ਚੰਡੀਗੜ੍ਹ: ਫਿਲਮੀ ਅਦਾਕਾਰ ਅਮੀਰ ਖਾਨ ਕੋਰੋਨਾ ਪੌਜ਼ੀਟਿਵ ਹੋ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰ ਰਹੇ ਹਨ।
ਅਮੀਰ ਦੇ ਬੁਲਾਰੇ ਨੇ ਉਨ੍ਹਾਂ ਦੇ ਕੋਰੋਨਾ ਪੌਜ਼ਿੀਟਿਵ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਹਾਲ ਦੇ ਦਿਨਾਂ 'ਚ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਵੀ ਸਾਵਧਾਨੀ ਵਜੋਂ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਅਮੀਰ 16 ਮਾਰਚ ਦੀ ਰਾਤ ਨੂੰ ਆਪਣੇ ਕਰੀਬੀ ਦੋਸਤ ਅਮੀਨ ਹਾਜੀ ਦੀ ਫਿਲਮ 'ਕੋਈ ਜਾਨੇ ਨਾ' ਦੀ ਸਕ੍ਰੀਨਿੰਗ 'ਚ ਸ਼ਾਮਲ ਹੋਣ ਲਈ ਗਏ ਸੀ।