ਨਵੀਂ ਦਿੱਲੀ: ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਪੀਪੀ ਮਾਧਵਨ ਖ਼ਿਲਾਫ਼ ਨੌਕਰੀ ਦਾ ਝਾਂਸਾ ਦੇ ਕੇ ਜ਼ਬਰਜਨਾਹ ਕਰਨ ਦੀ ਸ਼ਿਕਾਇਤ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਾਜਧਾਨੀ ਦਿੱਲੀ ਦੇ ਉੱਤਮ ਨਗਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ।
ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਸਾਲ 2018 'ਚ ਉਸ ਦਾ ਪਤੀ ਕਾਂਗਰਸ ਦੇ ਪ੍ਰੋਗਰਾਮਾਂ ਅਤੇ ਦਫਤਰਾਂ 'ਚ ਹੋਰਡਿੰਗ ਲਗਾਉਂਦਾ ਸੀ। ਜਿਸ ਤੋਂ ਬਾਅਦ ਉਨ੍ਹਾਂ ਰਾਹੀਂ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਆਈ ਅਤੇ ਕਈ ਵਾਰ ਉਨ੍ਹਾਂ ਨੂੰ ਕਾਂਗਰਸ ਦੇ ਪ੍ਰੋਗਰਾਮਾਂ ਅਤੇ ਦਫ਼ਤਰਾਂ ਵਿੱਚ ਜਾਣਾ ਪਿਆ। ਉਨ੍ਹਾਂ ਨੇ ਕਿਹਾ ਫਰਵਰੀ 2020 ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪਤੀ ਦੇ ਦਿਹਾਂਤ ਤੋਂ ਬਾਅਦ ਕੋਈ ਕਾਰੋਬਾਰ ਨਾ ਹੋਣ ਕਾਰਨ ਉਸ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ। ਮਹਿਲਾ ਨੇ ਦੱਸਿਆ ਕਿ ਮਦਦ ਦੀ ਆਸ ਵਿੱਚ ਉਹ ਕਾਂਗਰਸ ਦਫ਼ਤਰ ਗਏ, ਜਿੱਥੇ ਉਹ ਸੋਨੀਆ ਗਾਂਧੀ ਦੇ ਪੀਏ, ਜਿੰਨ੍ਹਾਂ ਦਾ ਨਾਮ ਪੀਪੀ ਮਾਧਵਨ ਨੂੰ ਮਿਲੇ ਅਤੇ ਉਸ ਨਾਲ ਕਈ ਵਾਰ ਗੱਲ ਕੀਤੀ। ਮਹਿਲਾ ਨੇ ਦੱਸਿਆ ਕਿ ਉਸ ਨੂੰ ਮਾਲੀ ਹਾਲਤ ਬਾਰੇ ਦੱਸਿਆ ਤਾਂ ਉਸ ਨੇ ਉਸ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਇਸ ਤੋਂ ਬਾਅਦ ਔਰਤ ਨੇ ਉਸ ਨਾਲ ਫੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ 21 ਜਨਵਰੀ 2022 ਨੂੰ ਨੌਕਰੀ ਦੀ ਇੰਟਰਵਿਊ ਦਾ ਸੁਨੇਹਾ ਭੇਜ ਕੇ ਸੁੰਦਰਨਗਰ 'ਚ ਇੱਕ ਮਕਾਨ ’ਤੇ ਬੁਲਾਇਆ।
ਇਹ ਵੀ ਪੜ੍ਹੋ:ਮਹਾਰਾਸ਼ਟਰ ਸਿਆਸੀ ਸੰਕਟ: ਜਾਣੋ ਅੱਜ ਦੇ ਦਿਨ ਦੀ ਪੂਰੀ ਅਪਡੇਟ