ਪੰਜਾਬ

punjab

ETV Bharat / bharat

ਓਡੀਸ਼ਾ ਦੇ ਪਿੰਡਾਂ ਦੀ ਔਸ਼ਧੀ ਤੱਤਾਂ ਭਰਪੂਰ ਹਲਦੀ - ਹਲਦੀ ਦੀ ਖੇਤੀ

ਹਲਦੀ ਨਾ ਕੇਵਲ ਖਾਣਾ ਬਣਾਉਣ ਲਈ ਜ਼ਰੂਰੀ ਹੈ, ਸਗੋਂ ਹਲਦੀ ਵਿੱਚ ਕਈ ਔਸ਼ਧੀ ਗੁਣ ਵੀ ਹਨ। ਓਡੀਸ਼ਾ ਵਿਖੇ ਕੋਰਾਪੁਟ ਜ਼ਿਲ੍ਹੇ ਦੇ ਤਿਮਝੌਲਾ ਪਿੰਡ ਦੇ ਲੋਕਾਂ ਲਈ ਹਲਦੀ ਹੁਣ ਆਮਦਨ ਦਾ ਸਾਧਨ ਬਣ ਗਈ ਹੈ।

ਓਡੀਸ਼ਾ ਦੇ ਪਿੰਡਾਂ ਦੀ ਔਸ਼ਧੀ ਤੱਤਾਂ ਭਰਪੂਰ ਹਲਦੀ
ਓਡੀਸ਼ਾ ਦੇ ਪਿੰਡਾਂ ਦੀ ਔਸ਼ਧੀ ਤੱਤਾਂ ਭਰਪੂਰ ਹਲਦੀ

By

Published : Dec 19, 2020, 11:52 AM IST

ਕੋਰਾਪੁਟ (ਓਡੀਸ਼ਾ): ਹਲਦੀ ਇੱਕ ਅਜਿਹਾ ਉਤਪਾਦ ਹੈ, ਜਿਸ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ। ਭਾਰਤ ਵਿੱਚ ਜ਼ਿਆਦਾਤਰ ਖਾਣ ਵਾਲੀਆਂ ਚੀਜ਼ਾਂ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹਲਦੀ ਤੋਂ ਬਿਨਾਂ ਭੋਜਨ ਖਿੱਚ ਭਰਪੂਰ ਨਹੀਂ ਲਗਦਾ। ਹਲਦੀ ਨਾ ਕੇਵਲ ਖਾਣਾ ਬਣਾਉਣ ਲਈ ਜ਼ਰੂਰੀ ਹੈ, ਸਗੋਂ ਹਲਦੀ ਵਿੱਚ ਕਈ ਔਸ਼ਧੀ ਗੁਣ ਵੀ ਹਨ। ਇਹ ਸਰੀਰ ਦੀ ਅੰਦਰੂਨੀ ਸ਼ਕਤੀ ਨੂੰ ਵਧਾਉਂਦੀ ਹੈ। ਓਡੀਸ਼ਾ ਵਿਖੇ ਕੋਰਾਪੁਟ ਜ਼ਿਲ੍ਹੇ ਦੇ ਲਛਮੀਪੁਰ ਬਲਾਕ ਵਿੱਚ ਇੱਕ ਪਹਾੜ ਦੇ ਪੈਰਾਂ ਵਿੱਚ ਸਥਿਤ ਤਿਮਝੌਲਾ ਪਿੰਡ ਦੇ ਲੋਕਾਂ ਲਈ ਹਲਦੀ ਹੁਣ ਆਮਦਨ ਦਾ ਸਾਧਨ ਬਣ ਗਈ ਹੈ। ਪਿੰਡ ਵਿੱਚ ਲਗਭਗ 100 ਪਰਿਵਾਰ ਹਨ। ਜ਼ਿਆਦਾਤਰ ਪਰਿਵਾਰ ਆਪਣੇ ਗੁਜਾਰੇ ਲਈ ਹਲਦੀ ਦੀ ਖੇਤੀ 'ਤੇ ਨਿਰਭਰ ਹਨ।

