ਕਾਸਰਗੋਡ/ ਕੇਰਲ : ਦੁਨੀਆ ਭਰ 'ਚ ਫੀਫਾ ਕ੍ਰੇਜ਼ ਦੇ ਚੱਲਦਿਆਂ ਕੇਰਲ ਦਾ ਇਹ ਪਰਿਵਾਰ ਆਪਣੇ ਅਨੋਖੇ ਤਰੀਕੇ ਨਾਲ ਫੁੱਟਬਾਲ ਦੇ ਇਸ ਸੀਜ਼ਨ ਨੂੰ ਮਨਾ ਰਿਹਾ ਹੈ। ਸਾਜਿਲਾਲ, ਉਸ ਦੀ ਪਤਨੀ ਅਤੇ ਦੋ ਪੁੱਤਰਾਂ ਨੇ ਕਤਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਟੀਮ ਲਈ ਆਪਣਾ ਸਮਰਥਨ ਦਰਸਾਉਣ (Kerala family crazy for FIFA World Cup) ਲਈ ਨੀਲੀ-ਧਾਰੀ ਵਾਲੀਆਂ ਚਿੱਟੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ। ਇੰਨਾ ਹੀ ਨਹੀਂ, ਪਰਿਵਾਰ ਨੇ ਅਰਜਨਟੀਨਾ ਪ੍ਰਤੀ ਆਪਣੇ ਅਥਾਹ ਪਿਆਰ ਨੂੰ ਦਰਸਾਉਣ ਲਈ ਆਪਣੀ ਕਾਰ ਨੂੰ ਨੀਲੇ ਅਤੇ ਚਿੱਟੇ ਰੰਗ ਵਿੱਚ ਪੇਂਟ ਕੀਤਾ।
ਉਨ੍ਹਾਂ ਨੇ ਫੀਫਾ 2022 ਵਿੱਚ ਦੱਖਣੀ ਅਮਰੀਕੀ ਟੀਮ ਦੀ ਜਿੱਤ ਦੀ ਕਾਮਨਾ ਕਰਨ ਲਈ ਆਪਣੇ ਅਹਾਤੇ 'ਤੇ ਅਰਜਨਟੀਨਾ ਦੇ ਝੰਡੇ ਵੀ ਲਗਾਏ ਹਨ। ਸਜੀਲਾਲ ਲਈ, ਅਰਜਨਟੀਨਾ ਹੁਣ ਸਿਰਫ਼ ਇੱਕ ਦੇਸ਼ ਦਾ ਨਾਮ ਨਹੀਂ ਹੈ, ਇਹ ਉਸ ਦੇ ਪੁੱਤਰ ਦਾ ਨਾਮ ਵੀ ਹੈ। ਬੱਚਾ ਸ਼ਾਇਦ ਵੱਡਾ ਹੋ ਕੇ ਕੇਰਲਾ ਵਿੱਚ ਇਸ ਨਾਮ ਵਾਲਾ ਇੱਕੋ ਇੱਕ ਹੋਵੇਗਾ।
ਸਾਜਿਲਾਲ ਅਤੇ ਦੱਖਣੀ ਅਮਰੀਕੀ ਫੁੱਟਬਾਲ ਨਾਲ ਜੁੜੇ ਪਰਿਵਾਰ ਨੇ ਆਪਣੇ ਪਹਿਲੇ ਬੇਟੇ ਦਾ ਨਾਂ ਮਾਰਟਿਨ ਅਰਜਨਟੀਨਾ ਪਾਲ ਰੱਖਿਆ ਹੈ। ਅਰਜਨਟੀਨਾ ਦੀ ਫੁੱਟਬਾਲ ਟੀਮ ਦੇ ਵੱਡੇ ਪ੍ਰਸ਼ੰਸਕ ਸਾਜਿਲਾਲ ਨੇ ਜਦੋਂ ਆਪਣੇ ਬੇਟੇ ਦਾ ਨਾਂ ਸੋਚਿਆ ਤਾਂ ਉਸ ਦੇ ਦਿਮਾਗ 'ਚ ਹੋਰ ਕੁਝ ਨਹੀਂ ਆਇਆ।
