ਬਿਹਾਰ:ਭਾਰਤ ਦੇਸ਼ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਇਹ ਇੱਕ ਖੁਸ਼ਹਾਲ ਤੇ ਸਭ ਧਰਮਾਂ ਦੇ ਲੋਕ ਦੇ ਬੜੀ ਹੀ ਏਕਤਾ ਭਾਵਨਾ ਨਾਲ ਰਹਿੰਦੇ ਹਨ। ਪਰ ਦੇਸ਼ ਵਿੱਚ ਅੱਜ ਵੀ ਕੁੱਝ ਕੁ ਅਜਿਹੇ ਇਲਾਕੇ ਹਨ ਜੋ ਅੱਜ ਵੀ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਿੱਛੇ ਚੱਲ ਰਹੇ ਹਨ। ਅਜਿਹਾ ਹੀ ਇੱਕ ਬਿਹਾਰ (State of Bihar) ਦੇ ਦਰਭੰਗਾ ਜ਼ਿਲ੍ਹੇ ਦੇ ਕੁਸ਼ੇਸ਼ਵਰ ਸਥਾਨ ਦਾ 'ਗੌਰਾ' ਪਿੰਡ ਹੈ।
ਜਿੱਥੇ ਦੇ ਰਹਿਣ ਵਾਲੇ ਲੋਕ ਸਭ ਤੋਂ ਪਹਿਲਾਂ ਕਿਸ਼ਤੀਆਂ ਖਰੀਦ ਦੇ ਹਨ ਅਤੇ ਉਸ ਦੇ ਬਾਅਦ ਵਿੱਚ ਸਾਈਕਲ ਜਾਂ ਮੋਟਰਸਾਇਕਲ ਖਰੀਦਦੇ ਹਨ। ਇਸ ਪਿੰਡ ਵਿੱਚ ਲਗਭਗ ਹਰ ਇੱਕ ਪਰਿਵਾਰ ਕੋਲ ਆਪਣੀ ਨਿੱਜੀ ਕਿਸ਼ਤੀ ਹੈ। ਇਸ ਪਿੰਡ ਨੂੰ ਹੁਣ 'ਕਿਸ਼ਤੀ ਵਾਲਾ ਪਿੰਡ' ਵੀ ਕਿਹਾ ਜਾ ਸਕਦਾ ਹੈ।
ਜਿਸ ਦਾ ਅਸਲ ਨਾਮ 'ਗੌਰਾ' ਪਿੰਡ ਹੈ। ਇਹ ਪਿੰਡ ਕੁਸ਼ੇਸ਼ਵਰ (Village Kusheshwar) ਦੀ ਓਰਾਈ ਪੰਚਾਇਤ ਦੇ ਅਧੀਨ ਆਉਂਦਾ ਹੈ। ਇਸ ਪਿੰਡ ਵਿੱਚ ਹੜ੍ਹ ਦਾ ਪਾਣੀ ਕਈ ਘਰਾਂ ਵਿੱਚ ਵੀ ਦਾਖਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਕੰਮ ਲਈ ਘਰ ਤੋਂ ਬਾਹਰ ਨਿਕਲਣ ਲਈ ਕਿਸ਼ਤੀ ਹੀ ਇਕੋ ਇੱਕ ਸਹਾਰਾ ਹੈ। ਇਹ ਪਿੰਡ ਨਾ ਸਿਰਫ 6 ਤੋਂ 9 ਮਹੀਨਿਆਂ ਲਈ ਪੂਰੀ ਤਰ੍ਹਾਂ ਇੱਕ ਟਾਪੂ ਵਿੱਚ ਬਦਲ ਗਿਆ ਹੈ।
ਦੱਸ ਦਈਏ ਕਿ ਇੱਥੇ ਰਹਿਣ ਵਾਲੇ ਲੋਕ ਕਿਸ਼ਤੀ ਰਾਹੀਂ ਸੜਕ ਦੇ ਕਿਨਾਰੇ ਪਾਣੀ ਵਿੱਚ ਕੰਮ ਕਰਨ ਲਈ ਜਾਂਦੇ ਹਨ। ਇੱਥੋਂ ਦੀਆਂ ਔਰਤਾਂ ਅਤੇ ਬੱਚੇ ਕਿਸ਼ਤੀਆਂ ਦੀ ਵਰਤੋਂ ਪਸ਼ੂਆਂ ਦੀ ਖੁਰਾਕ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਹੋਰ ਮਹੱਤਵਪੂਰਣ ਕੰਮਾਂ ਲਈ ਵੀ ਕਰਦੇ ਹਨ। ਇਸ ਕਰਕੇ ਹੀ ਇੱਥੇ ਬਜ਼ੁਰਗ ਹੋਣ ਜਾਂ ਬੱਚੇ, ਔਰਤਾਂ ਹਰ ਕੋਈ ਜਾਣਦਾ ਹੈ, ਕਿ ਕਿਸ਼ਤੀ ਨੂੰ ਕਿਵੇਂ ਚਲਾਉਣਾ ਹੈ। ਸਾਰੇ ਆਪਣੀ ਆਪਣੀ ਕਿਸ਼ਤੀ ਵਿੱਚ ਸਵਾਰ ਹੋ ਕੇ ਆਉਂਦੇ ਅਤੇ ਜਾਂਦੇ ਹਨ।