ਹਲਦੀ ਦੀ ਖੇਤੀ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਹੁਣੇ ਅਪਣਾਇਆ ਪੇਸ਼ਾ ਨਹੀਂ ਹੈ ਸਗੋਂ ਇਹ ਉਨ੍ਹਾਂ ਦੇ ਪਿਤਾ ਅਤੇ ਦਾਦੇ ਦੇ ਸਮੇਂ ਤੋਂ ਉਨ੍ਹਾਂ ਦੀ ਪਰੰਪਰਾ ਹੈ। ਉਹ ਬਿਨਾਂ ਕਿਸੇ ਰਸਾਇਣਕ ਖਾਦ ਦੀ ਵਰਤੋਂ ਕੀਤੇ ਇਸਦੀ ਖੇਤੀ ਕਰਦੇ ਹਨ। ਹਲਦੀ ਦੀ ਖੇਤੀ ਕਰਨ ਵਾਲੇ ਇਸ ਪਿੰਡ ਦੇ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਦੀਆਂ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ ਅਤੇ ਉਹ ਪਿੰਡ ਦੇ ਸਾਰੇ ਪੱਧਰਾਂ 'ਤੇ 80 ਏਕੜ ਖੇਤੀ ਦੀ ਜ਼ਮੀਨ ਵਿੱਚ ਹਲਦੀ ਦੀ ਖੇਤੀ ਕਰ ਰਹੇ ਹਨ। ਜੈਵਿਕ ਖਾਦ ਦੀ ਵਰਤੋਂ ਕਰਕੇ ਪੈਦਾ ਹੋਈ ਇਸ ਪਿੰਡ ਦੀ ਹਲਦੀ ਨੇ ਸੂਬੇ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਵਿਸ਼ੇਸ਼ ਥਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਪਿੰਡ ਵਾਲੇ ਵੀ ਇਸ ਖੇਤੀ ਨਾਲ ਚੰਗਾ ਮੁਨਾਫਾ ਕਮਾ ਰਹੇ ਹਨ।

ਓਡੀਸ਼ਾ ਦੇ ਪਿੰਡਾਂ ਦੀ ਔਸ਼ਧੀ ਤੱਤਾਂ ਭਰਪੂਰ ਹਲਦੀ

ਤਿਮਝੌਲਾ ਪਿੰਡ ਦੀ ਮਹਿਲਾ ਕਿਸਾਨ ਸੁਕਾਂਤੀ ਪਾਸਕਾ ਨੇ ਦੱਸਿਆ ਕਿ ਪਹਿਲਾਂ ਵਪਾਰੀ ਸਾਡੇ ਕੋਲੋਂ ਹਲਦੀ ਖਰੀਦਦੇ ਸਨ। ਪਿਛਲੇ ਸਾਲ ਤੋਂ ਵਣ ਵਿਭਾਗ ਨੇ ਸਾਰੇ ਪਿੰਡਾਂ ਦੀ ਹਲਦੀ ਖਰੀਦਣੀ ਸ਼ੁਰੂ ਕਰ ਦਿੱਤੀ ਹੈ।

ਇੱਕ ਹੋਰ ਮਹਿਲਾ ਕਿਸਾਨ ਭਵਾਨੀ ਪਸਕਾ ਨੇ ਦੱਸਿਆ ਕਿ ਪਿਛਲੇ ਸਾਲ ਸਾਨੂੰ ਵਣ ਵਿਭਾਗ ਤੋਂ ਹਲਦੀ ਦੀ ਚੰਗੀ ਕੀਮਤ ਮਿਲੀ ਸੀ। ਪਿਛਲੇ ਸਾਲ ਅਸੀਂ ਇਸ ਨੂੰ 90 ਰੁਪਏ ਕਿੱਲੋ ਵੇਚਿਆ ਸੀ, ਇਸ ਸਾਲ ਇਸਦੀ ਕੀਮਤ 100 ਰੁਪਏ ਹੈ ਪਰ ਸਾਨੂੰ ਇਸ ਸਾਲ ਚੰਗਾ ਲਾਭ ਨਹੀਂ ਹੋਇਆ। ਸਾਨੂੰ ਆਪਣੇ ਬੈਂਕ ਖਾਤੇ ਵਿੱਚ ਪੈਸੇ ਮਿਲੇ।

