ਨਵੀਂ ਦਿੱਲੀ: ਇੱਕ ਪਾਸੇ ਤਾਂ ਪਾਕਿਸਤਾਨ ਭਾਰਤ ਨਾਲ ਸ਼ਾਂਤੀ ਬਣਾਈ ਰੱਖਣ ਦੀ ਗੱਲ ਕਰਦਾ ਹੈ, ਪਰ ਦੂਜੀ ਪਾਸੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆਉਂਦਾ, ਬਾਲਾਕੋਟ ਹਵਾਈ ਹਮਲੇ ਤੋਂ ਡਰਦਿਆਂ, ਪਾਕਿ ਫੌਜ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਆਪਣੀ ਤਾਕਤ ਨੂੰ ਵਧਾਉਣ ਦੀ ਕੋਸ਼ਿਸ਼ ਕਰਨ ਲੱਗੀ ਹੈ।
ਪਾਕਿ ਫੌਜ ਆਪਣੇ ਬੇੜੇ ਲੜਾਕੂ ਡਰੋਨ ਜੋੜ ਰਹੀ ਹੈ
ਖੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪਾਕਿ ਫੌਜ ਆਪਣੀ ਤਾਕਤ ਵਧਾਉਣ ਲਈ ਆਪਣੇ ਬੇੜੇ ਵਿੱਚ ਲੜਾਕੂ ਡਰੋਨ ਤੋਂ ਲੰਬੀ ਦੂਰੀ ਦੇ ਡਰੋਨ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਯੂ.ਏ.ਵੀ ਦੀਆਂ ਦੋ ਬ੍ਰਿਗੇਡਾਂ ਤਾਇਨਾਤ ਕਰਨ ਦੀ ਯੋਜਨਾ ਬਣਾਈ ਜਾਂ ਰਹੀ ਹੈ।
ਚੀਨ 'ਤੇ ਤੁਰਕੀ ਪਾਕਿਸਤਾਨ ਦੀ ਕਰ ਰਹੇ ਮਦਦ
ਚੀਨ ਅਤੇ ਤੁਰਕੀ ਦੀ ਮਦਦ ਨਾਲ ਪਾਕਿਸਤਾਨ ਆਪਣੀਆਂ ਦੋ ਯੂ.ਏ.ਵੀ ਬ੍ਰਿਗੇਡਾਂ ਨੂੰ ਤਿਆਰ ਕਰ ਰਿਹਾ ਹੈ। ਇਹ ਦੋਵੇਂ ਬ੍ਰਿਗੇਡ ਪੀ.ਓ.ਕੇ ਵਿੱਚ ਤਾਇਨਾਤ ਹਨ। ਇਕ ਬ੍ਰਿਗੇਡ ਚੀਨ ਤੋਂ ਲਈ ਜਾਵੇਗੀ ਅਤੇ ਦੂਜੀ ਟਰਕੀ ਵੱਲੋਂ ਦਿੱਤੀ ਜਾਂ ਰਹੀ ਹੈ।
ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸੌਦਾ ਤਹਿ
ਪਾਕਿਸਤਾਨ ਦੁਆਰਾ ਤੁਰਕੀ ਦੀ ਕੰਪਨੀ ਨੂੰ ਇਹ ਸਮਝੌਤਾ ਦਿੱਤਾ ਗਿਆ ਹੈ ਅਤੇ ਪਾਕਿਸਤਾਨ ਦੇ ਆਰਮੀ ਚੀਫ਼ ਨੇ ਤੁਰਕੀ ਲੈਂਡ ਸਰਵਿਸਿਜ਼ ਚੀਫ (ਆਰਮੀ ਚੀਫ) ਜਨਰਲ ਉਮੈਦ ਨਾਲ ਵੀ ਪਾਕਿਸਤਾਨ ਵਿੱਚ ਮੁਲਾਕਾਤ ਕੀਤੀ ਹੈ, ਜਿਸ ਤੋਂ ਬਾਅਦ ਇਸ 'ਤੇ ਇੱਕ ਸਮਝੌਤਾ ਹੋਇਆ ਸੀ। ਜੁਲਾਈ ਦੇ ਅਰੰਭ ਵਿੱਚ ਵੀ ਚੀਨ ਦਾ ਇੱਕ ਉੱਚ ਪੱਧਰੀ ਵਫ਼ਦ ਪਾਕਿਸਤਾਨ ਦਾ ਦੌਰਾ ਕਰ ਚੁੱਕਾ ਹੈ, ਜਿਸ ਬਾਰੇ ਕਿਹਾ ਜਾਂ ਰਿਹਾ ਹੈ, ਕਿ ਪਾਕਿਸਤਾਨ ਅਤੇ ਚੀਨ ਦਰਮਿਆਨ ਡਰੋਨ ਨੂੰ ਲੈ ਕੇ ਗੱਲਬਾਤ ਹੋਈ ਹੈ।
ਪਾਕਿਸਤਾਨ ਇਸ ਤਰ੍ਹਾਂ ਦਾ ਯੂਏਵੀ ਬਣਾ ਰਿਹਾ
ਚੀਨ ਤੋਂ ਹਾਸਲ ਕੀਤੀ ਕੁੱਝ ਯੂ.ਏ.ਵੀ ਤੋਂ ਪਾਕਿਸਤਾਨ ਨੇ ਹਾਲ ਹੀ ਵਿੱਚ ਇੱਕ ਹਵਾ ਤੋਂ ਲੈ ਕੇ ਸਤਹ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਇਨ੍ਹਾਂ ਦੋਹਾਂ ਯੂਏਵੀ ਬ੍ਰਿਗੇਡਾਂ ਨੂੰ ਪਾਕਿਸਤਾਨ ਆਪਣੀ ਬਾਰਕ ਲੇਜ਼ਰ ਗਾਈਡਡ ਮਿਜ਼ਾਈਲ ਨਾਲ ਲੈਸ ਕਰਨਾ ਚਾਹੁੰਦਾ ਹੈ, ਜਿਸ ਦੀ ਮਾਰ 10 ਕਿਲੋਮੀਟਰ ਤੱਕ ਹੋ ਸਕਦੀ ਹੈ। ਪਾਕਿਸਤਾਨ ਵਿੱਚ ਲੇਜ਼ਰ ਮਿਜ਼ਾਈਲ ਲਾਂਚ ਸਮਰੱਥਾ ਦੇ ਨਾਲ ਨਾਲ ਇਨ੍ਹਾਂ ਯੂਏਵੀ ਵਿੱਚ ਸੈਲਫ ਪ੍ਰੋਟੈਕਸ਼ਨ ਜੈਮਰਸ, ਹਾਈ ਰੈਜ਼ੋਲਿ ਸ਼ਨ ਕੈਮਰਾ ਵੀ ਲਗਾਇਆ ਗਿਆ ਹੈ, ਜੋ 100-120 ਕਿਲੋਗ੍ਰਾਮ ਦੇ ਪੇਲੋਡ ਦੇ ਨਾਲ 12-14 ਘੰਟੇ ਲਗਾਤਾਰ ਉਡਾਣ ਭਰ ਸਕਦਾ ਹੈ।
ਇਹ ਵੀ ਪੜ੍ਹੋ:- Olympian Sushil Kumar Case: ਓਲੰਪੀਅਨ ਸੁਸ਼ੀਲ ਕੁਮਾਰ ਨੂੰ ਬਣਾਇਆ ਗਿਆ ਮੁੱਖ ਮੁਲਜ਼ਮ