ਸਾਜਿਲਾਲ ਅਤੇ ਉਸਦੇ ਪਰਿਵਾਰ ਲਈ, ਹਰ ਚੀਜ਼ ਅਰਜਨਟੀਨਾ ਦੇ ਰਾਸ਼ਟਰੀ ਝੰਡੇ ਅਤੇ ਫੁਟਬਾਲ ਟੀਮ ਦੀ ਜਰਸੀ ਦੇ ਨੀਲੇ ਅਤੇ ਚਿੱਟੇ ਰੰਗ ਦੇ ਦੁਆਲੇ ਘੁੰਮਦੀ ਹੈ। ਕਤਰ 'ਚ ਫੀਫਾ ਵਿਸ਼ਵ ਕੱਪ ਸ਼ੁਰੂ ਹੁੰਦੇ ਹੀ ਸਾਜਿਲਾਲ ਦਾ ਘਰ ਅਰਜਨਟੀਨਾ ਦਾ ਫੈਨ ਬਣ ਗਿਆ। ਘਰ ਦੇ ਚਾਰੇ ਪਾਸੇ ਅਰਜਨਟੀਨਾ ਦੇ ਝੰਡੇ ਹਨ। ਘਰ ਨੂੰ ਨੀਲੇ ਅਤੇ ਚਿੱਟੇ ਰੰਗ ਵਿੱਚ ਪੇਂਟ ਕੀਤਾ ਗਿਆ ਹੈ ਅਤੇ ਉਸ ਦੀ ਕਾਰ ਵੀ ਇਸੇ ਰੰਗ ਵਿੱਚ ਹੈ।
ਸਾਜਿਲਾਲ ਨੇ ਦੱਸਿਆ ਕਿ, "ਜਦੋਂ ਮੈਂ ਆਪਣੇ ਬੇਟੇ ਦਾ ਨਾਮ ਅਰਜਨਟੀਨਾ ਰੱਖਣ ਦਾ ਫੈਸਲਾ ਕੀਤਾ, ਤਾਂ ਮੇਰੇ ਰਿਸ਼ਤੇਦਾਰਾਂ ਨੇ ਇਸਦਾ ਸਖ਼ਤ ਵਿਰੋਧ ਕੀਤਾ।" ਸਾਜਿਲਾਲ ਇੱਕ ਫੁੱਟਬਾਲ ਖਿਡਾਰੀ ਵੀ ਸੀ, ਜੋ ਸਕੂਲ ਸਬ-ਜੂਨੀਅਰ ਟੀਮ, ਜੂਨੀਅਰ ਟੀਮ, ਕੰਨੂਰ ਜ਼ਿਲ੍ਹਾ ਟੀਮ ਅਤੇ ਬਾਅਦ ਵਿੱਚ ਕੇਰਲਾ ਰਾਜ ਟੀਮ ਲਈ ਖੇਡਿਆ। ਸਾਜਿਲਾਲ ਦੀ ਪਤਨੀ ਰੋਨੀ ਵੀ ਅਰਜਨਟੀਨਾ ਦੀ ਪ੍ਰਸ਼ੰਸਕ ਹੈ ਅਤੇ ਅਰਜਨਟੀਨਾ ਦੀ ਫੁੱਟਬਾਲ ਟੀਮ ਦੇ ਪਿਆਰ ਲਈ ਸਾਜਿਲਾਲ ਦੇ ਹਰ ਕੰਮ ਦਾ ਸਮਰਥਨ ਕਰਦੀ ਹੈ।
ਇਹ ਵੀ ਪੜ੍ਹੋ:ਉੜੀਸਾ ਦੇ CM ਨੇ ਖਰੀਦੀ ਵਿਸ਼ਵ ਕੱਪ ਹਾਕੀ ਦੀ ਪਹਿਲੀ ਟਿਕਟ