ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਸਾਨ ਵਿਰੋਧ ਪ੍ਰਦਰਸ਼ਨ ਬਾਰੇ ਕਿਹਾ ਕਿ ਇਸ ਵਿਰੋਧ ਦੇ ਸਬੰਧ ਵਿੱਚ ਕਿਹਾ ਕਿ ਲੋਕਾਂ ਦਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
ਇੱਕ ਹੋਰ ਮੀਟਿੰਗ ਬੇਸਿੱਟਾ, 9 ਦਸੰਬਰ ਨੂੰ ਅਗਲੀ ਬੈਠਕ - farmers protest
21:31 December 05
ਲੋਕਾਂ ਦਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਹੱਕ: ਯੂ.ਐੱਨ
20:15 December 05
ਖੇਤੀਬਾੜੀ ਮੰਤਰੀ ਨੇ ਅਨੁਸ਼ਾਸਨ ਕਾਇਮ ਰੱਖਣ ਲਈ ਕਿਸਾਨ ਜਥੇਬੰਦੀਆਂ ਦਾ ਕੀਤਾ ਧੰਨਵਾਦ
ਖੇਤੀਬਾੜੀ ਮੰਤਰੀ ਨੇ ਅਨੁਸ਼ਾਸਨ ਕਾਇਮ ਰੱਖਣ ਲਈ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੱਲਬਾਤ ਅੱਜ ਪੂਰੀ ਨਹੀਂ ਹੋ ਸਕੀ, ਇਸ ਲਈ ਅਸੀਂ 9 ਦਸੰਬਰ ਨੂੰ ਇਕ ਹੋਰ ਬੈਠਕ ਬੁਲਾਈ ਗਈ ਹੈ। ਕੇਂਦਰੀ ਮੰਤਰੀ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਆਪਣੀ ਅੰਦੋਲਨ ਛੱਡਣ ਦੀ ਬੇਨਤੀ ਕੀਤੀ ਤਾਂ ਜੋ ਉਨ੍ਹਾਂ ਨੂੰ ਇਸ ਠੰਡੇ ਮੌਸਮ ਵਿੱਚ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦਿੱਲੀ ਦੇ ਨਾਗਰਿਕ ਵੀ ਸਹੂਲਤਾਂ ਦੀ ਜ਼ਿੰਦਗੀ ਜੀ ਸਕਣ।
19:50 December 05
ਸਰਕਾਰ ਦਾ ਸੂਬਿਆਂ ਵਿੱਚ ਮੰਡੀ ਨੂੰ ਪ੍ਰਭਾਵਤ ਕਰਨ ਦਾ ਇਰਾਦਾ ਨਹੀਂ
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਡਾ ਸੂਬਿਆਂ ਵਿੱਚ ਮੰਡੀ ਨੂੰ ਪ੍ਰਭਾਵਤ ਕਰਨ ਦਾ ਇਰਾਦਾ ਨਹੀਂ ਹੈ। ਉਹ ਕਾਨੂੰਨ ਦੁਆਰਾ ਵੀ ਪ੍ਰਭਾਵਤ ਨਹੀਂ ਹੁੰਦੇ। ਸਰਕਾਰ ਏ.ਪੀ.ਐਮ.ਸੀ. ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਸ਼ਕਤੀ ਵਿੱਚ ਕੁੱਝ ਵੀ ਕਰਨ ਲਈ ਤਿਆਰ ਹੈ। ਜੇ ਕਿਸੇ ਨੂੰ ਏ.ਪੀ.ਐਮ.ਸੀ. ਬਾਰੇ ਕੋਈ ਗਲਤ ਧਾਰਨਾ ਹੈ, ਤਾਂ ਸਰਕਾਰ ਇਸ ਨੂੰ ਸਪਸ਼ਟ ਕਰਨ ਲਈ ਬਿਲਕੁਲ ਤਿਆਰ ਹੈ।
19:48 December 05
ਐਮ.ਐਸ.ਪੀ. ਜਾਰੀ ਰਹੇਗਾ, ਇਸ ਨੂੰ ਕੋਈ ਖਤਰਾ ਨਹੀਂ
5ਵੇਂ ਗੇੜ ਦੀ ਬੈਠਕ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਐਮ.ਐਸ.ਪੀ. ਜਾਰੀ ਰਹੇਗਾ, ਇਸ ਨੂੰ ਕੋਈ ਖਤਰਾ ਨਹੀਂ ਹੈ। ਇਸ 'ਤੇ ਸ਼ੱਕ ਕਰਨਾ ਬੇਬੁਨਿਆਦ ਹੈ। ਫਿਰ ਵੀ, ਜੇ ਕੋਈ ਸ਼ੱਕੀ ਹੈ ਤਾਂ ਸਰਕਾਰ ਇਸ ਨੂੰ ਹੱਲ ਕਰਨ ਲਈ ਤਿਆਰ ਹੈ।
