ਪੰਜਾਬ

punjab

ETV Bharat / bharat

ਹਿਮਾਚਲ ਪ੍ਰਦੇਸ਼: ਗੁਰਦੁਆਰਾ ਪਾਉਂਟਾ ਸਾਹਿਬ 'ਚ ਬਣੇਗਾ ਵਿਸ਼ਵ ਦਾ ਪਹਿਲਾ ਕਵੀ ਦਰਬਾਰ - ਪਾਉਂਟਾ ਸਾਹਿਬ

ਗੁਰੂ ਕੀ ਨਗਰੀ ਵਿੱਚ ਕਵੀ ਦਰਬਾਰ ਬਣਨ ਦਾ ਕਾਰਜ ਤੇਜ਼ੀ ਉੱਤੇ ਹੈ। ਖਾਸ ਗੱਲ ਹੈ ਕਿ ਇਹ ਵਿਸ਼ਵ ਦਾ ਇਕਲੌਤਾ ਕਵੀ ਦਰਬਾਰ ਹੋਵੇਗਾ। ਕਹਿੰਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿੱਚ ਸੀ ਉਦੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਪਾਉਂਟਾ ਸਾਹਿਬ ਦੀ ਸ਼ੁਰੂਆਤ ਕੀਤੀ ਸੀ, ਉਦੋਂ ਤੋਂ ਇੱਥੇ ਹਰ ਸਾਲ ਕਵੀ ਦਰਬਾਰ ਲਗਾਇਆ ਜਾਂਦਾ ਹੈ। ਜਿਸ ਵਿੱਚ 52 ਕਵੀ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਦੇ ਹਨ।

ਫ਼ੋਟੋ
ਫ਼ੋਟੋ

By

Published : Mar 21, 2021, 10:24 PM IST

ਪਾਉਂਟਾ ਸਾਹਿਬ: ਗੁਰੂ ਕੀ ਨਗਰੀ ਵਿੱਚ ਕਵੀ ਦਰਬਾਰ ਬਣਨ ਦਾ ਕਾਰਜ ਤੇਜ਼ੀ ਉੱਤੇ ਹੈ। ਖਾਸ ਗੱਲ ਹੈ ਕਿ ਇਹ ਵਿਸ਼ਵ ਦਾ ਇਕਲੌਤਾ ਕਵੀ ਦਰਬਾਰ ਹੋਵੇਗਾ। ਕਹਿੰਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿੱਚ ਸੀ ਉਦੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਪਾਉਂਟਾ ਸਾਹਿਬ ਦੀ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਇੱਥੇ ਹਰ ਸਾਲ ਕਵੀ ਦਰਬਾਰ ਲਗਾਇਆ ਜਾਂਦਾ ਹੈ। ਜਿਸ ਵਿੱਚ 52 ਕਵੀ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਦੇ ਹਨ।

ਹਿਮਾਚਲ 'ਚ ਬਣਨ ਜਾ ਰਿਹਾ ਵਿਸ਼ਵ ਦਾ ਪਹਿਲਾ ਕਵੀ ਦਰਬਾਰ

ਹਿਮਾਚਲ ਪ੍ਰਦੇਸ਼: ਗੁਰਦੁਆਰਾ ਪਾਉਂਟਾ ਸਾਹਿਬ 'ਚ ਬਣੇਗਾ ਵਿਸ਼ਵ ਦਾ ਪਹਿਲਾ ਕਵੀ ਦਰਬਾਰ

ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਬਣਨ ਵਾਲਾ ਕਵੀ ਦਰਬਾਰ ਵਿਸ਼ਵ ਵਿੱਚ ਕੀਤੇ ਦੂਜਾ ਨਹੀਂ ਹੈ। ਲੋਕਾਂ ਦੀ ਆਸਥਾ ਨੂੰ ਦੇਖਦੇ ਹੋਏ ਇਸ ਕਵੀ ਦਰਬਾਰ ਦੀ ਉਸਾਰੀ ਦਾ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਵੀ ਦਰਬਾਰ ਦੀ ਉਸਾਰੀ ਹੋਲੀ ਤੱਕ ਮੁਕੰਮਲ ਹੋ ਜਾਵੇਗੀ।

ਚੰਡੀਗੜ੍ਹ ਅਤੇ ਰਾਜਸਥਾਨ ਤੋਂ ਬੁਲਾਏ ਗਏ ਕਾਰੀਗਰ

ਕਵੀ ਦਰਬਾਰ ਦੀ ਉਸਾਰੀ ਦੇ ਲਈ ਚੰਡੀਗੜ੍ਹ ਅਤੇ ਰਾਜਸਥਾਨ ਤੋਂ ਖਾਸ ਕਾਰੀਗਰ ਅਤੇ ਮਿਸਤਰੀ ਬੁਲਾਏ ਗਏ ਹਨ। ਇਸ ਤੋਂ ਇਲਾਵਾ ਇੱਕ ਖਾਸ ਤਰ੍ਹਾਂ ਦਾ ਪੱਥਰ ਵੀ ਰਾਜਸਥਾਨ ਦੇ ਧੌਲਪੁਰ ਤੋਂ ਮੰਗਵਾਇਆ ਗਿਆ ਹੈ। ਜਿਸ ਵਿੱਚ ਕਵੀ ਦਰਬਾਰ ਦੀ ਉਸਾਰੀ ਹੋਵੇਗੀ। ਇਸ ਤੋਂ ਇਲਾਵਾ ਗੁਰਦੁਆਰਾ ਪਰਿਸਰ ਵਿੱਚ 52 ਤਰ੍ਹਾਂ ਦੇ ਫੁੱਲ ਵੀ ਲਗਾਏ ਹੋਏ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀਆਂ ਦੇ ਨਾਲ ਕੀਤੀ ਸੀ ਸ਼ੁਰੂਆਤ

ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1683 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਸੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 52 ਕਵੀਆਂ ਦੇ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਇੱਥੇ 52 ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਦੇ ਹਨ। ਹਰ ਪੂਰਨਮਾਸ਼ੀ ਉੱਤੇ ਕਵੀ ਦਰਬਾਰ ਲਗਾਇਆ ਜਾਂਦਾ ਹੈ। ਜਿਸ ਵਿੱਚ ਦੂਰ ਦੂਰ ਤੋਂ ਕਵੀ ਹਿੱਸਾ ਲੈਣ ਲਈ ਆਉਂਦੇ ਹਨ। ਹੁਣ ਤੱਕ ਇੱਥੇ ਇਸ ਇਤਿਹਾਸਕ ਗੁਰਦੁਆਰਾ ਵਿੱਚ 320 ਕਵੀ ਦਰਬਾਰਾਂ ਦਾ ਆਯੋਜਨ ਹੋ ਚੁਕਿਆ ਹੈ। ਇਸ ਵਾਰ ਜੋ ਕਵੀ ਦਰਬਾਰ ਲੱਗੇਗਾ ਉਹ 321ਵਾਂ ਹੋਵੇਗਾ।

ABOUT THE AUTHOR

...view details