ਪੰਜਾਬ

punjab

ETV Bharat / bharat

ਟਿਕਰੀ ਬਾਰਡਰ ਰੇਪ ਮਾਮਲਾ:ਪੀੜਤਾ ਦੇ ਪਿਤਾ ਨੇ ਕਿਹਾ ਪੁਲਿਸ ਨੇ ਮਦਦਗਾਰਾਂ ਦੇ ਖਿਲਾਫ ਕੀਤੀ FIR

ਮੰਗਲਵਾਰ ਨੂੰ ਕਿਸਾਨ ਅੰਦੋਲਨ ਵਿੱਚ ਮਹਿਲਾ ਨਾਲ ਰੇਪ ਕੇਸ ਮਾਮਲੇ ਵਿੱਚ ਟਿਕਰੀ ਬਾਰਡਰ ਉੱਤੇ ਪ੍ਰੈਸ ਕਾਨਫੰਰਸ ਹੋਈ। ਇਸ ਦੌਰਾਨ ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਉਨ੍ਹਾਂ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ।

By

Published : May 11, 2021, 8:47 PM IST

ਰੋਹਤਕ: ਹਰਿਆਣਾ ਦੇ ਟਿਕਰੀ ਬਾਰਡਰ 'ਤੇ ਇੱਕ ਮਹਿਲਾ ਨਾਲ ਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਇਸ ਬਾਰੇ ਚੁੱਪੀ'ਤੇ ਸਵਾਲ ਚੁੱਕੇ ਜਾਣ ਮਗਰੋਂ , ਇੱਕ ਪ੍ਰੈਸ ਕਾਨਫਰੰਸ ਕਰਕੇ ਸਪਸ਼ਟੀਕਰਨ ਦਿੱਤਾ। ਇਸ ਦੌਰਾਨ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਸਫਾਈ ਦਿੰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਮਹਿਲਾ ਪ੍ਰਦਰਸ਼ਨਕਾਰੀ ਨਾਲ ਅੰਦੋਲਨ ਸਥਾਨ 'ਤੇ ਰੇਪ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ।

ਪੁਲਿਸ ਨੇ ਮਦਦਗਾਰਾਂ ਦੇ ਖਿਲਾਫ ਕੀਤੀ FIR ਦਰਜ

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ ਲਾਇਆ ਜਾ ਰਿਹਾ ਹੈ ਕਿ ਕਿਸਾਨ ਨੇਤਾਵਾਂ ਨੂੰ ਇਸ ਸਬੰਧੀ ਜਾਣਕਾਰੀ ਸੀ, ਪਰ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪ੍ਰੈਸ ਕਾਨਫਰੰਸ ਵਿੱਚ ਮ੍ਰਿਤਕਾ ਦੇ ਪਿਤਾ ਵੀ ਮੌਜੂਦ ਸਨ। ਪੀੜਤਾ ਦੇ ਪਿਤਾ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਨੂਪ ਤੇ ਅਨਿਲ ਨਾਂਅ ਦੇ ਮੁਲਜ਼ਮਾਂ ਨੂੰ ਛੱਡ ਕੇ ਬਾਕੀ ਚਾਰ ਹੋਰ ਲੋਕਾਂ ‘ਤੇ ਪੁਲਿਸ ਨੇ ਦੋਸ਼ ਲਗਾਏ ਹਨ। ਜਦੋਂ ਕਿ ਮੈਂ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।

