ਪੰਜਾਬ

punjab

ਦਿੱਲੀ 'ਚ ਕਾਰ ਸਕਰੈਪ ਦੇ ਗੋਦਾਮ 'ਚ ਲੱਗੀ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ 12 ਦੀਆਂ ਗੱਡੀਆਂ

ਗਰਮੀ ਵਧਣ ਦੇ ਨਾਲ ਹੀ ਦਿੱਲੀ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਤੇਜ਼ ਤਾਪਮਾਨ ਦੇ ਵਿੱਚ ਮਾਮੂਲੀ ਚੰਗਿਆੜੀ ਵੀ ਅੱਗ ਦਾ ਵੱਡਾ ਕਾਰਨ ਬਣ ਜਾਂਦੀ ਹੈ। ਤਾਜ਼ਾ ਮਾਮਲਾ ਦਿੱਲੀ ਦੇ ਚਿਰਾਗ ਇਲਾਕੇ ਦਾ ਹੈ। ਜਿੱਥੇ ਸਵਾਮੀ ਨਗਰ 'ਚ ਕਾਰ ਸਕਰੈਪ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ।

By

Published : Apr 27, 2022, 12:42 PM IST

Published : Apr 27, 2022, 12:42 PM IST

Fire Broke out in scrap warehouse in chirag delhi
ਦਿੱਲੀ 'ਚ ਕਾਰ ਸਕਰੈਪ ਦੇ ਗੋਦਾਮ 'ਚ ਲੱਗੀ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ 12 ਦੀਆਂ ਗੱਡੀਆਂ

ਨਵੀਂ ਦਿੱਲੀ: ਗਰਮੀ ਵਧਣ ਦੇ ਨਾਲ ਹੀ ਦਿੱਲੀ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਤੇਜ਼ ਤਾਪਮਾਨ ਦੇ ਵਿੱਚ ਮਾਮੂਲੀ ਚੰਗਿਆੜੀ ਵੀ ਅੱਗ ਦਾ ਵੱਡਾ ਕਾਰਨ ਬਣ ਜਾਂਦੀ ਹੈ। ਤਾਜ਼ਾ ਮਾਮਲਾ ਦਿੱਲੀ ਦੇ ਚਿਰਾਗ ਇਲਾਕੇ ਦਾ ਹੈ। ਜਿੱਥੇ ਸਵਾਮੀ ਨਗਰ 'ਚ ਕਾਰ ਸਕਰੈਪ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਬੇਹੱਦ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਅੱਗ ਅੱਜ ਸਵੇਰੇ ਤੜਕੇ 3:45 ਵਜੇ ਲੱਗੀ। ਇਸ ਦੀ ਸੂਚਨਾ ਮਾਲਵੀਆ ਨਗਰ ਪੁਲਿਸ ਨੂੰ ਪੀਸੀਆਰ ਕਾਲ ਰਾਹੀਂ ਦਿੱਤੀ ਗਈ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਗੋਦਾਮ ਵਿੱਚ ਪਏ ਕਈ ਪੁਰਾਣੇ ਵਾਹਨ ਸੜ ਕੇ ਸੁਆਹ ਹੋ ਗਏ। ਇੰਨਾ ਹੀ ਨਹੀਂ ਅੱਗ ਨੇ ਆਸ-ਪਾਸ ਦੀਆਂ ਕਈ ਦੁਕਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇਸ ਕਾਰਨ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੀ ਅਮਰ ਕਲੋਨੀ ਮਾਰਕੀਟ ਵਿੱਚ ਪੰਜ ਦੁਕਾਨਾਂ ਸੜ ਗਈਆਂ ਸੀ। ਇਸ ਨਾਲ ਹੀ ਦਿੱਲੀ 'ਚ ਭਲਸਵਾ ਡੇਅਰੀ ਨੇੜੇ ਕੂੜੇ ਦੇ ਪਹਾੜ 'ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਦੇਖੀਆਂ ਗਈਆਂ। ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ।

ਇਹ ਵੀ ਪੜ੍ਹੋ : ਸ਼ਰਮਸਾਰ! ਪਿਤਾ ਮੋਟਰਸਾਈਕਲ 'ਤੇ ਘਰ ਲੈ ਕੇ ਗਿਆ ਪੁੱਤਰ ਦੀ ਲਾਸ਼, ਐਂਬੂਲੈਂਸ ਨੇ ਮੰਗੇ ਸੀ....

ABOUT THE AUTHOR

...view details