ਉਧਰ, ਸਵੈ-ਸੇਵੀ ਸੰਗਠਨ ਵਾਰਡ ਦੇ ਇੱਕ ਅਧਿਕਾਰੀ ਬਸੰਤ ਪ੍ਰਧਾਨ ਅਨੁਸਾਰ, ਕਿਉਂਕਿ ਲਛਮੀਪੁਰ ਵਿੱਚ ਕਾਸ਼ਤ ਕੀਤੀ ਹਲਦੀ ਵਿੱਚ ਜ਼ਿਆਦਾ ਤੇਲ ਹੁੰਦਾ ਹੈ ਅਤੇ ਇਸਦੀ ਕਾਸ਼ਤ ਕਿਸੇ ਵੀ ਰਸਾਇਣਕ ਖਾਦ ਦੀ ਵਰਤੋਂ ਤੋਂ ਬਿਨਾਂ ਕੀਤੀ ਜਾਂਦੀ ਹੈ, ਇਸ ਲਈ ਇਸਦੇ ਔਸ਼ਧੀ ਗੁਣ ਹਰ ਕਿਸੇ ਨੂੰ ਖਿੱਚਦੇ ਹਨ। ਦੂਜੇ ਪਾਸੇ ਤਿਮਝੌਲਾ ਵਰਗੇ ਲਗਭਗ 30 ਪਿੰਡਾਂ ਦੇ ਕਿਸਾਨ ਵੀ ਹਲਦੀ ਦੀ ਖੇਤੀ ਵਿੱਚ ਲੱਗੇ ਹੋਏ ਹਨ। ਇਸਦਾ ਨਤੀਜਾ ਹੈ ਕਿ ਇਸ ਖੇਤਰ ਵਿੱਚ ਹਲਦੀ ਦੀ ਕਾਸ਼ਤ ਹਰ ਸਾਲ 100 ਟਨ ਤੋਂ ਵੱਧ ਹੁੰਦੀ ਹੈ ਤੇ ਇਹ ਹਲਦੀ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪੁੱਜ ਰਹੀ ਹੈ।

ਓਡੀਸ਼ਾ ਰੂਰਲ ਡਿਵੈਲਪਮੈਂਟ ਐਂਡ ਮਾਰਕੀਟਿੰਗ ਸੁਸਾਇਟੀ (ਓਆਰਐਮਏਐਸ) ਦੇ ਜ਼ਿਲ੍ਹਾ ਇੰਚਾਰਜ ਰੋਸ਼ਨ ਕਾਰਤਿਕ ਨੇ ਕਿਹਾ ਕਿ ਇਸ ਹਲਦੀ ਵਿੱਚ 5.67 ਤੋਂ 6.64 ਫ਼ੀਸਦੀ ਕਰਕਿਊਮਨ ਹੁੰਦਾ ਹੈ, ਜਿਸਦੇ ਗੁਣਾਂ ਦੀ ਜਾਂਚ ਕਰਨ ਲਈ ਲਖਨਊ ਵਿੱਚ ਸੀਐਸਆਈਆਰ ਅਤੇ ਐਨਬੀਆਰਆਈ ਦੇ ਵਿਗਿਆਨਕ ਨੂੰ ਭੇਜਿਆ ਗਿਆ ਹੈ। ਇੰਨਾ ਹੀ ਨਹੀਂ ਹਲਦੀ ਦੀ ਖੇਤੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਓਆਰਐਮਏਐਸ ਨੇ ਉਬਾਲਣ ਵਾਲੇ (ਬਾਇਲਰ) ਅਤੇ ਸੁਕਾਉਣ ਵਾਲੀ (ਡਰਾਇਰ) ਮਸ਼ੀਨਾਂ ਦੇ ਨਾਲ ਇੱਕ ਪ੍ਰੋਸੈਸਿੰਗ ਇਕਾਈ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ।

ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਲੋਕਾਂ ਦੀ ਸਿਹਤ ਅਤੇ ਕਿਸਾਨਾਂ ਦੀ ਆਮਦਨ ਦਾ ਇੱਕ ਵਧੀਆ ਸਾਧਨ ਹੈ। ਇਸਨੂੰ ਵਿਦੇਸ਼ੀ ਬਾਜ਼ਾਰਾਂ ਦੇ ਨਾਲ-ਨਾਲ ਸਥਾਨਕ ਬਾਜ਼ਾਰਾਂ ਵਿੱਚ ਵੀ ਹੁੰਗਾਰਾ ਮਿਲਿਆ ਹੈ। ਹੁਣ ਲੋੜ ਹੈ ਕਿ ਸਰਕਾਰ ਸਥਾਨਕ ਲੋਕਾਂ ਨੂੰ ਉਨੱਤ ਬੀਜ ਮੁਹੱਈਆ ਕਰਵਾਏ ਅਤੇ ਹਲਦੀ ਦੀ ਖੇਤੀ ਨੂੰ ਉਤਸ਼ਾਹਤ ਕਰੇ।

ABOUT THE AUTHOR

...view details