19:48 December 05
'ਨਿਸ਼ਚਤ ਰੂਪ ਤੋਂ ਕਾਨੂੰਨਾਂ ਨੂੰ ਵਾਪਸ ਲੈ ਲਵੇਗੀ ਸਰਕਾਰ'
ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸੈਕਟਰੀ ਹਾਨਨ ਮੋਲ੍ਹਾ ਨੇ ਕਿਹਾ ਕਿ ਅਸੀਂ ਮੀਟਿੰਗ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਸਾਡੀ ਮੰਗ ਕਾਨੂੰਨਾਂ ਨੂੰ ਵਾਪਸ ਲੈਣਾ ਹੈ, ਅਸੀਂ ਸੋਧ ਨਹੀਂ ਚਾਹੁੰਦੇ। ਅਸੀਂ ਪੱਕਾ ਸਟੈਂਡ ਲਿਆ ਅਤੇ ਅੰਤ ਵਿੱਚ ਸਾਨੂੰ ਦੱਸਿਆ ਗਿਆ ਕਿ ਅਗਲੀ ਬੈਠਕ 9 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਨਿਸ਼ਚਤ ਰੂਪ ਤੋਂ ਕਾਨੂੰਨਾਂ ਨੂੰ ਵਾਪਸ ਲੈ ਲਵੇਗੀ।
19:47 December 05
ਪੰਜਾਬੀ ਗਾਇਕ ਸਿੰਘੂ ਸਰਹੱਦ 'ਤੇ ਗੀਤਾਂ ਦੀ ਪੇਸ਼ਕਾਰੀ ਕੀਤੀ
ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਏਕਾ ਵਿਖਾਓਣ ਲਈ ਪੰਜਾਬੀ ਗਾਇਕ ਸਿੰਘੂ ਸਰਹੱਦ 'ਤੇ ਗੀਤਾਂ ਦੀ ਪੇਸ਼ਕਾਰੀ ਕੀਤੀ। ਦਿਲਜੀਤ ਦੁਸਾਂਝ, ਗੁਰਸ਼ਾਬਾਦ ਸਿੰਘ ਕੁਲਾਰ ਅਤੇ ਹਰਫ ਚੀਮਾ ਸਮੇਤ ਕਈ ਗਾਇਕ ਰਹੇ ਮੌਜੂਦ।
19:15 December 05
8 ਦਸੰਬਰ ਨੂੰ ਭਾਰਤ ਬੰਦ ਐਲਾਨ ਮੁਤਾਬਕ ਜਾਰੀ ਰਹੇਗਾ
ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕਟ ਨੇ ਕਿਹਾ ਕਿ ਸਰਕਾਰ ਇੱਕ ਡਰਾਫਟ ਤਿਆਰ ਕਰਕੇ ਸਾਨੂੰ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬਿਆਂ ਨਾਲ ਵੀ ਸਲਾਹ ਮਸ਼ਵਰਾ ਕਰਨਗੇ। ਐਮ.ਐਸ.ਪੀ. ਉੱਤੇ ਵੀ ਵਿਚਾਰ ਵਟਾਂਦਰੇ ਹੋਏ। ਪਰ ਅਸੀਂ ਕਿਹਾ ਕਿ ਸਾਨੂੰ ਕਾਨੂੰਨਾਂ ਦੇ ਰੋਲਬੈਕ ਬਾਰੇ ਗੱਲ ਕਰਨੀ ਚਾਹੀਦੀ ਹੈ। ਭਾਰਤ ਬੰਦ (8 ਦਸੰਬਰ ਨੂੰ) ਐਲਾਨੇ ਅਨੁਸਾਰ ਜਾਰੀ ਰਹੇਗਾ।
19:10 December 05
ਕੇਂਦਰ ਸਰਕਾਰ 9 ਦਸੰਬਰ ਕਿਸਾਨਾ ਨੂੰ ਭੇਜੇਗੀ ਪ੍ਰਸਤਾਵ
ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ 9 ਦਸੰਬਰ ਨੂੰ ਸਾਨੂੰ ਪ੍ਰਸਤਾਵ ਭੇਜਣਗੇ। ਅਸੀਂ ਇਸ ਬਾਰੇ ਆਪਸ ਵਿੱਚ ਵਿਚਾਰ ਕਰਾਂਗੇ ਜਿਸ ਤੋਂ ਬਾਅਦ ਉਸ ਦਿਨ ਉਨ੍ਹਾਂ ਨਾਲ ਇੱਕ ਮੀਟਿੰਗ ਕੀਤੀ ਜਾਏਗੀ।
19:01 December 05
9 ਦਸੰਬਰ ਨੂੰ ਹੋਵੇਗੀ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ
ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਖੇਤੀ ਕਾਨੂੰਨ ਸਬੰਧੀ ਪੰਜਵੇਂ ਗੇੜ ਦੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ 'ਚ ਇਹ ਫੈਸਲਾ ਲਿਆ ਕਿ ਇਸ ਸਬੰਧ 'ਚ ਕੇਂਦਰ ਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 9 ਦਸੰਬਰ ਨੂੰ ਹੋਵੇਗੀ।
18:45 December 05
ਮੀਟਿੰਗ ਦੌਰਾਨ ਮੌਨ ਹੋਏ ਕਿਸਾਨ ਆਗੂ, ਮੰਤਰੀ ਆਪਸ 'ਚ ਕਰ ਰਹੇ ਮਸ਼ਵਰਾ
ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੜੇ ਕਿਸਾਨ, ਮੀਟਿੰਗ ਦੌਰਾਨ ਕਿਸਾਨ ਆਗੂ ਹੋਏ ਮੌਨ
18:17 December 05
ਕਿਸਾਨਾਂ ਦੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਬਰਕਰਾਰ
ਕਿਸਾਨਾਂ ਨੇ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਹਾਂ। ਜੇਕਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਨੂੰ ਸੜਕਾਂ 'ਤੇ ਡੱਟੇ ਰਹਿਣਾ ਪਿਆ ਤਾਂ ਅਸੀਂ ਡੱਟੇ ਰਹਾਂਗੇ। ਸਾਡੇ ਕੋਲ ਇੱਕ ਸਾਲ ਤੱਕ ਦਾ ਰਾਸ਼ਨ ਹੈ। ਉਨ੍ਹਾਂ ਖੇਤੀ ਕਾਨੂੰਨ ਰੱਦ ਹੋਣ ਤੱਕ ਧਰਨੇ ਜਾਰੀ ਰੱਖਣ ਦੀ ਗੱਲ ਕਹੀ।
18:08 December 05
ਕਾਰਪੋਰੇਟ ਫਾਰਮਿੰਗ ਨਾਲ ਮਹਿਜ਼ ਸਰਕਾਰ ਨੂੰ ਹੋਵੇਗਾ ਲਾਭ-ਕਿਸਾਨ
ਕਿਸਾਨਾਂ ਨੇ ਬੈਠਕ ਦੌਰਾਨ ਕਿਹਾ ਕਿ ਉਹ ਕਾਰਪੋਰੇਟ ਫਾਰਮਿੰਗ ਨਹੀਂ ਚਾਹੁੰਦੇ। ਕਿਉਂਕਿ ਕਾਰਪੋਰੇਟ ਫਾਰਮਿੰਗ ਦੇ ਨਾਲ ਮਹਿਜ਼ ਸਰਕਾਰ ਨੂੰ ਲਾਭ ਹੋਵੇਗਾ। ਇਸ ਲਈ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ।
18:00 December 05
ਕੇਂਦਰੀ ਖੇਤੀਬਾੜੀ ਮੰਤਰੀ ਨੇ ਬਜ਼ੁਰਗਾਂ ਤੇ ਬੱਚਿਆਂ ਨੇ ਧਰਨੇ ਤੋਂ ਵਾਪਸ ਭੇਜਣ ਦੀ ਕੀਤੀ ਅਪੀਲ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨ ਆਗੂਆਂ ਨੂੰ ਕਿਸਾਨ ਅੰਦੋਲਨ ਤੇ ਧਰਨਿਆਂ 'ਚ ਸ਼ਾਮਲ ਬੱਚਿਆਂ ਤੇ ਬਜ਼ੁਰਗਾਂ ਨੂੰ ਵਾਪਸ ਭੇਜੇ ਜਾਣ ਦੀ ਅਪੀਲ ਕੀਤੀ।
17:38 December 05
ਸਮਝੌਤਾ ਨਹੀਂ ਸਗੋਂ ਫੈਸਲਾ ਚਾਹੁੰਦੇ ਨੇ ਕਿਸਾਨ
ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਪੰਜਵੇਂ ਗੇੜ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੱਲ / ਵਚਨਬੱਧਤਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੋਰ ਵਿਚਾਰ ਵਟਾਂਦਰੇ ਨਹੀਂ ਚਾਹੁੰਦੇ। ਉਹ ਮਹਿਜ਼ ਇਹ ਜਾਣਨਾ ਚਾਹੁੰਦੇ ਹਨ ਕਿ ਸਰਕਾਰ ਨੇ ਕਿਸਾਨੀ ਮੰਗਾਂ ਬਾਰੇ ਫੈਸਲਾ ਲਿਆ ਹੈ।
