ਪੰਜਾਬ

punjab

ETV Bharat / bharat

ਹਰਿਆਣਾ: ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਜਾਂਚ ’ਚ ਜੁੱਟੀ ਪੁਲਿਸ

ਹਰਿਆਣਾ ਦੇ ਜਿਲ੍ਹਾ ਪਲਵਲ ਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਤੀ ਪਤਨੀ ਨੇ ਪਹਿਲਾਂ ਬੱਚਿਆ ਨੂੰ ਜਹਿਰ ਦੇ ਕੇ ਮਾਰ ਦਿੱਤਾ। ਫਿਰ ਖੁਦ ਨੂੰ ਫਾਹਾ ਲਗਾ ਲਿਆ।

ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ
ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

By

Published : Sep 29, 2021, 10:48 AM IST

Updated : Sep 29, 2021, 2:02 PM IST

ਪਲਵਲ: ਹਰਿਆਣਾ ਦੇ ਪਲਵਲ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਔਰੰਗਾਬਾਦ ਪਿੰਡ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਤਿੰਨ ਬੱਚਿਆਂ ਸਮੇਤ ਪਤੀ -ਪਤਨੀ ਦੀਆਂ ਲਾਸ਼ਾਂ ਨੂੰ ਕਬਜ਼ੇ' ਚ ਲੈ ਲਿਆ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਜਾਣਕਾਰੀ ਮੁਤਾਬਿਕ ਪਤੀ ਪਤਨੀ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਹ ਬਹਿਸ ਇਨ੍ਹੀਂ ਜਿਆਦਾ ਵਧ ਗਈ ਕਿ ਦੇਰ ਰਾਤ ਇਨ੍ਹਾਂ ਨੇ ਇਹ ਕਦਮ ਚੁੱਕਿਆ। ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ਚ ਨਰੇਸ਼ ਅਤੇ ਉਸਦੀ ਪਤਨੀ ਅਤੇ ਤਿੰਨ ਬੱਚੇ ਸ਼ਾਮਲ ਹਨ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਜਦੋਂ ਪਰਿਵਾਰ ਦਾ ਮੁਖੀ ਉੱਠਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਪੈਰਾਂ ਹੇਠਾਂ ਜਮੀਨ ਖਿਸਕ ਗਈ। ਇਸ ਦੌਰਾਨ ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਸਥਾਨਿਕ ਲੋਕਾਂ ਨੂੰ ਦਿੱਤੀ। ਜਿਸ ਤੋਂ ਬਾਅਦ ਨਜਦੀਕੀ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਗਈ।

ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਸ਼ੁਰੂਆਤੀ ਜਾਂਚ ਚ ਪਤਾ ਚੱਲਿਆ ਹੈ ਕਿ ਪਤੀ ਪਤਨੀ ਨੇ ਫਾਹਾ ਲਗਾਇਆ ਹੈ ਅਤੇ ਬੱਚਿਆ ਨੂੰ ਜਹਿਰ ਦੇ ਕੇ ਮਾਰ ਦਿੱਤਾ ਹੈ। ਮ੍ਰਿਤਕਾਂ ਚ ਪਤੀ ਪਤਨੀ ਅਤੇ 3 ਬੱਚੇ ਸ਼ਾਮਲ ਹਨ। ਪਲਵਲ ਪੁਲਿਸ ਦਾ ਕਹਿਣਾ ਹੈ ਕਿ ਜਾਨ ਗੁਆਉਣ ਵਾਲਾ ਨਰੇਸ਼ ਉੱਤਰ ਪ੍ਰਦੇਸ਼ ਦੇ ਝਾਂਸੀ ਚ ਢਾਬਾ ਚਲਾਉਂਦਾ ਹੈ। ਉਸਨੇ ਤਿੰਨ ਮਹੀਨੇ ਪਹਿਲਾਂ ਹੀ ਹੋਟਲ ਨੂੰ ਕਾਰੋਬਾਰ ਸ਼ੁਰੂ ਕੀਤਾ ਸੀ। ਪਰ ਜਿਆਦਾ ਮੁਨਾਫਾ ਨਹੀਂ ਹੋ ਰਿਹਾ ਸੀ।

ਕਰਜ ਦੀ ਵਜ੍ਹਾਂ ਤੋਂ ਉਹ ਪਰੇਸ਼ਾਨ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਨਰੇਸ਼ ਦੇ ਗਲ੍ਹ ’ਤੇ ਫਾਹੇ ਦੇ ਨਿਸ਼ਾਨ ਹਨ। ਪਰ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਦੀਆਂ ਲਾਸ਼ਾਂ ’ਤੇ ਜ਼ਖਮ ਦਾ ਕੋਈ ਨਿਸ਼ਾਨ ਨਹੀਂ ਹੈ। ਪੁਲਿਸ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਪੁਲਿਸ ਨੂੰ ਫਿਲਹਾਲ ਘਟਨਾਸਥਾਨ ਤੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਹੈ, ਪਰ ਸਥਾਨਕ ਲੋਕਾਂ ਦੇ ਮੁਤਾਬਿਕ ਇਹ ਪਰਿਵਾਰਿਕ ਕਲੇਸ਼ ਦਾ ਮਾਮਲਾ ਲੱਗ ਰਿਹਾ ਹੈ।

ਇਹ ਵੀ ਪੜੋ: ਫ਼ਿਲਮੀ ਅੰਦਾਜ਼ 'ਚ ਹੋਈ ਚੋਰੀ, ਦੇਖੋ ਵੀਡੀਓ

Last Updated : Sep 29, 2021, 2:02 PM IST

ABOUT THE AUTHOR

...view details