ਪੰਜਾਬ

punjab

ETV Bharat / bharat

ਤੇਲੰਗਾਨਾ: ਸੰਗਾਰੈਡੀ ਜ਼ਿਲ੍ਹੇ ਵਿਖੇ ਜੈਵਿਕ ਫੈਕਟਰੀ 'ਚ ਲੱਗੀ ਅੱਗ, 8 ਲੋਕ ਜ਼ਖਮੀ - bollaram industrial area in Hyderabad

ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ 'ਚ ਬੋਲਾਮ ਉਦਯੋਗਿਕ ਖੇਤਰ 'ਚ ਸਥਿਤ ਜੈਵਿਕ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸੰਗਾਰੈਡੀ ਜ਼ਿਲ੍ਹੇ ਵਿਖੇ ਜੈਵਿਕ ਫੈਕਟਰੀ 'ਚ ਲੱਗੀ ਅੱਗ
ਸੰਗਾਰੈਡੀ ਜ਼ਿਲ੍ਹੇ ਵਿਖੇ ਜੈਵਿਕ ਫੈਕਟਰੀ 'ਚ ਲੱਗੀ ਅੱਗ

By

Published : Dec 12, 2020, 7:20 PM IST

ਹੈਦਰਾਬਾਦ : ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ 'ਚ ਬੋਲਾਮ ਉਦਯੋਗਿਕ ਖੇਤਰ 'ਚ ਸਥਿਤ ਵਿੰਧਿਆ ਜੈਵਿਕ ਫੈਕਟਰੀ ਵਿੱਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਹ ਅੱਗ ਫੈਕਟਰੀ ਦੇ ਰਿਐਕਟਰ ਵਿੱਚ ਹੋਏ ਧਮਾਕੇ ਕਾਰਨ ਲੱਗੀ ਹੈ।

ਸੰਗਾਰੈਡੀ ਜ਼ਿਲ੍ਹੇ ਵਿਖੇ ਜੈਵਿਕ ਫੈਕਟਰੀ 'ਚ ਲੱਗੀ ਅੱਗ,

ਅੱਗ ਲੱਗਣ ਤੋਂ ਬਾਅਦ ਉਥੇ ਕੰਮ ਕਰ ਰਹੇ ਮਜ਼ਦੂਰ ਉਥੇ ਭੱਜਣ 'ਚ ਕਾਮਯਾਬ ਰਹੇ। ਹਲਾਂਕਿ ਉਨ੍ਹਾਂ ਚੋਂ ਕੁੱਝ ਲੋਕ ਉਥੇ ਫਸੇ ਰਹਿ ਗਏ।

ਇਸ ਹਾਦਸੇ 'ਚ 8 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਬਚਾਅ ਦਲਾਂ ਨੂੰ ਧੂੰਏ ਦੇ ਕਾਰਨ ਬਚਾਅ ਕਾਰਜ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ABOUT THE AUTHOR

...view details