ਨਵੀਂ ਦਿੱਲੀ:ਫੀਫਾ ਵਿਸ਼ਵ ਕੱਪ 2022 ਦਾ ਕ੍ਰੇਜ਼ ਭਾਰਤ ਦੇ ਲੋਕਾਂ ਵਿੱਚ ਖੂਬ ਵੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਕ੍ਰਿਕਟ ਦੀ ਲੋਕਪ੍ਰਿਅਤਾ ਨਾਲੋਂ, ਫੁੱਟਬਾਲ ਦੀ ਲੋਕਪ੍ਰਿਅਤਾ ਵੀ ਘੱਟ ਨਹੀਂ ਹੈ। 150 ਸਾਲ ਪਹਿਲਾਂ ਕੋਲਕਾਤਾ 'ਚ ਦੇਸ਼ 'ਚ ਪਹਿਲੀ ਵਾਰ ਫੁੱਟਬਾਲ ਦੀ ਖੇਡ ਸ਼ੁਰੂ ਹੋਈ ਸੀ। ਫੁੱਟਬਾਲ ਦੇ ਨਾਲ-ਨਾਲ ਕੋਲਕਾਤਾ ਕਲਾ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਫੁੱਟਬਾਲ ਖੇਡ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਲੋਕਪ੍ਰਿਅਤਾ ਦੇ ਕਾਰਨ ਕੋਲਕਾਤਾ ਦੀਆਂ ਮਸ਼ਹੂਰ ਸਾੜੀਆਂ 'ਤੇ ਫੁੱਟਬਾਲ ਟੀਮ ਛਾਪੀ ਜਾ ਰਹੀ ਹੈ। ਇਹ ਸਾੜੀਆਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਖਰੀਦਣ ਲਈ ਲੰਬੀਆਂ ਕਤਾਰਾਂ ਵੀ ਲੱਗ ਰਹੀਆਂ ਹਨ।
ਕੋਲਕਾਤਾ ਦੇ ਮਸ਼ਹੂਰ ਬਲਰਾਮ ਸ਼ਾਹ ਐਂਡ ਸੰਨਜ਼ 'ਚ ਵਿਸ਼ੇਸ਼ ਜਾਮਦਾਨੀ ਸਾੜੀਆਂ 'ਤੇ ਅਨੋਖੇ ਡਿਜ਼ਾਈਨ ਕੀਤੇ ਜਾ ਰਹੇ ਹਨ। ਦਰਅਸਲ, ਫੀਫਾ ਵਿਸ਼ਵ ਕੱਪ 2022 ਤੋਂ ਪ੍ਰੇਰਿਤ ਹੋ ਕੇ, ਕਾਰੀਗਰਾਂ ਨੇ ਫੁੱਟਬਾਲ ਖਿਡਾਰੀਆਂ ਦੀਆਂ ਤਸਵੀਰਾਂ ਵਾਲੀਆਂ ਖੂਬਸੂਰਤ ਸਾੜੀਆਂ ਡਿਜ਼ਾਈਨ ਕੀਤੀਆਂ ਹਨ। ਉਨ੍ਹਾਂ ਦੇ ਪੱਲੂ 'ਤੇ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਫੁੱਟਬਾਲਰਾਂ ਦੀਆਂ ਤਸਵੀਰਾਂ ਹਨ। ਇਸ ਦੇ ਨਾਲ ਹੀ ਸਾੜੀ 'ਤੇ ਫੁੱਟਬਾਲ ਵੀ ਛਪਿਆ ਹੋਇਆ ਹੈ। ਬਲਰਾਮ ਸਾਹਾ ਐਂਡ ਸੰਨਜ਼ ਦੇ ਮਾਲਕ ਰਾਜਾ ਸਾਹਾ ਨੇ ਕਿਹਾ, 'ਅਸੀਂ ਹੁਣ ਤੱਕ ਅਜਿਹੀਆਂ ਕੁਝ ਹੀ ਸਾੜੀਆਂ ਬਣਾਈਆਂ ਹਨ।