ਪੰਜਾਬ

punjab

ETV Bharat / bharat

ਕਿਸਾਨ ਆਗੂ ਜਸਤੇਜ ਸੰਧੂ 'ਤੇ ਫ਼ਾਈਰਿੰਗ - ਪਿੰਡ ਗੁਮਥਲਾ ਗੜੂ

ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਲੜਕੇ ਜਸਤੇਜ ਸਿੰਘ ਸੰਧੂ ਉਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਬਾਈਕ ਉਤੇ ਸਵਾਰ ਸਨ ਜਿਨ੍ਹਾਂ ਜਸਤੇਜ ਸੰਧੂ ਉਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਹ ਵਾਰਦਾਤ ਸੋਮਵਾਰ ਦੀ ਦੱਸੀ ਜਾ ਰਹੀ ਹੈ।

ਕਿਸਾਨ ਆਗੂ ਜਸਤੇਜ ਸੰਧੂ 'ਤੇ ਫ਼ਾਇਰਿੰਗ
ਕਿਸਾਨ ਆਗੂ ਜਸਤੇਜ ਸੰਧੂ 'ਤੇ ਫ਼ਾਇਰਿੰਗ

By

Published : Feb 22, 2021, 7:42 PM IST

ਕੁਰੂਕਸ਼ੇਤਰ: ਪਿਹੋਵਾ ਵਿੱਚ ਭਾਰਤੀ ਕਿਸਾਨ ਯੂਨੀਅਨ (ਟਿਕੈਤ ਗਰੁੱਪ) ਦੇ ਸੂਬਾ ਜਨਰਲ ਸਕੱਤਰ ਜਸਤੇਜ ਸਿੰਘ ਸੰਧੂ ਉਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਬਾਈਕ ਉਤੇ ਸਵਾਰ ਸਨ ਜਿਨ੍ਹਾਂ ਜਸਤੇਜ ਸੰਧੂ ਉਤੇ ਅੰਨ੍ਹੇਵਾਹ ਫ਼ਾਈਰਿੰਗ ਕੀਤੀ। ਇਹ ਵਾਰਦਾਤ ਸੋਮਵਾਰ ਦੀ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਲੜਕੇ ਜਸਤੇਜ ਸੰਧੂ ਕਿਸਾਨ ਅੰਦੋਲਨ ਲਈ ਜਾਣ ਲਈ ਨਿਕਲੇ ਸਨ ਕਿ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਉਤੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿੱਤੀ। ਗਨੀਮਤ ਰਹੀ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਦੱਸ ਦਈਏ ਕਿ ਵਾਰਦਾਤ ਵਾਲੀ ਥਾਂ ਤੋਂ ਪੁਲਿਸ ਚੌਕੀ ਕੁਝ ਹੀ ਕਦਮਾਂ ਦੀ ਦੂਰੀ 'ਤੇ ਹੈ।

ਕਿਸਾਨ ਆਗੂ ਜਸਤੇਜ ਸੰਧੂ 'ਤੇ ਫ਼ਾਈਰਿੰਗ

ਜਸਤੇਜ ਪਿਹੋਵੀ ਦੇ ਪਿੰਡ ਗੁਮਥਲਾ ਗੜੂ ਤੋਂ ਥਾਣਾ ਟੋਲ ਪਲਾਜਾ ਉਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਨਿਕਲੇ ਸਨ। ਜਦੋਂ ਉਹ ਗੁਮਥਲਾ ਗੜੂ ਤੋਂ ਨਿਕਲ ਕੇ ਪਿੰਡ ਬੇਗਪੁਰ ਬੱਸ ਅੱਡੇ ਉਤੇ ਪਹੁੰਚੇ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਉਤੇ ਅੰਨ੍ਹਵਾਹ ਫ਼ਾਇਰਿੰਗ ਕਰ ਦਿੱਤੀ ਪਰ ਗੋਲੀ ਕਾਰ ਦੇ ਅਗਲੇ ਸ਼ੀਸ਼ੇ ਅਤੇ ਡਰਾਈਵਰ ਸਾਈਡ ਦੇ ਸ਼ੀਸ਼ੇ ਨੂੰ ਤੋੜਦੇ ਹੋਏ ਨਿਕਲ ਗਈ। ਫ਼ਾਇਰਿੰਗ ਕਰਨ ਤੋਂ ਬਾਅਦ ਨੌਜਵਾਨ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ, ਰਾਜਪਾਲ ਨੇ ਜਾਰੀ ਕੀਤਾ ਨੋਟੀਫ਼ਿਕੇਸ਼ਨ

ABOUT THE AUTHOR

...view details