਮਤ ਅੰਕੜਾ 147 ਸੀਟਾਂ ਦਾ ਹੋਵੇਗਾ।
ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਸਾਹਮਣੇ ਜਿੱਤ ਦੀ ਹੈਟ੍ਰਿਕ ਬਣਾਉਣ ਦਾ ਮੌਕਾ ਹੈ ਤਾਂ ਬੀਜੇਪੀ ਬੰਗਾਲ ਵਿੱਚ ਪਹਿਲੀ ਵਾਰ ਕਮਲ ਖਿਲਾਉਣ ਦਾ ਦਾਅਵਾ ਕਰ ਰਹੀ ਹੈ। ਇਸ ਲਈ ਬੀਜੇਪੀ ਨੇ ਚੋਣ ਪ੍ਰਚਾਰ ਦੇ ਦੌਰਾਨ ਬਹੁਤ ਜੋਰ ਲਗਾਇਆ ਸੀ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਬੀਜੇਪੀ ਦੇ ਹੋਰ ਵੱਡੇ ਚਿਹਰਿਆਂ ਨੇ ਬੰਗਾਲ ਵਿੱਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਵੀ ਚੋਣ ਪ੍ਰਚਾਰ ਦੌਰਾਨ ਬੀਜੇਪੀ ਦੇ ਹਰ ਵਾਰ ਉੱਤੇ ਪਲਟਵਾਰ ਕੀਤਾ। ਚੋਣਾਂ ਤੋਂ ਪਹਿਲਾਂ ਆਗੂਆਂ ਦੇ ਦਲ ਬਦਲ ਅਤੇ ਪ੍ਰਚਾਰ ਦੇ ਦੌਰਾਨ ਇੱਕ ਦੂਜੇ ਉੱਤੇ ਦੋਸ਼ਾਂ ਦਾ ਦੌਰ ਜਾਰੀ ਰਿਹਾ। ਇਸ ਵਾਰ ਵੀ ਬੰਗਾਲ ਦੀਆਂ ਚੋਣਾਂ ਹਿੰਸਾ ਤੋਂ ਅਛੂਤ ਨਹੀਂ ਸਨ।
ਸਾਲ 2016 ਦੀ ਵਿਧਾਨ ਸਭਾ ਚੋਣ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 211 ਸੀਟਾਂ ਉੱਤੇ ਜਿੱਤ ਕੇ ਸੱਤਾ ਵਿੱਚ ਪਰਤੀ ਸੀ। ਜਦੋਂ ਕਿ ਕਾਂਗਰਸ ਨੂੰ 44 ਅਤੇ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ ਹਨ।
ਵੋਟਾਂ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਦੇ ਅਨੁਸਾਰ, ਇਸ ਵਾਰ ਬੰਗਾਲ ਵਿਚ ਸੱਤਾ ਦੀ ਲੜਾਈ ਸਿੱਧੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਹੈ।
ਅਸਾਮ ਵਿੱਚ ਭਾਜਪਾ ਕਰੇਗੀ ਰਿਪੀਟ ਜਾਂ ਹਾਥ ਆਵੇਗੀ ਸੱਤਾ
ਇਸ ਵਾਰ ਅਸਾਮ ਵਿੱਚ 3 ਪੜਾਵਾਂ ਵਿੱਚ ਵਿਧਾਨ ਸਭਾ ਚੋਣ ਹੋਈ। 126 ਸੀਟਾਂ ਵਾਲੀ ਅਸਾਮ ਵਿਧਾਨ ਸਭਾ ਵਿੱਚ ਬਹੁਮਤ ਅੰਕੜਾਂ 64 ਹੈ। ਇਸ ਵਾਰ ਵੀ ਅਸਾਮ ਵਿੱਚ ਭਾਜਪਾ ਅਤੇ ਉਸ ਦੇ ਸਹਿਯੋਗੀ ਪਾਰਟੀਆਂ ਦਾ ਸਿੱਧਾ ਮੁਕਾਬਲਾ ਕਾਂਗਰਸ ਅਤੇ ਉਸ ਦੇ ਸਹਿਯੋਗੀ ਪਾਰਟੀਆਂ ਨਾਲ ਹੈ। 2016 ਵਿੱਚ, ਅਸਾਮ ਵਿੱਚ ਪਹਿਲੀ ਵਾਰ ਕਮਲ ਖਿੜਿਆ ਅਤੇ ਸਰਬਾਨੰਦ ਸੋਨੋਵਾਲ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਬਣੇ। ਇਸ ਵਾਰ ਵੀ ਭਾਜਪਾ ਮਿਸ਼ਨ ਦੁਹਰਾਉਣ ਦਾ ਅਤੇ ਕਾਂਗਰਸ ਸੱਤਾ ਵਿੱਚ ਵਾਪਸੀ ਦਾ ਦਾਅਵਾ ਕਰ ਰਹੀ ਹੈ।
ਸਾਲ 2016 ਦੀ ਚੋਣ ਦੌਰਾਨ ਭਾਜਪਾ ਨੇ ਸਭ ਤੋਂ ਵੱਧ 60 ਸੀਟਾਂ ਜਿੱਤ ਕੇ ਅਸਾਮ ਵਿੱਚ ਪਹਿਲੀ ਵਾਰ ਸਰਕਾਰ ਬਣਾਈ ਸੀ। ਜਦੋਂ ਕਿ ਕਾਂਗਰਸ ਨੂੰ 26 ਸੀਟਾਂ, ਅਸਾਮ ਗਣ ਪ੍ਰੀਸ਼ਦ ਨੂੰ 14, ਏਆਈਯੂਡੀਐਫ ਨੂੰ 13 ਸੀਟਾਂ, ਬੋਡੋਲੈਂਡ ਪੀਪਲਜ਼ ਫਰੰਟ ਨੂੰ 12 ਸੀਟਾਂ ਮਿਲੀਆਂ ਅਤੇ 1 ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ।
ਅਸਾਮ ਵਿੱਚ ਐਗਜ਼ਿਟ ਪੋਲ ਦੇ ਅੰਕੜੇ ਭਾਜਪਾ ਦੇ ਹੱਕ ਵਿੱਚ ਰਹੇ। ਯਾਨੀ ਐਗਜ਼ਿਟ ਪੋਲ ਦੇ ਅਨੁਸਾਰ ਅਸਾਮ ਵਿੱਚ ਦੂਜੀ ਵਾਰ ਕਮਲ ਦਾ ਖਿੜਣਾ ਤੈਅ ਹੈ, ਜਦਕਿ ਕਾਂਗਰਸ ਦਾ ਪ੍ਰਦਰਸ਼ਨ ਪਿਛਲੀ ਵਾਰ ਤੋਂ ਬਿਹਤਰ ਹੋਵੇਗਾ।