ਮਦਦ ਕਰਨ ਵਾਲਿਆਂ ਨੂੰ ਹੀ ਪੁਲਿਸ ਨੇ ਦੱਸਿਆ ਮੁਲਜ਼ਮ

ਪੀੜਤਾ ਦੇ ਪਿਤਾ ਨੇ ਕਿਹਾ ਕਿ ਮੈਂ ਅੱਜ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਮੈਂ ਉਨ੍ਹਾਂ ਨੂੰ ਦੋਸ਼ੀ ਨਹੀਂ ਬਣਾਇਆ ਹੈ। ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਪੀੜਤਾ ਦੇ ਪਿਤਾ ਨੇ ਕਿਸਾਨ ਯੂਨਾਈਟਿਡ ਫਰੰਟ ਨੂੰ ਇਸ ਕੇਸ ਤੋਂ ਵੱਖ ਕਰਾਰ ਦਿੰਦਿਆਂ ਗੰਭੀਰ ਦੋਸ਼ ਲਗਾਏ ਹਨ। ਪੀੜਤ ਲੜਕੀ ਦੇ ਪਿਤਾ ਨੇ ਕਿਹਾ- ਉਨ੍ਹਾਂ ਨੇ ਮਹਿਜ਼ ਫਾਰਮਰਜ਼ ਸੋਸ਼ਲ ਆਰਮੀ ਨਾਲ ਸਬੰਧਤ ਅਨਿਲ ਮਲਿਕ ਅਤੇ ਅਨੂਪ ਚਨੌਤ ‘ਤੇ ਦੋਸ਼ ਲਾਇਆ ਸੀ, ਪਰ ਪੁਲਿਸ ਨੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਮਾਮਲੇ ਵਿੱਚ ਮੁਲਜ਼ਮ ਦੱਸ ਕੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਦੱਸ ਦਈਏ ਕਿ ਕਿਸਾਨ ਅੰਦੋਲਨ ਨਾਲ ਜੁੜੀਆਂ ਦੋ ਮਹਿਲਾ ਕਿਸਾਨਾਂ ਨੇ ਇਸ ਮੁੱਦੇ ਨੂੰ ਚੁੱਕਣ ਵਿੱਚ ਮਦਦ ਕੀਤੀ ਸੀ, ਪਰ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਮਦਦਗਾਰਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਅਨੂਪ ਤੇ ਅਨਿਲ 'ਤੇ ਦੋਸ਼ ਲਾਇਆ ਕਿ ਉਹ ਕੁੜੀ ਨੂੰ ਗ਼ਲਤ ਥਾਂ ਦੱਸ ਕੇ ਕਿਸੇ ਹੋਰ ਥਾਂ ਲੈ ਜਾ ਰਹੇ ਸਨ।

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਐਫਆਈਆਰ ਕਰਵਾਉਣ ਲਈ- ਪੀੜਤਾ ਦੇ ਪਿਤਾ

ਪੀੜਤਾ ਦੇ ਪਿਤਾ ਨੇ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਰਦੋਸ਼ਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚਾ ਨੇ ਪੀੜਤਾ ਦੀ ਜਾਨ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਸੀ ਤੇ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ ਸੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਕਿਸਾਨ ਸੰਯੁਕਤ ਮੋਰਚੇ ਨੇ ਕਿਹਾ ਸੀ ਪਹਿਲਾਂ ਤੁਸੀਂ ਐਫਆਈਆਰ ਕਰਵਾਓ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਮੁਲਜ਼ਮਾਂ ਖਿਲਾਫ ਸ਼ਿਕਾਇਤ ਕਰੇਗਾ।

ਪੀੜਤਾ ਦੀ ਕੋਰੋਨਾ ਕਾਰਨ ਹੋਈ ਮੌਤ

ਦੱਸਣਯੋਗ ਹੈ ਕਿ 26 ਸਾਲਾ ਪੀੜਤਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਪੀੜਤਾ ਦੇ ਪਿਤਾ ਨੇ ਅੰਦੋਲਨ ਵਾਲੀ ਥਾਂ ਉੱਥੇ ਆਪਣੀ ਧੀ ਨਾਲ ਹੋਏ ਰੇਪ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਮਾਮਲੇ ਨੂੰ ਲੈ ਕੇ ਪੁਲਿਸ ਨੇ 6 ਲੋਕਾਂ ਉੱਤੇ ਕੇਸ ਦਰਜ ਕੀਤਾ ਹੈ। ਇਲਜਾਮ ਹਨ ਕਿ ਫਾਰਮਰਜ਼ ਸੋਸ਼ਲ ਆਰਮੀ ਨਾਲ ਸਬੰਧਤ ਮੁਲਜ਼ਮ 10 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਰੇਲਗੱਡੀ ਵਿੱਚ ਪੀੜਤਾ ਦੇ ਨਾਲ ਹੀ ਆਏ ਸਨ।

ABOUT THE AUTHOR

...view details