ਪੰਜਾਬ

punjab

ETV Bharat / bharat

ਰਾਜੌਰੀ ਗਾਰਡਨ ਦੇ ਗੁਰਦੁਆਰਾ ਹਸਪਤਾਲ ਨੂੰ ਲੱਗੀ ਅੱਗ, ਕਈ ਮਸ਼ੀਨਾਂ ਸੜ ਹੋਈਆ ਸੁਆਹ - Rajouri Garden

ਇਸ ਅੱਗ ਨਾਲ ਦੰਦਾਂ ਦੇ ਵਿਭਾਗ ਦੇ ਨਾਲ-ਨਾਲ ਹੋਰ ਮਹਿੰਗੀਆਂ ਮਸ਼ੀਨਾਂ ਸੜਕੇ ਸੁਆਹ ਹੋ ਗਈਆਂ। ਦਰਅਸਲ ਇੱਕ ਚੈਰੀਟੇਬਲ ਹਸਪਤਾਲ ਗੁਰਦੁਆਰੇ ’ਚ ਚਲਦਾ ਹੈ ਜਿਥੇ ਲੋਕਾਂ ਦਾ ਇਲਾਜ ਬਹੁਤ ਘੱਟ ਕੀਮਤ 'ਤੇ ਕੀਤਾ ਜਾਂਦਾ ਹੈ ਅਤੇ ਟੈਸਟ ਕੀਤੇ ਜਾਂਦੇ ਹਨ।

ਰਾਜੌਰੀ ਗਾਰਡਨ ਦੇ ਗੁਰਦੁਆਰਾ ਹਸਪਤਾਲ ਨੂੰ ਲੱਗੀ ਅੱਗ, ਕਈ ਮਸ਼ੀਨਾਂ ਸੜ ਹੋਈਆ ਸੁਆਹ
ਰਾਜੌਰੀ ਗਾਰਡਨ ਦੇ ਗੁਰਦੁਆਰਾ ਹਸਪਤਾਲ ਨੂੰ ਲੱਗੀ ਅੱਗ, ਕਈ ਮਸ਼ੀਨਾਂ ਸੜ ਹੋਈਆ ਸੁਆਹ

By

Published : Apr 2, 2021, 11:00 PM IST

ਨਵੀਂ ਦਿੱਲੀ:ਰਾਜੌਰੀ ਗਾਰਡਨ ਖੇਤਰ ਦੇ ਇੱਕ ਗੁਰਦੁਆਰੇ ਦੀ ਡਿਸਪੈਂਸਰੀ ’ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੰਦਾਂ ਦੇ ਵਿਭਾਗ ਦੀਆਂ ਕਈ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ ਤੇ ਲੱਖਾਂ ਦਾ ਨੁਕਸਾਨ ਹੋ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਅੱਗ ਬੁਝਾਓ ਦਸਤੇ ਨੇ ਬਹੁਤ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ।

ਗੁਰਦੁਆਰੇ ਦੀ ਡਿਸਪੈਂਸਰੀ ’ਚ ਲੱਗੀ ਅੱਗ, ਸੜੀਆਂ ਮਹਿੰਗੀਆਂ ਮਸ਼ੀਨਾਂ

ਰਾਜੌਰੀ ਗਾਰਡਨ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਅਚਾਨਕ ਅੱਗ ਲੱਗ ਗਈ। ਅੱਗ ਦੰਦਾਂ ਦੇ ਵਿਭਾਗ ਤੋਂ ਸ਼ੁਰੂ ਹੋਈ ਅਤੇ ਬਹੁਤ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ, ਪਰ ਸੂਚਨਾ ਮਿਲਦੇ ਹੀ ਅੱਗ ਬੁਝਾਓ ਦਸਤੇ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਗੁਰੂਘਰ ਦੇ ਸੇਵਾਦਾਰਾਂ ਅਤੇ ਉਥੇ ਮੌਜੂਦ ਸਟਾਫ ਨੇ ਵੀ ਅੱਗ ਬੁਝਾਉਣ ’ਚ ਪੂਰੀ ਮਦਦ ਕੀਤੀ।

ਇਹ ਵੀ ਪੜੋ: ਛੋਟੇ ਕੱਦ ਦੀ, ਵੱਡੀ ਵਕੀਲ

ਇਸ ਅੱਗ ਨਾਲ ਦੰਦਾਂ ਦੇ ਵਿਭਾਗ ਦੇ ਨਾਲ-ਨਾਲ ਹੋਰ ਮਹਿੰਗੀਆਂ ਮਸ਼ੀਨਾਂ ਸੜਕੇ ਸੁਆਹ ਹੋ ਗਈਆਂ। ਦਰਅਸਲ ਇੱਕ ਚੈਰੀਟੇਬਲ ਹਸਪਤਾਲ ਗੁਰਦੁਆਰੇ ’ਚ ਚਲਦਾ ਹੈ ਜਿਥੇ ਲੋਕਾਂ ਦਾ ਇਲਾਜ ਬਹੁਤ ਘੱਟ ਕੀਮਤ 'ਤੇ ਕੀਤਾ ਜਾਂਦਾ ਹੈ ਅਤੇ ਟੈਸਟ ਕੀਤੇ ਜਾਂਦੇ ਹਨ।

ਮਰੀਜ਼ਾਂ ਦਾ ਇਲਾਜ ਹੋਵੇਗਾ ਪ੍ਰਭਾਵਿਤ

ਮਿਲੀ ਜਾਣਕਾਰੀ ਦੇ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਫੈਲ ਗਈ। ਜਿਸ ’ਚ ਬਹੁਤ ਸਾਰੀਆਂ ਮਹਿੰਗੀਆਂ ਮਸ਼ੀਨਾਂ ਪੂਰੀ ਤਰ੍ਹਾਂ ਸੜ ਗਈਆਂ। ਜਿਸ ਕਾਰਨ ਇਥੇ ਆਉਣ ਵਾਲੇ ਮਰੀਜ਼ਾਂ ਦਾ ਇਲਾਜ਼ ਆਉਣ ਵਾਲੇ ਦਿਨਾਂ ’ਚ ਪ੍ਰਭਾਵਿਤ ਹੋਏਗਾ।

ਇਹ ਵੀ ਪੜੋ: ਪੰਜਾਬ ਸਰਕਾਰ ਨਸ਼ੇ ਦੇ ਨਾਲ ਪਾਲ ਰਹੀ ਹੈ ਗੈਂਗਸਟਰ: ਸੁਖਬੀਰ

ABOUT THE AUTHOR

...view details