ਹੈਦਰਾਬਾਦ : ਭਾਰਤੀ ਵਿਆਹ 'ਚ ਜੇਕਰ ਹਾਸਾ ਮਜ਼ਾਕ ਨਾਂ ਹੋਵੇ ਤਾਂ ਉਹ ਕਿਵੇਂ ਦਾ ਵਿਆਹ। ਅਕਸਰ ਹੀ ਭਾਰਤ ਵਿੱਚ ਵਿਆਹ ਦੇ ਮੌਕੇ ਹਾਸਾ ਮਜ਼ਾਕ ਕੀਤਾ ਜਾਂਦਾ ਹੈ। ਵਿਆਹ 'ਚ ਕੀਤੇ ਜਾਣ ਵਾਲੇ ਹਾਸੇ ਮਜ਼ਾਕ ਦੇ ਇਹ ਵੀਡੀਓ ਬੇਹਦ ਵਾਇਰਲ ਹੁੰਦੇ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲਾੜੇ ਦੇ ਦੋਸਤਾਂ ਨੇ ਲਾੜੀ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਗਈ। ਇਹ ਵੀਡੀਓ ਇੱਕ ਜੋੜੇ ਦੇ ਸਗਾਈ ਸਮਾਗਮ ਦੀ ਹੈ। ਇਸ ਵਿੱਚ ਤੁਸੀਂ ਵੇਖ ਸਕਦੇ ਹੋ ਸਗਾਈ ਦੀ ਰਸਮ ਹੋਣ ਮਗਰੋਂ ਰਿਸ਼ਤੇਦਾਰ ਲਾੜਾ ਲਾੜੀ ਨੂੰ ਸ਼ਗਨ ਦੇ ਕੇ ਅਸ਼ੀਰਵਾਦ ਦੇ ਰਹੇ ਹਨ। ਇੰਨੇ 'ਚ ਲਾੜੇ ਦੇ ਦੋਸਤ ਵਾਰੀ-ਵਾਰੀ ਸਟੇਜ਼ 'ਤੇ ਆਉਂਦੇ ਹਨ ਅਤੇ ਦੋਹਾਂ ਨੂੰ ਸ਼ਗਨ ਦੀ ਬਜਾਏ ਭਿਖਾਰੀਆਂ ਵਾਂਗ ਚਿੱਲਰ ਦਿੰਦੇ ਹਨ ਤੇ ਉਨ੍ਹਾਂ ਦੇ ਪੈਰੀ ਹੱਥ ਲਾਉਂਦੇ ਹਨ। ਲਾੜਾ ਵੀ ਮਜ਼ਾਕ 'ਚ ਪੈਰੀ ਹੱਥ ਲਾਉਣ ਵਾਲੇ ਦੋਸਤਾਂ ਨੂੰ ਅਸ਼ੀਰਵਾਦ ਦਿੰਦਾ ਹੈ।