ਜਾਮਨਗਰ: ਗੁਜਰਾਤ ਦੇ ਜਾਮਨਗਰ ਸ਼ਹਿਰ ਦੇ ਨੇੜੇ ਇੱਕ 5 ਮੰਜ਼ਿਲਾ ਹੋਟਲ ਵਿੱਚ ਵੀਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ 27 ਲੋਕਾਂ ਨੂੰ ਬਚਾ ਲਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਜਾਮਨਗਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਹੋਟਲ ਪੂਰੀ ਤਰ੍ਹਾਂ ਸੜ ਗਿਆ। ਹਾਲਾਂਕਿ ਇਸ ਘਟਨਾ 'ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਅੱਗ ਸ਼ਾਮ ਕਰੀਬ 7.30 ਵਜੇ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ।
ਜਾਮਨਗਰ ਨੇੜੇ 5 ਮੰਜ਼ਿਲਾ ਹੋਟਲ ਨੂੰ ਲੱਗੀ ਅੱਗ, 27 ਲੋਕਾਂ ਨੂੰ ਬਚਾਇਆ - ਸ਼ਾਰਟ ਸਰਕਟ ਕਾਰਨ ਅੱਗ
ਗੁਜਰਾਤ ਦੇ ਜਾਮਨਗਰ ਵਿੱਚ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 27 ਲੋਕਾਂ ਨੂੰ ਬਚਾਇਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ।
ਗੁਜਰਾਤ ਦੇ ਜਾਮਨਗਰ 'ਚ ਹੋਟਲ 'ਚ ਲੱਗੀ ਭਿਆਨਕ ਅੱਗ: ਹੋਟਲ ਦੇ ਕੁੱਲ 36 ਕਮਰਿਆਂ 'ਚੋਂ 18 ਕਮਰਿਆਂ 'ਚ 27 ਲੋਕ ਰਹਿ ਰਹੇ ਸਨ। ਪੁਲਿਸ ਨੇ ਸਾਰੇ 27 ਲੋਕਾਂ ਨੂੰ ਬਚਾ ਲਿਆ। ਹੋਟਲ ਦਾ ਸਾਰਾ ਸਟਾਫ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪੁਲਿਸ ਅਧਿਕਾਰੀ ਅਨੁਸਾਰ ਤੁਰੰਤ ਪੰਜ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਰਾਤ ਕਰੀਬ 10.30 ਵਜੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਅਤੇ ਇਹ ਹੋਟਲ ਦੇ ਬਾਹਰ ਸਜਾਵਟੀ ਸਮੱਗਰੀ ਦੀ ਵਰਤੋਂ ਕਾਰਨ ਤੇਜ਼ੀ ਨਾਲ ਫੈਲ ਗਈ।
ਇਹ ਵੀ ਪੜ੍ਹੋ:SpiceJet ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਛੱਤ ਤੋਂ ਟਪਕਣ ਲੱਗਿਆ ਪਾਣੀ , ਏਅਰ ਹੋਸਟੈਸ ਨੇ ਦਿੱਤਾ ਟਿਸ਼ੂ ਪੇਪਰ