ਅਹਿਮਦਾਬਾਦ : ਗੁਜਰਾਤ ਵਿੱਚ ਇੱਕ 13 ਸਾਲਾ ਬੱਚੇ ਨੂੰ ਮਿਊਕ੍ਰੋਮਾਈਕੋਸਿਸ ਯਾਨਿ ਕਿ ਬਲੈਕ ਫੰਗਸ ਹੋ ਗਿਆ ਹੈ। ਬੱਚਿਆਂ ਵਿਚਾਲੇ ਬਲੈਕ ਫੰਗਸ ਦਾ ਇਹ ਪਹਿਲਾ ਮਾਮਲਾ ਹੈ।
ਗੁਜਰਾਤ ਦੇ ਅਹਿਮਦਾਬਾਦ ਵਿੱਚ ਰਹਿਣ ਵਾਲਾ ਇੱਕ 13 ਸਾਲਾ ਬੱਚਾ ਪਹਿਲਾਂ ਕੋਰੋਨਾ ਵਾਇਰਸ ਤੋਂ ਪੀੜਤ ਹੋਇਆ ਤੇ ਬਾਅਦ ਵਿੱਚ ਉਸ ਨੂੰ ਬਲੈਕ ਫੰਗਸ ਹੋ ਗਿਆ। ਫਿਲਹਾਲ ਉਸ ਦਾ ਇਲਾਜ ਜਾਰੀ ਹੈ।
ਦੱਸਣਯੋਗ ਹੈ ਕਿ ਬੱਚਿਆਂ ਵਿਚਾਲੇ ਬਲੈਕ ਫੰਗਸ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਪੀੜਤ ਬੱਚੇ ਦੀ ਮਾਂ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ।
ਕੀ ਹੈ ਬਲੈਕ ਫੰਗਸ
ਕੋਵਿਡ ਮਰੀਜ਼ਾਂ ਦੇ ਇਲਾਜ ਕਰਨ ਵਾਲੇ ਮਾਹਰ ਡਾਕਟਰਾਂ ਦੇ ਮੁਤਾਬਕ ਬਲੈਕ ਫੰਗਸ ਹੋਣ ਦਾ ਮੁਖ ਕਾਰਨ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਰਤੇ ਜਾ ਰਹੇ ਸਟੀਰੌਇਡ ਦੀ ਵਾਧੂ ਵਰਤੋਂ ਕਰਨਾ ਹੈ। ਇਸ ਦੇ ਕਾਰਨ, ਸਰੀਰ ਵਿੱਚ ਬਲੱਡ ਸ਼ੂਗਰ ਦੀ ਮਾਤਰਾ ਤੇਜ਼ੀ ਨਾਲ ਵੱਧ ਜਾਂਦੀ ਹੈ। ਜੇ ਕੋਈ ਵਿਅਕਤੀ ਸ਼ੂਗਰ ਤੋਂ ਪੀੜਤ ਹੈ, ਤਾਂ ਬਲੈਕ ਫੰਗਸ (ਮਿਊਕ੍ਰੋਮਾਈਕੋਸਿਸ) ਦਾ ਛੇਤੀ ਹੀ ਸ਼ਿਕਾਰ ਹੋ ਜਾਂਦਾ ਹੈ। ਬਲੈਕ ਫੰਗਸ ਮਨੁੱਖ ਦੇ ਫੇਫੜਿਆਂ , ਅੱਖਾਂ ਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਪਹਿਲਾਂ ਚਮੜੀ 'ਤੇ ਦਿਖਾਈ ਦਿੰਦਾ ਹੈ ਅਤੇ ਫੇਫੜਿਆਂ ਅਤੇ ਦਿਮਾਗ ਨੂੰ ਵੀ ਸੰਕਰਮਿਤ ਕਰਦਾ ਹੈ।
ਬਲੈਕ ਫੰਗਸ ਦੇ ਲੱਛਣ
- ਚਿਹਰੇ ਤੇ ਸੋਜ਼ਸ਼ ਹੋ ਜਾਣਾ ਤੇ ਅੱਖਾਂ ਦਾ ਬੰਦ ਹੋਣ
- ਨੱਕ ਰਬੰਦ ਹੋਣ ਤੇ ਸਾਈਨਸ ਦੀ ਸਮੱਸਿਆ ਹੋਣ
- ਨੱਕ ਦੇ ਨੇੜੇ ਸੋਜ਼ਸ਼ ਹੋਣਾ
- ਮਸੂੜਿਆਂ ਤੇ ਮੂੰਹ 'ਚ ਸੋਜਿਸ਼ ਆਉਣਾ ਤੇ ਪੱਸ ਪੈ ਜਾਣਾ
- ਮੂੰਹ ਅੰਦਰ ਤਾਲੂ ਦੀ ਹੱਡੀ ਕਾਲੀ ਪੈਣਾ
- ਅੱਖਾਂ ਦੇ ਹੇਠਾਂ ਦਰਦ ਤੇ ਸੋਜਿਸ਼ ਮਹਿਸੂਸ ਹੋਣਾ ਅਤੇ ਚੰਗੀ ਤਰ੍ਹਾਂ ਵਿਖਾਈ ਨਾ ਦੇਣਾ
ਮਾਹਰ ਡਾਕਟਰਾਂ ਦੇ ਮੁਤਾਬਕ ਬਲੈਕ ਫੰਗਸ ਬੇਹਦ ਤੇਜ਼ ਤਰੀਕੇ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਫੈਲਦਾ ਹੈ। ਇਸ ਦੌਰਾਨ ਜੇਕਰ ਮਰੀਜ਼ ਨੂੰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਉਸ ਦੀ ਮੌਤ ਹੋ ਸਕਦੀ ਹੈ। ਇਸ ਲਈ ਜਿਵੇਂ ਹੀ ਇਹ ਲੱਛਣ ਨਜ਼ਰ ਆਉਣ ਤਾਂ ਮਰੀਜ਼ ਨੂੰ ਨਿਊਰੋਲਾਜ਼ਿਟ ਕੋਲ ਇਲਾਜ ਲਈ ਭੇਜਣਾ ਚਾਹੀਦਾ ਹੈ।