ਪੰਜਾਬ

punjab

ETV Bharat / bharat

ਸੁਰੱਖਿਆ ਦੇ ਬਹਾਨੇ ਲੋਕਤੰਤਰ ਨੂੰ ਕੀਤਾ ਜਾ ਰਿਹਾ ਭੰਗ: ਫਾਰੂਕ ਅਬਦੁੱਲਾ - election commissioner

ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੂੰ ਪੱਤਰ ਲਿਖ ਕੇ ਗੱਠਜੋੜ ਦੇ ਉਮੀਦਵਾਰਾਂ ਨਾਲ ਲੈਣ-ਦੇਣ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਚੋਣਵੇਂ ਕੁਝ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਲੋਕਤੰਤਰ ਵਿੱਚ ਵਿਆਪਕ ਦਖਲ ਦੇ ਸਮਾਨ ਹੈ।

ਫ਼ੋਟੋ
ਫ਼ੋਟੋ

By

Published : Nov 21, 2020, 8:27 PM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨਵੀਂ ਬਣੇ ਗੁਪਤਕਾਰ ਗੱਠਜੋੜ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸ਼ਨੀਵਾਰ ਨੂੰ ਗੱਠਜੋੜ ਦੇ ਉਮੀਦਵਾਰਾਂ ਨਾਲ ਹੋਏ ਸੌਦੇ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਲੋਕਤੰਤਰ ਨੂੰ ਭੰਗ ਕਰਨ ਦੇ ਬਹਾਨੇ ਵਜੋਂ ਸੁਰੱਖਿਆ ਵਰਤੀ ਜਾ ਰਹੀ ਹੈ।

ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੂੰ ਦੋ ਪੰਨਿਆਂ ਦਾ ਪੱਤਰ ਲਿਖਿਆ ਤੇ ਕਿਹਾ ਕਿ ਕੁਝ ਚੋਣਵੇਂ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਅਤੇ ਬਾਕੀਆਂ ਨੂੰ ਗਿਰਫ਼ਤਾਰ ਕਰਨਾ ਲੋਕਤੰਤਰ ਵਿੱਚ ਵਿਆਪਕ ਦਖਲ ਦੇ ਬਰਾਬਰ ਹੈ।

ਉਨ੍ਹਾਂ ਨੇ ਪੱਤਰ ਵਿੱਚ ਲਿਖਿਆ, ‘ਮੈਂ ਤੁਹਾਨੂੰ ਆਉਣ ਵਾਲੀਆਂ ਡੀਡੀਸੀ ਚੋਣਾਂ ਬਾਰੇ ਲਿਖ ਰਿਹਾ ਹਾਂ। ਇੱਕ ਅਜੀਬ ਅਤੇ ਵਿਲੱਖਣ ਵਿਸ਼ੇਸ਼ਤਾ ਸਾਹਮਣੇ ਆਈ ਹੈ। ਗੁਪਤਕਾਰ ਗੱਠਜੋੜ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਨੂੰ ਸੁਰੱਖਿਆ ਦੇ ਨਾਂਅ ‘ਤੇ ‘ਸੁਰੱਖਿਅਤ ਥਾਵਾਂ’ ‘ਤੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਆਗਿਆ ਨਹੀਂ ਹੈ, ਉਹ ਉਨ੍ਹਾਂ ਲੋਕਾਂ ਨਾਲ ਪੂਰੀ ਤਰ੍ਹਾਂ ਸੰਪਰਕ ਤੋਂ ਬਾਹਰ ਹਨ ਜਿਨ੍ਹਾਂ ਤੋਂ ਉਨ੍ਹਾਂ ਨੇ ਵੋਟਾਂ ਮੰਗਣਿਆਂ ਹਨ।

ਅਬਦੁੱਲਾ ਨੇ ਕਿਹਾ, “ਇਹ ਚੁਣੌਤੀਆਂ ਨਵੀਂਆਂ ਨਹੀਂ ਹਨ, ਸਗੋਂ ਪਿਛਲੇ ਤਿੰਨ ਦਹਾਕਿਆਂ ਤੋਂ ਦੁੱਖਦ ਰੁਪ ਵਿੱਚ ਬਣੀ ਹੋਈ ਹੈ, ਸਗੋਂ ਸਰਕਾਰ ਕੋਲ ਇੱਕ ਪ੍ਰਣਾਲੀ ਸੀ, ਜੋ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਸੀ, ਭਾਵੇਂ ਉਹ ਕਿਸੀ ਵੀ ਵਿਚਾਰਧਾਰਾ ਜਾਂ ਕੋਈ ਵੀ ਪਾਰਟੀ ਦੇ ਹੋਣ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਲੋਕਤੰਤਰ ਦਾ ਵਿਕਾਸ ਦੇਸ਼ ਦੇ ਕਿਸੇ ਵੀ ਹਿੱਸੇ ਨਾਲੋਂ ਵਧੇਰੇ ਖ਼ਾਸ ਹੈ ਅਤੇ ਇਹ ‘ਖੂਨੀ ਯਾਤਰਾ’ ਰਹੀ ਹੈ, ਜੋ ਹਜ਼ਾਰਾਂ ਰਾਜਨੀਤਿਕ ਕਾਰਕੁਨਾਂ ਦੇ ਲਹੂ ਨਾਲ ਭਿੱਜੀ ਹੋਈ ਹੈ, ਜਿਨ੍ਹਾਂ ਨੇ ਲੋਕਤੰਤਰ ਦੇ ਖਾਤਿਰ ਆਪਣੀਆਂ ਜਾਨਾਂ ਵਾਰੀਆਂ ਹਨ।

ABOUT THE AUTHOR

...view details