ਪੰਜਾਬ

punjab

ETV Bharat / bharat

ਠਾਕੁਰਾਂ ਦੇ ਮੁਹੱਲੇ 'ਚੋਂ ਬਰਾਤ ਲੈ ਕੇ ਜਾਣ 'ਤੇ ਲਾੜੇ ਦੀ ਕੁੱਟਮਾਰ, ਮਕੱਦਮਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ - ਠਾਕੁਰਾਂ ਦੇ ਮੁਹੱਲੇ

ਆਗਰਾ ਦੇ ਸਦਰ ਬਾਜ਼ਾਰ ਇਲਾਕੇ 'ਚ ਜਦੋਂ ਦਲਿਤ ਲਾੜੇ ਦੀ ਬਰਾਤ ਠਾਕਰਾਂ ਦੇ ਇਲਾਕੇ 'ਚੋਂ ਲੰਘੀ ਤਾਂ ਬਾਰਾਤੀਆਂ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਆਗਰਾ ਵਿੱਚ ਦਲਿਤ ਦੇ ਵਿਆਹ ਵਿੱਚ ਠਾਕੁਰਾਂ ਦਾ ਹੰਗਾਮਾ
ਆਗਰਾ ਵਿੱਚ ਦਲਿਤ ਦੇ ਵਿਆਹ ਵਿੱਚ ਠਾਕੁਰਾਂ ਦਾ ਹੰਗਾਮਾ

By

Published : May 9, 2023, 5:40 PM IST

ਆਗਰਾ:ਜ਼ਿਲ੍ਹੇ ਦੇ ਸਦਰ ਬਾਜ਼ਾਰ ਇਲਾਕੇ ਦੇ ਮੈਰਿਜ਼ ਹੋਮ ਵਿੱਚ ਦਲਿਤ ਭਾਈਚਾਰੇ ਦੀ ਬਰਾਤ ਆਈ। ਬਰਾਤ ਠਾਕੁਰਾਂ ਦੇ ਇਲਾਕੇ ਵਿੱਚੋਂ ਦੀ ਲੰਘ ਰਹੀ ਸੀ। ਇਸ ਦੌਰਾਨ ਘੋੜੀ 'ਤੇ ਸਵਾਰ ਲਾੜੇ ਨੂੰ ਜਾਤੀ ਸੂਚਕ ਸ਼ਬਦ ਬੋਲੇ ​​ਗਏ। ਲਾੜੇ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਠਾਕੁਰ ਭਾਈਚਾਰੇ ਦੇ ਲੋਕਾਂ ਨੇ ਬਾਰਾਤੀਆਂ ਦੀ ਕੁੱਟਮਾਰ ਵੀ ਕੀਤੀ। ਇਸ 'ਚ ਕਈ ਲੋਕ ਜ਼ਖਮੀ ਹੋ ਗਏ। ਘਟਨਾ 4 ਮਈ ਦੀ ਹੈ। ਇਸ ਮਾਮਲੇ ਵਿੱਚ 8 ਮਈ ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਯੋਗੇਸ਼ ਠਾਕੁਰ, ਰਾਹੁਲ, ਸੋਨੂੰ ਠਾਕੁਰ ਅਤੇ ਕੁਨਾਲ ਠਾਕੁਰ ਸਮੇਤ ਅਣਪਛਾਤੇ ਲੋਕਾਂ ਨੇ ਬਾਰਾਤੀਆਂ ਦੀ ਵੀ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਕਾਰਨ ਦਲਿਤ ਸਮਾਜ ਦੇ ਛੋਟੂ ਅਤੇ ਪੱਪੂ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਲਾੜਾ ਘੋੜੀ ਤੋਂ ਹੇਠਾਂ ਉਤਰ ਕੇ ਪੈਦਲ ਹੀ ਮੈਰਿਜ਼ ਪੈਲੇਸ ਪਹੁੰਚਿਆ। ਲਾੜੇ ਦੇ ਪੱਖ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਮੈਰਿਜ਼ ਹੋਮ ਦੀ ਲਾਈਟ ਵੀ ਕਈ ਵਾਰ ਕੱਟ ਦਿੱਤੀ ਗਈ। ਬਹੁਤ ਹੀ ਮੁਸ਼ਕਿਲ ਨਾਲ ਇਹ ਵਿਆਹ ਹੋ ਸਕੀਆ।

  1. Wrestler Protest: 17ਵੇਂ ਦਿਨ ਜੰਤਰ-ਮੰਤਰ 'ਤੇ ਬਦਲੀ ਤਸਵੀਰ, ਪੂਰਾ ਇਲਾਕਾ ਛਾਉਣੀ 'ਚ ਤਬਦੀਲ
  2. Shardha Murder Case : ਸ਼ਰਧਾ ਵਾਕਰ ਕਤਲ ਕੇਸ ਵਿੱਚ ਅਦਾਲਤ ਨੇ ਮੁਲਜ਼ਮ ਆਫਤਾਬ ਪੂਨਾਵਾਲਾ ਖ਼ਿਲਾਫ਼ ਦੋਸ਼ ਕੀਤੇ ਤੈਅ
  3. ਕਾਨਪੁਰ 'ਚ CM ਯੋਗੀ ਦੀ ਰੈਲੀ ਤੋਂ ਪਹਿਲਾਂ ਧਮਾਕਾ, 7 ਲੋਕ ਜ਼ਖਮੀ

ਮਾਮਲੇ ਦੀ ਸੂਚਨਾ ਨਜ਼ਦੀਕੀ ਪੁਲਿਸ ਨੂੰ ਦਿੱਤੀ ਗਈ। ਇਸ ਦੇ ਬਾਵਜੂਦ ਸੁਣਵਾਈ ਨਹੀਂ ਹੋਈ। ਇਸ ਮਗਰੋਂ ਪੁਲਿਸ ਕਮਿਸ਼ਨਰ ਡਾ: ਪ੍ਰੀਤਇੰਦਰ ਸਿੰਘ ਨੂੰ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਚਾਰ ਨਾਮੀ ਅਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ ਏਸੀਪੀ ਸਦਰ ਬਾਜ਼ਾਰ ਅਰਚਨਾ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਐਸਸੀ-ਐਸਟੀ ਐਕਟ ਸਮੇਤ ਕਈ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਜ਼ਖਮੀ ਦਾ ਮੈਡੀਕਲ ਕਰਵਾ ਰਹੀ ਹੈ। ਮੁਲਜ਼ਮ ਫਰਾਰ ਹਨ ਜਿਨ੍ਹਾ ਦੀ ਭਾਲ ਜਾਰੀ ਹੈ।

ABOUT THE AUTHOR

...view details