Nepal Plane Crash 'ਚ ਮਰਨ ਵਾਲੇ ਪੰਜ ਭਾਰਤੀਆਂ ਚੋਂ ਚਾਰ ਉੱਤਰ ਪ੍ਰਦੇਸ਼ ਨਾਲ ਸਬੰਧਤ ਗਾਜੀਪੁਰ/ ਉੱਤਰ ਪ੍ਰਦੇਸ਼ :ਨੇਪਾਲ ਦੇ ਪੋਖਰਾ ਹਵਾਈ ਅੱਡੇ ਉੱਤੇ 72 ਸੀਟਾਂ ਵਾਲਾ ਯਾਤਰੀ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਯਤੀ ਏਅਰਲਾਈਨਜ਼ ਦੇ ਜਹਾਜ਼ ਵਿੱਚ ਪਾਇਲਟ ਸਣੇ 68 ਯਾਤਰੀ ਸਵਾਰ ਸੀ। ਹਾਦਸੇ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਹੁਣ ਤੱਕ 68 ਲਾਸ਼ਾਂ ਬਰਾਮਦ ਹੋਈਆਂ ਹਨ, ਇਨ੍ਹਾਂ ਚੋਂ ਪੰਜ ਭਾਰਤੀ ਵੀ ਸ਼ਾਮਲ ਹਨ। ਪੰਜ ਭਾਰਤੀਆਂ ਵਿੱਚ ਚਾਰ ਦੀ ਪਛਾਣ ਉੱਤਰ ਪ੍ਰਦੇਸ਼ ਦੇ ਗਾਜੀਪੁਰ ਸਬੰਧਤ ਹੋਈ ਹੈ।
ਭਾਰਤੀ ਮ੍ਰਿਤਕਾਂ ਦੀ ਪਛਾਣ ਹੋਈ: ਨੇਪਾਲ ਜਹਾਜ਼ ਹਾਦਸੇ ਵਿੱਚ ਜੋ ਗਾਜੀਪੁਰ ਦੇ ਲੋਕ ਮਾਰੇ ਗਏ ਹਨ, ਉਨ੍ਹਾਂ ਦੀ ਪਛਾਣ 25 ਸਾਲ ਦੇ ਅਨਿਲ ਰਾਜਭਰ ਪੁੱਤਰ ਰਾਮਦਰਸ ਰਾਜਭਰ ਵਾਸੀ ਚਕਜੈਨਬ, ਜਹੂਰਾਬਾਦ, 30 ਸਾਲਾਂ ਸੋਨੂੰ ਜਾਯਸਵਾਲ ਪੁੱਤਰ ਰਾਜੇਂਦਰ ਜਾਯਸਵਾਲ ਵਾਸੀ ਚਕਜੈਨਬ, ਜਹੂਰਾਬਾਦ, 22 ਸਾਲਾਂ ਅਭਿਸ਼ੇਕ ਕੁਸ਼ਵਾਹਾ ਵਾਸੀ ਧਰਵਾ ਕਲਾ, 25 ਸਾਲਾਂ ਵਿਸ਼ਾਲ ਸ਼ਰਮਾ ਪੁੱਤਰ ਸੰਤੋਸ਼ ਸ਼ਰਮਾ ਵਾਸੀ ਅਲਾਵਲਪੁਰ ਵਜੋਂ ਹੋਈ ਹੈ। ਇਕ ਸੰਜੇ ਜਾਯਸਵਾਲ ਦੀ ਮੌਤ ਹੋਈ ਹੈ, ਪਰ ਉਸ ਬਾਰੇ ਹੋਰ ਵਾਧੂ ਜਾਣਕਾਰੀ ਨਹੀਂ ਮਿਲੀ ਹੈ।
ਡੀਐਮ ਗਾਜੀਪੁਰ ਆਰਿਅਕਾ ਅਖੌਰੀ ਨੇ ਦੱਸਿਆ ਕਿ ਚਾਰੋਂ ਨੌਜਵਾਨ ਸੀ ਅਤੇ ਆਪਸ ਵਿੱਚ ਚੰਗੇ ਦੋਸਤ ਸਨ। ਚਾਰੋ ਨੇਪਾਲ ਘੁੰਮਣ ਗਏ ਹੋਏ ਸੀ। ਹਾਦਸੇ ਦੀ ਜਾਣਕਾਰੀ ਚਾਰਾਂ ਦੇ ਪਰਿਵਾਰਾਂ ਨੂੰ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੇਪਾਲ ਦੇ ਕਾਠਮਾਂਡੂ ਤੋਂ ਪੋਖਰਾ ਜਾ ਰਹੇ ਯਤੀ ਏਅਰਲਾਈਨਜ਼ ਦਾ ਜਹਾਜ਼ ਏਟੀਆਰ-27 ਐਤਵਾਰ ਨੂੰ ਸਵੇਰੇ ਪੋਖਰਾ ਹਵਾਈ ਅੱਡੇ ਉੱਤੇ ਕ੍ਰੈਸ਼ ਹੋ ਗਿਆ। 72 ਸੀਟਾਂ ਵਾਲੇ ਯਤੀ ਏਅਰਲਾਈਨ ਦੇ ਜਹਾਜ਼ ATR-27 ਵਿੱਚ 68 ਯਾਤਰੀ ਸਵਾਰ ਸੀ, ਜਦਕਿ 4 ਕਰੂ ਮੈਂਬਰ ਸੀ। ਮ੍ਰਿਤਕਾਂ ਵਿੱਚ ਪੰਜ ਭਾਰਤੀ ਸ਼ਾਮਲ ਹਨ।
ਨੇਪਾਲ ਮੀਡੀਆ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਫਿਲਹਾਲ ਪੋਖਰਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਨੇਪਾਲ ਦੇ ਨਾਗਰਿਕ ਹਵਾਬਾਜ਼ੀ ਅਥਾਰਿਟੀ ਮੁਤਾਬਕ, ਯਤੀ ਏਅਰਲਾਈਨ ਦੇ ਜਹਾਜ਼ ATR-27 ਵਿੱਚ ਪੰਜ ਭਾਰਤੀ ਸਵਾਰ ਸੀ। ਭਾਰਤੀ ਦੂਤਾਵਾਸ ਨੇ ਘਟਨਾ ਦੇ ਸ਼ਿਕਾਰ ਹੋਏ ਪੰਜ ਭਾਰਤੀਆਂ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਹੋਰ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਕਾਠਮਾਂਡੂ ਵਿੱਚ ਦਿਵਾਕਰ ਸ਼ਰਮਾ ਨਾਲ ਫੋਨ ਨੰਬਰ + 977-9851107021 ਅਤੇ ਪੋਖਰਾ ਵਿੱਚ ਲੈਫਟੀਨੈਂਟ ਕਰਨਲ ਸ਼ੰਸ਼ਾਕ ਤ੍ਰਿਪਾਠੀ ਨਾਲ ਫੋਨ ਨੰਬਰ +977-9856037699 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਤਾਵਾਸ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਉੱਤੇ ਨਜ਼ਰ ਬਣਾਈ ਰੱਖੀ ਹੈ।
ਇਹ ਵੀ ਪੜ੍ਹੋ:Weather Update: ਪੰਜਾਬ ਵਿੱਚ ਠੰਢ ਦਾ ਨਵਾਂ ਦੌਰ, ਸ਼ਿਮਲੇ ਵਾਂਗ ਪੈਣ ਲੱਗੀ ਬਰਫ਼ !