ਪੰਜਾਬ

punjab

ETV Bharat / bharat

FIR against BJD MLA: ਉੜੀਸਾ ਹਾਈਕੋਰਟ ਦੇ ਨਿਰਦੇਸ਼ 'ਤੇ ਬੀਜਦ ਵਿਧਾਇਕ ਵਿਜੇ ਸ਼ੰਕਰ ਦਾਸ ਖਿਲਾਫ FIR ਦਰਜ, ਪ੍ਰੇਮਿਕਾ ਨੇ ਲਗਾਇਆ ਜਿਨਸੀ ਸ਼ੋਸ਼ਣ ਦਾ ਇਲਜ਼ਾਮ - ਉੜੀਸਾ ਪੁਲਿਸ

ਤਿਰਥੋਲ ਤੋਂ ਬੀਜੇਡੀ ਵਿਧਾਇਕ ਵਿਜੈ ਸ਼ੰਕਰ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਦੱਸ ਦਈਏ ਉੜੀਸਾ ਹਾਈ ਕੋਰਟ ਵੱਲੋਂ ਤੀਰਥੋਲ ਦੇ ਵਿਧਾਇਕ ਬਿਜਯਾ ਸ਼ੰਕਰ ਦਾਸ ਦੀ ਪ੍ਰੇਮਿਕਾ ਸੋਮਾਲਿਕਾ ਦਾਸ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ,ਜਿਸ ਤੋਂ ਬਾਅਦ ਜਗਤਸਿੰਘਪੁਰ ਪੁਲਿਸ ਸਟੇਸ਼ਨ ਆਈਆਈਸੀ ਨੇ ਹੁਣ ਕੇਸ ਦਰਜ ਕੀਤਾ ਹੈ।

FIR AGAINST BJD MLA VIJAY SHANKAR DAS ON THE INSTRUCTIONS OF ORISSA HIGH COURT
FIR against BJD MLA:ਉੜੀਸਾ ਹਾਈਕੋਰਟ ਦੇ ਨਿਰਦੇਸ਼ 'ਤੇ ਬੀਜਦ ਵਿਧਾਇਕ ਵਿਜੇ ਸ਼ੰਕਰ ਦਾਸ ਖਿਲਾਫ FIR, ਪ੍ਰੇਮਿਕਾ ਨੇ ਲਗਾਇਆ ਜਿਨਸੀ ਸ਼ੋਸ਼ਣ ਦਾ ਇਲਜ਼ਾਮ

By

Published : Feb 3, 2023, 6:11 PM IST

ਕਟਕ: ਉੜੀਸਾ ਹਾਈ ਕੋਰਟ ਨੇ ਜਗਤਸਿੰਘਪੁਰ ਪੁਲਿਸ ਸਟੇਸ਼ਨ ਆਈਆਈਸੀ ਨੂੰ ਤੀਰਥੋਲ ਦੇ ਵਿਧਾਇਕ ਬਿਜਯਾ ਸ਼ੰਕਰ ਦਾਸ ਦੀ ਪ੍ਰੇਮਿਕਾ ਸੋਮਾਲਿਕਾ ਦਾਸ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ, ਹੁਣ ਤਿਰਥੋਲ ਤੋਂ ਬੀਜੇਡੀ ਵਿਧਾਇਕ ਵਿਜੈ ਸ਼ੰਕਰ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਸ਼ਕਿਲਾਂ ਵਧ ਗਈਆਂ ਹਨ ਜਸਟਿਸ ਐਸ ਕੇ ਪਾਨੀਗ੍ਰਹੀ ਦੀ ਸਿੰਗਲ ਬੈਂਚ ਨੇ 27 ਜਨਵਰੀ ਨੂੰ ਸੋਮਾਲਿਕਾ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ।

ਸੋਮਾਲਿਕਾ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਇਹ ਇਲਜ਼ਾਮ ਲਾਇਆ ਸੀ ਕਿ ਜਗਤਸਿੰਘਪੁਰ ਆਈਆਈਸੀ ਨੇ 13 ਮਈ 2022 ਨੂੰ ਦਰਜ ਕੀਤੀ ਸ਼ਿਕਾਇਤ ਉੱਤੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਤੋਂ ਮਗਰੋਂ ਐਸਪੀ ਨੇ ਪੁਲਿਸ ਦੀ ਅਣਗਹਿਲੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ। ਪਟੀਸ਼ਨਰ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਤਸਦੀਕਸ਼ੁਦਾ ਕਾਪੀ ਅਤੇ ਪੁਲਿਸ ਅਧਿਕਾਰੀ ਨੂੰ ਤਾਜ਼ਾ ਸ਼ਿਕਾਇਤ ਦੇਣ ਲਈ ਕਿਹਾ ਗਿਆ ਹੈ। ਉਸ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ 13 ਮਈ 2022 ਨੂੰ ਐਫਆਈਆਰ ਦਰਜ ਕਰਨ ਦੇ ਬਾਵਜੂਦ ਪੁਲਿਸ ਵਿਧਾਇਕ ਖ਼ਿਲਾਫ਼ ਕੇਸ ਦਰਜ ਨਹੀਂ ਕਰ ਰਹੀ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ, ਸੋਮਾਲਿਕਾ ਨੇ ਲਿਖਤੀ ਸ਼ਿਕਾਇਤ ਦੇ ਨਾਲ ਆਈਆਈਸੀ ਕੋਲ ਪਹੁੰਚ ਕੀਤੀ, ਜਿੱਥੇ ਆਈਆਈਸੀ ਨੇ ਉਸ ਨੂੰ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ:108 TypeS DisheS of Dinner: ਨਹੀਂ ਦੇਖੀ ਹੋਣੀ ਕਦੇ ਅਜਿਹੀ ਪ੍ਰਹੁਣਾਚਾਰੀ, ਜਵਾਈ ਅੱਗੇ ਰੱਖੇ 108 ਤਰ੍ਹਾਂ ਦੇ ਪਕਵਾਨ, ਖਬਰ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ...

ਤੀਰਥੋਲ ਦੇ ਵਿਧਾਇਕ ਦੀ ਮੰਗੇਤਰ ਸੋਮਾਲਿਕਾ ਨੇ 18 ਜੂਨ 2022 ਨੂੰ ਜਗਤਸਿੰਘਪੁਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ, ਜਿਸ ਵਿੱਚ ਵਿਧਾਇਕ 'ਤੇ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ, ਕਿਉਂਕਿ ਉਹ ਵਿਆਹ ਦੀ ਰਜਿਸਟ੍ਰੇਸ਼ਨ ਲਈ ਜ਼ਿਲ੍ਹੇ ਦੇ ਸਬ-ਰਜਿਸਟਰਾਰ ਦਫ਼ਤਰ ਵਿੱਚ ਹਾਜ਼ਰ ਨਹੀਂ ਸੀ। ਸੋਮਾਲਿਕਾ ਨੇ ਵਿਧਾਇਕ 'ਤੇ ਸੈਕਸ ਰੈਕੇਟ ਚਲਾਉਣ ਅਤੇ ਮਾਸੂਮ ਲੜਕੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।

ABOUT THE AUTHOR

...view details