ਪੁਣੇ: ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਭਾਰਤ 'ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਭਾਵੇਂ 16 ਜਨਵਰੀ ਤੋਂ ਸ਼ੁਰੂ ਹੋਵੇਗਾ, ਪਰ ਕੋਰੋਨਾ ਵਾਇਰਸ ਨਾਲ ਜੰਗ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਚੁੱਕੀ ਹੈ। ਮੰਗਲਵਾਰ ਨੂੰ ਕੋਵਿਸ਼ਿਲਡ ਟੀਕੇ ਦੀ ਪਹਿਲੀ ਪੇਖ ਮਹਾਰਾਸ਼ਟਰ ਦੇ ਪੁਣੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਰਵਾਨਾ ਹੋ ਚੁੱਕੀ ਹੈ।
'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਦੇਸ਼ ਭਰ ਦੇ 13 ਸ਼ਹਿਰਾਂ 'ਚ ਸਪਲਾਈ ਹੋਵੇਗੀ। 'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਦਿੱਲੀ ਸਣੇ ਹੋਰਨਾਂ ਕਈ ਸੂਬਿਆਂ 'ਚ ਪਹੁੰਚ ਚੁੱਕੀ ਹੈ ਤੇ ਕੁੱਝ ਸੂਬਿਆਂ 'ਚ ਅੱਜ ਹੀ ਪਹੁੰਚਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਵੈਕਸੀਨ ਦੀ ਡਿਲਵਰੀ ਸਪਾਈਸਜੈਟ, ਗੋਏਅਰ, ਇੰਡੀਗੋ ਤੇ ਏਅਰ ਇੰਡੀਆ ਦੀ ਫਲਾਈਟਾਂ ਰਾਹੀਂ ਚੰਡੀਗਰ੍ਹ ਸਣੇ 13 ਸ਼ਹਿਰਾਂ 'ਚ ਕੀਤੀ ਜਾ ਰਹੀ ਹੈ।
'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਪਹੁੰਚੀ ਦਿੱਲੀ
'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਅੱਜ ਸਵੇਰੇ ਦਿੱਲੀ ਪਹੁੰਚੀ। ਕੋਵੀਸ਼ਿਲਡ ਟੀਕਾ ਲੈ ਕੇ ਜਾਣ ਵਾਲੇ ਤਿੰਨ ਟਰੱਕ ਭਾਰਤ ਦੇ ਪੁਣੇ ਸੀਰਮ ਇੰਸਟੀਚਿਊਟ ਤੋਂ ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ। ਏਅਰਪੋਰਟ ਤੋਂ ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਟੀਕੇ ਸਪਲਾਈ ਕੀਤੇ ਜਾ ਰਹੇ ਹਨ। ਕੋਵਿਸ਼ਿਲਡ ਟੀਕੇ ਨੂੰ ਪੁਣੇ ਤੋਂ ਤਿੰਨ ਡਿਗਰੀ ਦੇ ਤਾਪਮਾਨ 'ਤੇ ਦਿੱਲੀ ਭੇਜਿਆ ਗਿਆ ਸੀ।ਜਿੱਥੋਂ ਸਪਾਈਸਜੈਟ ਦੀ ਉਡਾਨ ਦਿੱਲੀ ਪਹੁੰਚੀ। ਸਪਾਈਸ ਜੈਟ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਉਡਾਣ ਸਵੇਰੇ ਕੋਰੋਨਾ ਟੀਕੇ ਦੀ ਪਹਿਲੀ ਖੇਪ ਨਾਲ ਦਿੱਲੀ ਪਹੁੰਚੀ। ਪੁਣੇ ਤੋਂ ਦਿੱਲੀ ਜਾਣ ਵਾਲੇ 'ਕੋਵਿਸ਼ਿਲਡ' ਦੇ ਪਹਿਲੇ ਸਮੂਹ ਦੇ 34 ਬਕਸੇ ਹਨ, ਜੋ 1088 ਕਿੱਲੋਗ੍ਰਾਮ ਦੇ ਹਨ। ਇਹ ਟੀਕਾ ਅੱਜ ਦਿੱਲੀ ਤੋਂ ਇਲਾਵਾ ਦੇਸ਼ ਦੀਆਂ 12 ਵੱਖ ਵੱਖ ਥਾਵਾਂ ਤੇ ਸੱਤ ਹੋਰ ਉਡਾਣਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ।