ਦੰਤੇਵਾੜਾ:ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਫ਼੍ਰੰਟ ਲਾਈਨ ਵਰਕਜ਼ ਜੀ ਜਾਨ ਤੋਂ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਇੱਕ ਹੈ ਦੰਤੇਸ਼ਵਰੀ ਮਹਿਲਾ ਕਮਾਂਡੋ ਦੀ ਡੀਐੱਸਪੀ ਸ਼ਿਲਪਾ ਸਾਹੂ, ਸ਼ਿਲਪਾ 5 ਮਹੀਨੇ ਦੀ ਗਰਭਵਤੀ ਹੈ, ਪਰ ਸੜਕ ’ਤੇ ਆਕੇ ਬਾਰ ਘੁੰਮਣ ਵਾਲਿਆਂ ਨੂੰ ਘਰ ’ਤੇ ਰਹਿਣ ਦੀ ਸਲਾਹ ਦੇ ਰਹੀ ਹੈ। ਜਿਸ ਸਮੇਂ ਉਨ੍ਹਾਂ ਨੂੰ ਘਰ ’ਚ ਆਰਾਮ ਕਰਨਾ ਚਾਹੀਦਾ ਹੈ, ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਉਹ ਉਸ ਸਮੇਂ ਸਮਾਜ ਦੀ ਸਿਹਤ ਸੁਧਾਰਣ ਲਈ ਬਾਹਰ ਨਿਕਲ ਪਈ ਹੈ। ਹੱਥ ’ਚ ਡੰਡਾ ਲੈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਨ੍ਹਾਂ ਨੂੰ ਮਾਸਕ ਲਗਾਉਣਾ ਚਾਹੀਦਾ ਹੈ ਅਤੇ ਬਾਹਰ ਨਾ ਨਿਕਲਣਾ ਉਨ੍ਹਾਂ ਲਈ ਕਿੰਨਾ ਜਰੂਰੀ ਹੈ।
5 ਮਹੀਨੇ ਦੀ ਇਸ ਗਰਭਵਤੀ ਡੀਐੱਸਪੀ ਦੇ ਜਜ਼ਬੇ ਨੂੰ ਸਲਾਮ.... ਦੋਖੇ ਕੋਰੋਨਾ ਕਾਲ ਕਿਵੇਂ ਨਿਭਾ ਰਹੀ ਡਿਉਟੀ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਤਾਲਾਬੰਦੀ ਕੀਤੀ ਹੋਈ ਹੈ। ਲੋਕਾਂ ਨੂੰ ਘਰ ’ਚ ਰਹਿਣ ਲਈ ਕਹਿਣ ਵਾਸਤੇ ਪੁਲਿਸ ਅਮਲਾ ਮੈਦਾਨ ’ਚ ਹੈ। ਚੌਕਾਂ ਚੌਰਾਹਿਆਂ ’ਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਆਪਣੀ ਟੀਮ ਨਾਲ ਮੌਜੂਦ ਰਹਿ ਕੇ DSP ਸ਼ਿਲਪਾ ਸਾਹੂ ਨੇ ਮਾਸਕ ਨਾ ਲਗਾਉਣ ਵਾਲਿਆਂ ਤੇ ਬਿਨ੍ਹਾ ਵਜ੍ਹਾ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ’ਚ ਚਲਾਣ ਕਰਕੇ ਕਾਰਵਾਈ ਕੀਤੀ। ਸ਼ਿਲਪਾ ਨੇ ਕਿਹਾ ਕਿ 'ਅਸੀਂ ਸੜਕਾਂ ’ਤੇ ਹਾਂ ਤਾਂ ਕਿ ਤੁਸੀਂ ਸੁਰੱਖਿਅਤ ਰਹੋ, ਇਸ ਗੱਲ ਨੂੰ ਸਮਝੋ।'
ਘਰ ਰਹੋ, ਸੁਰੱਖਿਅਤ ਰਹੋ: ਡੀਐੱਸਪੀ ਸਾਹੂ
