ਚਮੋਲੀ : ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਮਈ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਖੁੱਲ੍ਹਣਗੇ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਦਰਵਾਜ਼ੇ ਖੋਲ੍ਹਣ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਫੌਜ ਦੇ 40 ਜਵਾਨ ਘੰਗਰੀਆ ਤੋਂ ਅੱਗੇ ਆਸਥਾ ਮਾਰਗ ਤੋਂ ਬਰਫ਼ ਸਾਫ਼ ਕਰ ਰਹੇ ਹਨ।
ਵੇਖੋ, ਹੇਮਕੁੰਟ ਸਾਹਿਬ ਤੋਂ ਤਸਵੀਰਾਂ ਰਾਹੀਂ ਇਹ ਮਨਮੋਹਕ ਨਜ਼ਾਰਾ ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੀਆਂ ਤਸਵੀਰਾਂ ਅਤੇ ਬਰਫ਼ ਹਟਾਉਣ ਵਾਲੇ ਫ਼ੌਜੀਆਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਫੌਜ ਦੇ ਜਵਾਨਾਂ ਨੇ ਹੇਮਕੁੰਟ ਸਾਹਿਬ ਤੋਂ ਇੱਕ ਕਿਲੋਮੀਟਰ ਪਿੱਛੇ ਤੱਕ ਸੜਕ ਨੂੰ ਪੈਦਲ ਜਾਣ ਯੋਗ ਬਣਾਉਣ ਲਈ ਆਸਥਾ ਮਾਰਗ ਤੋਂ ਬਰਫ਼ ਹਟਾ ਦਿੱਤੀ ਹੈ।
ਪਿਛਲੇ ਦਿਨੀਂ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਤੀਰਥ ਮਾਰਗ ਤੋਂ ਗਲੇਸ਼ੀਅਰ ਟੁੱਟਣ ਦੀ ਤਸਵੀਰ ਸਾਹਮਣੇ ਆਈ ਸੀ। ਜਿੱਥੇ ਇੱਕ ਪਹਾੜੀ ਤੋਂ ਭਾਰੀ ਮਾਤਰਾ ਵਿੱਚ ਬਰਫ਼ ਪਿਘਲਦੀ ਦਿਖਾਈ ਦੇ ਰਹੀ ਹੈ ਅਤੇ ਗਲੇਸ਼ੀਅਰ ਦਾ ਕੁਝ ਹਿੱਸਾ ਇਸ ਤਰ੍ਹਾਂ ਟੁੱਟਿਆ ਹੈ ਕਿ ਬਰਫ਼ ਪਾਣੀ ਵਾਂਗ ਵਗਦੀ ਨਜ਼ਰ ਆ ਰਹੀ ਹੈ। ਗਲੇਸ਼ੀਅਰ ਦੀ ਇਹ ਵੀਡੀਓ ਲੋਕਾਂ ਨੇ ਬਣਾਈ ਹੈ।ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਆਸਥਾ ਮਾਰਗ 'ਤੇ ਜ਼ਿਆਦਾ ਬਰਫ਼ ਪਈ ਹੈ।
3 ਮਈ ਤੋਂ ਸ਼ੁਰੂ ਹੋਵੇਗੀ ਚਾਰਧਾਮ ਯਾਤਰਾ : ਚਾਰਧਾਮ ਯਾਤਰਾ 2022 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜ਼ੇ ਖੁੱਲ੍ਹਣਗੇ। ਇਸ ਤੋਂ ਬਾਅਦ ਕੇਦਾਰਨਾਥ ਅਤੇ ਫਿਰ ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣਗੇ। 3 ਮਈ ਨੂੰ ਅਕਸ਼ੈ ਤ੍ਰਿਤੀਆ ਦੇ ਦਿਨ ਸ਼ਰਧਾਲੂਆਂ ਲਈ ਮਾਂ ਯਮੁਨੋਤਰੀ ਅਤੇ ਮਾਂ ਗੰਗੋਤਰੀ ਦੇ ਕਪਾਟ ਖੁੱਲ੍ਹਣਗੇ। ਇਸ ਤੋਂ ਬਾਅਦ ਕੇਦਾਰਨਾਥ ਧਾਮ ਦੇ ਕਪਾਟ ਇਸ ਵਾਰ 6 ਮਈ ਨੂੰ ਖੁੱਲ੍ਹਣਗੇ, ਜਦਕਿ ਬਦਰੀਨਾਥ ਧਾਮ ਦੇ ਕਪਾਟ ਇਸ ਵਾਰ 8 ਮਈ ਨੂੰ ਖੁੱਲ੍ਹਣਗੇ। ਇਸ ਦੇ ਨਾਲ ਹੀ, 22 ਮਈ 2022 ਨੂੰ ਸਵੇਰੇ 10.30 ਵਜੇ ਹੇਮਕੁੰਟ ਸਾਹਿਬ ਦੇ ਕਪਾਟ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ।
ਇਹ ਵੀ ਪੜ੍ਹੋ :ਵਾਹ ! 75 ਸਾਲ ਦੀ ਔਰਤ ਨੇ ਮੰਗਲੌਰ ਯੂਨੀਵਰਸਿਟੀ ਤੋਂ ਪੂਰੀ ਕੀਤੀ P.hD ਦੀ ਡਿਗਰੀ