17:16 December 05
ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੜੇ ਕਿਸਾਨ, ਕੈਨੇਡਾ ਦੇ ਪੀਐਮ ਦੇ ਬਿਆਨ ਦਾ ਦਿੱਤਾ ਹਵਾਲਾ
ਕੇਂਦਰ ਸਰਕਾਰ ਨਾਲ ਬੈਠਕ ਦੌਰਾਨ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਹਨ। ਉਨ੍ਹਾਂ ਸਰਕਾਰ ਨੂੰ ਦੋ ਟੂਕ ਜਵਾਬ ਦਿੰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਜਾਂ ਫਿਰ ਬੈਠਕ ਖ਼ਤਮ ਕੀਤੀ ਜਾਵੇ। ਇਸ ਦੌਰਾਨ ਕਿਸਾਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਹੈ। ਕਿਸਾਨਾਂ ਨੇ ਗੰਨੇ ਦੀ ਬਕਾਇਆ ਰਕਮ ਤੇ ਜ਼ਮੀਨ ਕੁਰਕੀ ਸਣੇ ਹੋਰਨਾਂ ਮੰਗਾਂ ਵੀ ਰੱਖਿਆਂ।
17:08 December 05
ਕਿਸਾਨਾਂ 'ਤੇ ਕੇਂਦਰ ਵਿਚਾਲੇ ਮੁੜ ਤੋਂ ਬੈਠਕ ਜਾਰੀ
ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਮੁੜ ਤੋਂ ਬੈਠਕ ਜਾਰੀ ਹੈ। ਜਿਥੇ ਇੱਕ ਪਾਸੇ ਕਿਸਾਨ ਲਗਾਤਾਰ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਕਹਿ ਰਹੀ ਹੈ।
16:09 December 05
ਮੀਟਿੰਗ 'ਚ ਹੋਈ 15 ਮਿੰਟ ਦੀ ਬ੍ਰੇਕ, ਵਿਗਿਆਨ ਭਵਨ 'ਚ ਲੰਗਰ
ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨ ਲੈ ਕੇ ਹੋ ਰਹੀ ਬੈਠਕ ਵਿੱਚ 15 ਮਿੰਟ ਦਾ ਬ੍ਰੇਕ ਹੋਇਆ ਹੈ। ਵਿਗਿਆਨ ਭਵਨ 'ਚ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਲਈ ਲੰਗਰ ਲਗਾਇਆ ਗਿਆ ਹੈ। ਵਿਗਿਆਨ ਭਵਨ 'ਚ ਕਿਸਾਨ ਜ਼ਮੀਨ ਤੇ ਬੈਠ ਕੇ ਰਵਾਇਤੀ ਪਰੰਪਰਾ ਮੁਤਾਬਕ ਲੰਗਰ ਛੱਕ ਰਹੇ ਹਨ। ਕਿਸਾਨਾਂ ਨੇ ਸਰਕਾਰੀ ਖਾਣਾ ਖਾਣ ਤੋਂ ਇਨਕਾਰ ਕੀਤਾ ਹੈ।
15:41 December 05
ਕਿਸਾਨਾਂ ਨਹੀਂ ਚਾਹੁੰਦੇ ਕੋਈ ਸਮਝੋਤਾ
ਕੇਂਦਰ ਸਰਕਾਰ ਨਾਲ ਬੈਠਕ ਦੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਸਰਕਾਰ ਮਹਿਜ਼ ਖੇਤੀ ਕਾਨੂੰਨ ਰੱਦ ਕਰੇ। ਉਹ ਇਸ ਸਬੰਧੀ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕਰਨਗੇ। ਕਿਸਾਨਾਂ ਨੇ ਸਰਕਾਰ ਕੋਲੋਂ ਲਿੱਖਤੀ ਫੈਸਲੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਬਿਜਲੀ ਸੋਧ ਬਿੱਲ ਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
