ਨਵੀਂ ਦਿੱਲੀ: ਦੇਸ਼ ਭਰ ਵਿੱਚ ਰੰਗ ਅਤੇ ਗੁਲਾਲ ਦਾ ਤਿਉਹਾਰ ਹੋਲੀ ਵੱਡੀ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਹਰ ਥਾਂ ਉੱਤੇ ਲੋਕ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾ ਰਹੇ ਹਨ। ਹੋਲੀ ਮੌਕੇ ਜਿੱਥੇ ਦੇਸ਼ ਦੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਉੱਥੇ ਵਿਦੇਸ਼ ਦੇ ਆਗੂਆਂ ਨੇ ਹੋਲੀ ਦੀ ਵਧਾਈ ਦਿੱਤੀ ਹੈ।
ਹੋਲੀ ਦੇ ਤਿਉਹਾਰ ਉੱਤੇ ਪੀਐਮ ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਹੋਲੀ ਦੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਹੋਲੀ ਦੀ ਬਹੁਤ-ਬਹੁਤ ਮੁਬਾਰਕਾਂ। ਖੁਸ਼ੀ, ਉਤਸ਼ਾਹ ਦਾ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਨਵੇਂ ਜੋਸ਼ ਅਤੇ ਉਰਜਾ ਦਾ ਸੰਚਾਰ ਕਰਦਾ ਹੈ।
ਤਿਉਹਾਰ ਮੌਕੇ ਉੱਥੇ ਹੀ ਅਮਰੀਕਾ ਦੀ ਉਪ ਰਾਸ਼ਰਟਪਤੀ ਕਮਲਾ ਹੈਰਿਸ ਨੇ ਵੀ ਟਵੀਟ ਕਰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਹੋਲੀ ਮੁਬਾਰਕ। ਹੋਲੀ ਰੰਗਾਂ ਲਈ ਜਾਣਿਆ ਜਾਂਦਾ ਹੈ ਜੋ ਦੋਸਤ ਅਤੇ ਪਰਿਵਾਰਕ ਮੈਂਬਰਾਂ ਉੱਤੇ ਲਗਾਏ ਜਾਂਦੇ ਹਨ। ਹੋਲੀ ਸਕਰਾਤਮਕ ਅਤੇ ਖੁਸ਼ੀ ਨਾਲ ਭਰਿਆ ਤਿਉਹਾਰ ਹੈ।
ਕਮਲਾ ਹੈਰਿਸ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਟਵੀਟ ਕਰ ਹਿੰਦੂ ਸਮਾਜ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਸਾਡੇ ਹਿੰਦੂ ਸਮਾਜ ਨੂੰ ਰੰਗਾਂ ਦਾ ਤਿਉਹਾਰ ਹੋਲੀ ਦੀ ਬਹੁਤ-ਬਹੁਤ ਮੁਬਾਰਕਾਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਸੂਬਾ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰ ਕਿਹਾ ਹੋਲੀ ਮੁਬਾਰਕ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਹੋਲੀ ਦੇ ਸਮਾਰੋਹ ਵਿੱਚ ਸਾਰੀਆਂ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਟਵੀਟ ਵਿੱਚ ਲਿਖਿਆ ਕਿ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਇੱਕ ਬਹੁਤ ਹੀ ਸੁਰੱਖਿਅਤ, ਖੁਸ਼ਹਾਲ ਹੋਲੀ ਦੀ ਮੁਬਾਰਕਬਾਦ। ਸਾਡੀ ਜ਼ਿੰਦਗੀ ਚਮਕਦਾਰ ਅਣਗਿਣਤ ਰੰਗਾਂ ਨੂੰ ਪ੍ਰਦਰਸ਼ਿਤ ਕਰੇ ਅਤੇ ਨਵੇਂ ਮੌਕੇ ਅਤੇ ਭਰਪੂਰਤਾ ਲਿਆਵੇ! ਆਓ ਇਸ ਹੋਲੀ, ਆਓ ਅਸੀਂ ਸਕਾਰਾਤਮਕਤਾ, ਹਮਦਰਦੀ ਅਤੇ ਜ਼ਿੰਦਗੀ ਦੀਆਂ ਛੋਟੀਆਂ ਖੁਸ਼ੀਆਂ ਨੂੰ ਗ੍ਰਹਿਣ ਕਰੀਏ।