ਮਨਾਲੀ: ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਕੋਰੋਨਾ ਵਾਇਰਸ ਨਾਲ ਪੌਜ਼ੀਟਿਵ ਪਏ ਗਏ ਹਨ। ਸਨੀ ਦਿਓਲ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਬਾਰੇ ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਅਮਿਤਾਬ ਅਵਸਥੀ ਨੇ ਮੰਗਲਵਾਰ ਦੇਰ ਰਾਤ ਜਾਣਕਾਰੀ ਦਿੱਤੀ। ਸਨੀ ਦਿਓਲ ਪਿਛਲੇ ਕੁਝ ਦਿਨਾਂ ਤੋਂ ਕੁੱਲੂ 'ਚ ਰਹਿ ਰਹੇ ਹਨ।
ਹਿਮਾਚਲ 'ਚ ਕੋਰੋਨਾ ਪੌਜ਼ੀਟਿਵ ਪਾਏ ਗਏ ਸਨੀ ਦਿਓਲ - ਹਿਮਾਚਲ ਪ੍ਰਦੇਸ਼
ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਕੋਰੋਨਾ ਵਾਇਰਸ ਨਾਲ ਪੌਜ਼ੀਟਿਵ ਪਏ ਗਏ ਹਨ। ਸਨੀ ਦਿਓਲ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਸਨੀ ਦਿਓਲ
ਸਿਹਤ ਸਕੱਤਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੁੱਖ ਸਿਹਤ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੇ ਦੋਸਤ ਮੁੰਬਈ ਰਵਾਨਾ ਹੋਣ ਬਾਰੇ ਸੋਚ ਰਹੇ ਸਨ ਪਰ ਮੰਗਲਵਾਰ ਉਨ੍ਹਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
64 ਸਾਲਾ ਸਨੀ ਦਿਓਲ ਨੇ ਹਾਲ ਹੀ 'ਚ ਮੁੰਬਈ 'ਚ ਆਪਣੇ ਮੋਢੇ ਦੀ ਸਰਜ਼ਰੀ ਕਰਵਾਈ ਸੀ। ਇਸ ਤੋਂ ਬਾਅਦ ਆਰਾਮ ਫਰਮਾਉਣ ਲਈ ਕੁਝ ਸਮਾਂ ਆਪਣੇ ਫਾਰਮ ਹਾਊਸ ਮਨਾਲੀ ਗਏ ਸਨ।