ਨਵੀਂ ਦਿੱਲੀ:ਦਿੱਲੀ ਦੇ ਚਾਂਦਨੀ ਚੌਕ ਸਥਿਤ ਭਗੀਰਥ ਪੈਲੇਸ ਇਲੈਕਟ੍ਰਾਨਿਕ ਮਾਰਕੀਟ ਵਿੱਚ ਭਿਆਨਕ(Fierce fire in Palace Electronic Market) ਅੱਗ ਲੱਗ ਗਈ। ਅੱਗ ਉੱਤੇ ਕਾਬੂ ਪਾਉਣ ਲਈ ਕਈ ਫਾਇਰ ਟੈਂਡਰ ਮੌਕੇ ਉੱਤੇ ਪਹੁੰਚ ਗਏ ਹਨ। ਦੁਕਾਨਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ। ਦਿੱਲੀ ਦੇ ਚੀਫ ਫਾਇਰ ਅਫਸਰ ਅਤੁਲ ਗਰਗ ਮੁਤਾਬਕ ਸਵੇਰ ਤੱਕ 40 ਦੇ ਕਰੀਬ ਫਾਇਰ ਇੰਜਣ ਮੌਕੇ ਉੱਤੇ ਪਹੁੰਚ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਗ ਬੁਝਾਉਣ ਲਈ ਰਿਮੋਟ ਕੰਟਰੋਲ ਫਾਇਰ ਫਾਈਟਿੰਗ ਮਸ਼ੀਨ (Also use remote control fire fighting machine) ਦੀ ਵੀ ਵਰਤੋਂ ਕੀਤੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਘਟਨਾ ਦਾ ਜਾਇਜ਼ਾ: ਅੱਗਜ਼ਨੀ ਦੀ ਘਟਨਾ ਤੋਂ ਬਾਅਦ ਸਥਾਨਕ ਸੰਸਦ ਮੈਂਬਰ ਅਤੇ ਸਾਬਕਾ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਮਾਰਕੀਟ ਦੀਆਂ ਦੋ ਮੰਜ਼ਿਲਾਂ (Two floors of the market were damaged) ਨੁਕਸਾਨੀਆਂ ਗਈਆਂ ਹਨ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।