ਸ਼ਿਲਪਾ ਸਾਹੂ ਨੇ ਕਿਹਾ ਕਿ ਉਹ ਗਰਭਅਵਸਥਾ ’ਚ ਸਟਾਫ਼ ਦੇ ਕਰਮਚਾਰੀਆਂ ਨਾਲ ਇਸ ਕਰਕੇ ਹਨ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਕਿੰਨੇ ਯਤਨ ਕੀਤੇ ਜਾ ਰਹੇ ਹਨ। ਡੀਐੱਸਪੀ ਨੇ ਕਿਹਾ ਕਿ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘਰ ’ਚ ਰਹਿਣ ਅਤੇ ਸੁਰੱਖਿਅਤ ਰਹਿਣ। ਉਹ ਦੱਸਦੀ ਹੈ ਕਿ ਪੁਲਿਸ ਚੌਂਕ-ਚੌਰਾਹਿਆਂ ’ਤੇ ਇਸ ਲਈ ਤੈਨਾਤ ਹੈ ਕਿ ਕੋਰੋਨਾ ਦੇ ਸੰਕ੍ਰਮਣ ਨੂੰ ਰੋਕਿਆ ਜਾ ਸਕੇ। ਦੇਸ਼ ਦੇ ਸੂਬਿਆਂ ’ਚ ਕੋਰੋਨਾ ਦਾ ਸੰਕ੍ਰਮਣ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹਰ ਰੋਜ਼ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਬਸਤਰ ਸੰਭਾਗ ਦੇ ਸਾਰੇ ਜ਼ਿਲ੍ਹਿਆਂ ’ਚ ਤਾਲਾਬੰਦੀ ਕੀਤੀ ਗਈ ਹੈ, ਜਿਸ ਨਾਲ ਸੰਕ੍ਰਮਣ ਨੂੰ ਰੋਕਿਆ ਜਾ ਸਕੇ।
ਦੰਤੇਵਾੜਾ ਜ਼ਿਲ੍ਹੇ ਦਾ 10 ਦਿਨਾਂ ਦਾ ਡਾਟਾ
ਦਿਨਾਂਕ | ਨਵੇਂ ਮਰੀਜ਼ | ਕੁੱਲ ਮਰੀਜ਼ | ਮੌਤਾਂ |
18 ਅਪ੍ਰੈਲ | 39 | 474 | 0 |
17 ਅਪ੍ਰੈਲ | 54 | 468 | 0 |
16 ਅਪ੍ਰੈਲ | 48 | 445 | 0 |
15 ਅਪ੍ਰੈਲ | 57 | 419 | 0 |
14 ਅਪ੍ਰੈਲ | 43 | 400 | 0 |
13 ਅਪ੍ਰੈਲ | 67 | 389 | 0 |
12 ਅਪ੍ਰੈਲ | 27 | 332 | 0 |
11 ਅਪ੍ਰੈਲ | 58 | 315 | 1 |
10 ਅਪ੍ਰੈਲ | 41 | 265 | 0 |
ਇਸ ਤੋਂ ਇਲਾਵਾ ਜਨਵਰੀ ਤੋਂ ਹੁਣ ਤੱਕ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਸ ਸਾਲ ਜਨਵਰੀ, ਫ਼ਰਵਰੀ ਅਤੇ ਮਾਰਚ ’ਚ ਕੇਸਾਂ ਦੀ ਜੋ ਗਿਣਤੀ 20 ਤੋਂ 40 ਤੱਕ ਸੀ, ਉਹ 19 ਅਪ੍ਰੈਲ ਤੋਂ ਬਾਅਦ ਵੱਧ ਕੇ 474 ਹੋ ਗਈ ਹੈ। ਜਨਵਰੀ ਦੇ ਮੁਕਾਬਲੇ ਕਰੀਬ 30 ਗੁਣਾ ਮਰੀਜ਼ ਅਪ੍ਰੈਲ ’ਚ ਵਧੇ ਹਨ। ਹਾਂਲਾਕਿ ਰਾਹਤ ਦੀ ਖ਼ਬਰ ਇਹ ਹੈ ਕਿ ਚਾਰ ਮਹੀਨਿਆਂ ਦੌਰਾਨ ਮੌਤ ਦਰ ਜ਼ੀਰੋ ਹੈ ਅਤੇ ਸਾਰੇ ਮਰੀਜ਼ ਸਿਹਤਮੰਦ ਹਨ।
ਮਹੀਨਾ | ਐਕਟਿਵ ਮਰੀਜ਼ |
19 ਅਪ੍ਰੈਲ 2021 | 474 |
31 ਮਾਰਚ 2021 | 39 |
28 ਫ਼ਰਵਰੀ 2021 | 18 |
31 ਜਨਵਰੀ 2021 | 16 |
ਛੱਤੀਸਗੜ੍ਹ ’ਚ ਕਈ ਅਜਿਹੇ ਵਾਰੀਅਰ ਹਨ, ਜੋ ਆਪਣੀ ਜਾਨ ਜੋਖ਼ਿਮ ’ਚ ਪਾ ਕੇ ਦੂਜਿਆਂ ਦੀ ਜਾਨ ਬਚਾ ਰਹੇ ਹਨ। ਬੁੱਧਵਾਰ ਨੂੰ ਅਸੀ ਤੁਹਾਨੂੰ ਰਾਏਪੁਰ ਦੇ ਦੋ ਨੌਜਵਾਨਾਂ ਨਾਲ ਮਿਲਾਇਆ ਸੀ, ਜੋ ਕਾਰ ਨੂੰ ਐਬੂਲੈਂਸ ਬਣਾ ਕੇ ਮਰੀਜ਼ਾਂ ਨੂ ਹਸਪਤਾਲ ਪਹੁੰਚਾ ਰਹੇ ਹਨ।