ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਅੰਤਿਮ ਪੜਾਅ ਦੇ ਚੋਣਾਂ ਲਈ 46 ਔਰਤਾਂ ਸਣੇ ਕੁੱਲ 168 ਉਮੀਦਵਾਰਾਂ ਦੀ ਰਾਜਨੀਤਿਕ ਕਿਸਮਤ ਦਾ ਫ਼ੈਸਲਾ 6.30 ਲੱਖ ਤੋਂ ਵੱਧ ਵੋਟਰ ਕਰਨਗੇ। ਇਸ ਤੋਂ ਇਲਾਵਾ 28 ਡੀਸੀਸੀ ਖੇਤਰਾਂ ਵਿੱਚ ਪੰਚਾਇਤ ਉਪ ਚੋਣ ਅਧੀਨ ਪੰਚਾਂ ਦੀਆਂ 285 ਸੀਟਾਂ ਅਤੇ ਸਰਪੰਚਾਂ ਦੀਆਂ 84 ਸੀਟਾਂ 'ਤੇ ਵੀ ਵੋਟਿੰਗ ਕੀਤੀ ਜਾ ਰਹੀ ਹੈ। 8 ਵੇਂ ਅਤੇ ਅੰਤਿਮ ਪੜਾਅ ਲਈ ਵੋਟਿੰਗ ਜਾਰੀ ਹੈ।
ਜੰਮੂ-ਕਸ਼ਮੀਰ ਵਿੱਚ ਡੀਡੀਸੀ ਚੋਣਾਂ ਲਈ ਅੰਤਿਮ ਪੜਾਅ ਦੀ ਵੋਟਿੰਗ ਜਾਰੀ - ਡੀਡੀਸੀ
ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਅੰਤਿਮ ਪੜਾਅ ਦੇ ਚੋਣਾਂ ਲਈ 46 ਔਰਤਾਂ ਸਣੇ ਕੁੱਲ 168 ਉਮੀਦਵਾਰਾਂ ਦੀ ਰਾਜਨੀਤਿਕ ਕਿਸਮਤ ਦਾ ਫ਼ੈਸਲਾ 6.30 ਲੱਖ ਤੋਂ ਵੱਧ ਵੋਟਰ ਕਰਨਗੇ।
ਜੰਮੂ-ਕਸ਼ਮੀਰ ਵਿੱਚ ਡੀਡੀਸੀ ਚੋਣਾਂ ਲਈ ਅੰਤਿਮ ਪੜਾਅ ਦੀ ਵੋਟਿੰਗ ਜਾਰੀ
ਪ੍ਰੈਸ ਕਾਨਫਰੰਸ ਵਿੱਚ ਰਾਜ ਚੋਣ ਅਧਿਕਾਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਡੀਡੀਸੀ ਦੇ 28 ਵਿੱਚੋਂ 13 ਖੇਤਰ ਕਸ਼ਮੀਰ ਡਵੀਜ਼ਨ ਵਿੱਚ ਹਨ ਜਦੋਂ ਕਿ 15 ਜੰਮੂ ਡਵੀਜ਼ਨ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਕੁੱਲ 168 ਉਮੀਦਵਾਰਾਂ ਵਿੱਚੋਂ 83 ਉਮੀਦਵਾਰ ਕਸ਼ਮੀਰ ਵਿੱਚ ਹਨ, ਜਦੋਂਕਿ ਜੰਮੂ ਵਿੱਚ 15 ਮਹਿਲਾਵਾਂ ਸਮੇਤ 85 ਉਮੀਦਵਾਰ ਹਨ। ਉਨ੍ਹਾਂ ਨੇ ਕਿਹਾ ਕਿ 1,703 ਪੋਲਿੰਗ ਕੇਂਦਰ ਬਣਾਏ ਗਏ ਹਨ, ਜਿਥੇ 6,30,443 ਵੋਟਰ ਆਪਣੀ ਵੋਟ ਪਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਕੇਂਦਰ ਵਿੱਚੋਂ 1,028 ਕਸ਼ਮੀਰ ਵਿੱਚ ਅਤੇ 675 ਜੰਮੂ ਵਿੱਚ ਹਨ।