ਚੰਡੀਗੜ੍ਹ: ਇੱਕ ਮੰਡਪ 'ਤੇ ਦੋ ਭੈਣਾਂ ਦੇ ਵਿਆਹ ਦੇ ਕਈ ਮਾਮਲੇ ਚਰਚਾ ਦਾ ਵਿਸ਼ਾ ਬਣੇ ਹਨ। ਅਜਿਹਾ ਹੀ ਇਕ ਮਾਮਲਾ ਤੇਲੰਗਾਨਾ ਤੋਂ ਵੀ ਸਾਹਮਣੇ ਆਇਆ ਹੈ। ਜਿਸ 'ਚ ਨੌਜਵਾਨ ਨੇ ਇੱਕ ਹੀ ਮੰਡਪ 'ਚ ਦੋ ਲੜਕੀਆਂ ਨਾਲ ਪ੍ਰੇਮ ਵਿਆਹ ਕਰ ਲਿਆ। ਇਹ ਦੋਵੇਂ ਕੁੜੀਆਂ ਰਿਸ਼ਤੇਦਾਰੀ 'ਚ ਨੌਜਵਾਨ ਦੀ ਭੂਆ ਦੀਆਂ ਧੀਆਂ ਹਨ। ਇਹ ਅਜੀਬ ਘਟਨਾ ਤੇਲੰਗਾਨਾ(Telangana) ਦੇ ਅਦੀਲਾਬਾਦ(Adilabad) ਜ਼ਿਲ੍ਹੇ ਦੀ ਹੈ।
ਉਤਨੂਰ ਖੇਤਰ ਦੇ ਘਨਪੁਰ ਦਾ ਰਹਿਣ ਵਾਲਾ ਅਰਜੁਨ ਨੂੰ ਤਿੰਨ ਸਾਲ ਪਹਿਲਾਂ ਇਨ੍ਹਾਂ ਦੋਹਾਂ ਲੜਕੀਆਂ ਨਾਲ ਪਿਆਰ ਹੋ ਗਿਆ ਸੀ। ਹਾਲਾਂਕਿ, ਅਰਜੁਨ ਨੂੰ ਇਹ ਨਹੀਂ ਪਤਾ ਸੀ ਕਿ ਦੋਵੇਂ ਲੜਕੀਆਂ ਉਸ ਦੀ ਭੂਆ ਦੀਆਂ ਭੈਣਾਂ ਹਨ।
ਜਾਣੋ ਕਿਥੇ ਅਤੇ ਕਿਹੜੇ ਹਾਲਤਾਂ 'ਚ ਇੱਕ ਲਾੜੇ ਨੇ ਦੋ ਲਾੜੀਆਂ ਨਾਲ ਲਏ ਸੱਤ ਫੇਰੇ ਦੋ ਕੁੜੀਆਂ 'ਚੋਂ ਇਕ ਅਰਜੁਨ ਦੇ ਪਿੰਡ ਘਨਪੁਰ ਦੀ ਰਹਿਣ ਵਾਲੀ ਊਸ਼ਾਰਾਣੀ (23) ਹੈ, ਜਦੋਂ ਕਿ ਦੂਜੀ ਲੜਕੀ ਸੂਰਯਕਲਾ (21) ਸ਼ੰਭੂਗੁਡੇਮ 'ਚ ਰਹਿੰਦੀ ਹੈ।
ਇੱਕ ਮਹੀਨਾ ਪਹਿਲਾਂ ਹੀ ਅਰਜੁਨ ਨੇ ਆਪਣੇ ਅਤੇ ਦੋਹਾਂ ਪ੍ਰੇਮੀਆਂ ਦੇ ਪਰਿਵਾਰ ਵਾਲਿਆਂ ਨੂੰ ਇਸ ਪ੍ਰੇਮ ਸੰਬੰਧ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਸਾਹਮਣੇ ਦੋਵਾਂ ਲੜਕੀਆਂ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਤਿੰਨਾਂ ਪਰਿਵਾਰਾਂ 'ਚ ਹਲਚਲ ਮਚ ਗਈ। ਲੜਕੀਆਂ ਦੇ ਪਰਿਵਾਰ ਪਿੰਡ ਦੇ ਮੁੱਖੀ ਅਤੇ ਬੁੱਧੀਜੀਵੀਆਂ ਤੱਕ ਪਹੁੰਚੇ। ਤੀਬਰ ਵਿਚਾਰ ਵਟਾਂਦਰੇ ਤੋਂ ਬਾਅਦ, ਅਰਜੁਨ ਦੇ ਵਿਆਹ ਪ੍ਰਸਤਾਵ ਨੂੰ ਦੋਵਾਂ ਲੜਕੀਆਂ ਦੇ ਪਰਿਵਾਰ ਅਤੇ ਪਿੰਡ ਦੇ ਮੁਖੀ ਨੇ ਸਵੀਕਾਰ ਲਿਆ। 14 ਜੂਨ ਨੂੰ ਅਰਜੁਨ ਨੇ ਊਸ਼ਾਰਾਣੀ ਅਤੇ ਸੂਰਯਕਲਾ ਨਾਲ ਵਿਆਹ ਪੂਰੀਆਂ ਰਸਮਾਂ ਅਤੇ ਧੂਮਧਾਮ ਨਾਲ ਕੀਤਾ।
ਇਹ ਵੀ ਪੜ੍ਹੋ:ਦੇਸ਼ ਵਿੱਚ ਆਈ.ਟੀ (IT) ਦੇ ਨਵੇਂ ਨਿਯਮ ਲਾਗੂ