ਚੰਡੀਗੜ੍ਹ: ਪਾਰਟੀ ਪ੍ਰਧਾਨ ਨਵਜੋਤ ਸਿੱਧੂ (Navjot Sidhu News) ਨੇ ਕਿਹਾ ਹੈ ਕਿ ਸੂਬਿਆਂ ਦੀ ਖੁਦ ਮੁਖਤਾਰੀ ਅਤੇ ਸੰਘੀ ਢਾਂਚੇ ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸੰਵਿਧਾਨ ਵਿੱਚ ਲਿਖੇ ਸਿਧਾਂਤਾ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਹੱਕਾਂ ਨੂੰ ਬਚਾਈਂ ਰੱਖਣ ਲਈ ਲੜਾਈ ਦੀ ਹੁਣ ਸ਼ੁਰੂਆਤ ਹੋ ਚੁੱਕੀ ਹੈ।
ਸਿੱਧੂ ਨੇ ਇਹ ਗੱਲ ਇੱਕ ਟਵੀਟ ਰਾਹੀਂ ਕਹੀ। ਉਨ੍ਹਾਂ ਇਸ ਦੇ ਨਾਲ ਇਹ ਵੀ ਕਿਹਾ ਕਿ ਉਹ ਸੂਬੇ ਦੀ ਕਾਨੂੰਨੀ ਟੀਮ ਨੂੰ ਵਧਾਈ ਦਿੰਦੇ ਹਨ, ਜਿਸ ਨੇ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਅਖਤਿਆਰ ਵਧਾਉਣ ਲਈ ਜਾਰੀ ਕੀਤੀ ਨੋਟੀਫੀਕੇਸ਼ਨ ਨੂੰ ਚੁਣੌਤੀ ਦੇ ਦਿੱਤੀ (Notification challenged in SC) । ਉਨ੍ਹਾਂ ਇਸ ਗੱਲ ਲਈ ਪੰਜਾਬ ਨੂੰ ਵੀ ਵਧਾਈ ਦਿੱਤੀ ਹੈ।
ਜਿਕਰਯੋਗ ਹੈ ਕਿ ਬੀਐਸਐਫ (BSF issue) ਦਾ ਮੁੱਦਾ ਰਾਜਸੀ ਮੁੱਦਾ ਬਣਿਆ ਰਿਹਾ ਹੈ ਤੇ ਵਿਰੋਧੀ ਧਿਰਾਂ ਨੇ ਇਹ ਗੱਲ ਪ੍ਰਮੁੱਖਤਾ ਨਾਲ ਚੁੱਕੀ ਸੀ ਕਿ ਬੀਐਸਐਫ ਦਾ ਦਾਇਰਾ ਵਦਾਉਣ ਦੇ ਮੁੱਦੇ ’ਤੇ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਇੱਕ ਡਰਾਮਾ ਹੈ ਤੇ ਜੇਕਰ ਸਰਕਾਰ ਨੇ ਅਸਲ ਲੜਾਈ ਲੜਨੀ ਹੈ ਤਾਂ ਬੀਐਸਐਫ ਦਾ ਦਾਇਰਾ ਵਧਾਉਣ ਲਈ ਕੇਂਦਰ ਵੱਲੋਂ ਜਾਰੀ ਕੀਤੀ ਨੋਟੀਫੀਕੇਸ਼ਨ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ।
ਹੁਣ ਪੰਜਾਬ ਸਰਕਾਰ ਨੇ ਇਸ ਨੋਟੀਫੀਕੇਸ਼ਨ ਨੂੰ ਚੁਣੌਤੀ ਦੇ ਦਿੱਤੀ ਹੈ। ਜਿਕਰਯੋਗ ਹੈ ਕਿ ਪਹਿਲਾਂ ਕੌਮਾਂਤਰੀ ਹੱਦ ਤੋਂ 15 ਕਿਲੋਮੀਟਰ ਅੰਦਰ ਤੱਕ ਬੀਐਸਐਫ ਕਾਰਵਾਈ ਕਰ ਸਕਦੀ ਸੀ, ਤਲਾਸ਼ੀ ਲੈ ਸਕਦੀ ਸੀ ਤੇ ਕਿਸੇ ਨੂੰ ਵੀ ਫੜ ਸਕਦੀ ਸੀ ਪਰ ਇਸ ਲਈ ਉਸ ਨੂੰ ਸਥਾਨਕ ਪੁਲਿਸ ਦੀ ਮਦਦ ਲੈਣੀ ਪੈਂਦੀ ਸੀ ਪਰ ਕੇਂਦਰ ਨੇ ਬੀਐਸਐਫ ਦਾ ਦਾਇਰਾ ਵਧਾ ਕੇ ਨਾ ਸਿਰਫ ਇਸ ਨੂੰ 50 ਕਿਲੋਮੀਟਰ ਕਰ ਦਿੱਤਾ ਸੀ, ਸਗੋਂ ਬਗੈਰ ਪੁਲਿਸ ਨੂੰ ਸੂਚਨਾ ਦਿੱਤਿਆਂ ਕਾਰਵਾਈ ਕਰਨ ਦੇ ਹੱਕ ਦੇ ਦਿੱਤੇ ਸੀ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਦੇ ਵੱਡੇ ਆਗੂ ਕੈਪਟਨ ਦੀ ਟੀਮ ‘ਚ ਸ਼ਾਮਲ