15:21 December 05
ਕਿਸਾਨ ਆਗੂਆਂ ਨੇ ਪਿਛਲੀ ਬੈਠਕ ਦੇ ਲਿੱਖਤ ਜਵਾਬ ਦੀ ਕੀਤੀ ਮੰਗ
ਬੈਠਕ ਦੇ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਪਿਛਲੀ ਬੈਠਕ ਦੇ ਬਿੰਦੂਵਾਰ ਲਿੱਖਤ ਜਵਾਬ ਦੀ ਮੰਗ ਕੀਤੀ ਹੈ। ਜਿਸ ਦੇ ਲਈ ਸਰਕਾਰ ਸਹਿਮਤ ਹੋ ਗਈ ਹੈ।
15:20 December 05
ਕਿਸਾਨਾਂ ਲਈ ਵਿਗਿਆਨ ਭਵਨ ਪਹੁੰਚਿਆ ਲੰਗਰ
ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਬੈਠਕ ਜਾਰੀ ਹੈ। ਅੱਜ ਵੀ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਲਈ ਵਿਗਿਆਨ ਭਵਨ ਵਿਖੇ ਲੰਗਰ ਪਹੁੰਚਾਇਆ ਗਿਆ ਹੈ।
14:54 December 05
ਆਪਣਾ ਖਾਣਾ ਤੇ ਪਾਣੀ ਨਾਲ ਲੈ ਕੇ ਪੁੱਜੇ ਕਿਸਾਨ
ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਗੇੜ ਦੀ ਬੈਠਕ ਜਾਰੀ ਹੈ। ਅੱਜ ਵੀ ਕਿਸਾਨ ਆਪਣਾ ਖਾਣਾ ਤੇ ਪਾਣੀ ਨਾਲ ਲੈ ਕੇ ਆਏ ਹਨ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਉਹ ਕਿਸੇ ਵੀ ਤਰੀਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਚ ਸਮਝੌਤਾ ਨਹੀਂ ਕਰਨਗੇ।
14:14 December 05
ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ 'ਚ ਮੀਟਿੰਗ ਜਾਰੀ
ਦਿੱਲੀ ਦੇ ਵਿਗਿਆਨ ਭਵਨ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ 'ਚ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੀਟਿੰਗ 'ਚ 40 ਕਿਸਾਨ ਆਗੂ ਪਹੁੰਚੇ ਹਨ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹਨ। ਜਦੋਂ ਕਿ ਕੇਂਦਰ ਖੇਤੀ ਕਾਨੂੰਨਾਂ 'ਚ ਬਦਲਾਅ ਕਰਨ ਲਈ ਤਿਆਰ ਹੈ।
13:40 December 05
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਕਿਸਾਨ
ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸਾਨ ਆਗੂ ਵਿਗਿਆਨ ਭਵਨ ਪੁੱਜ ਚੁੱਕੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ 'ਤੇ ਅੜੇ ਰਹਿਣਗੇ।
13:31 December 05
ਕੇਂਦਰ ਨਾਲ ਗੱਲਬਾਤ ਕਰਨ ਲਈ ਵਿਗਿਆਨ ਭਵਨ ਪੁੱਜੇ ਕਿਸਾਨ ਆਗੂ
ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸਾਨ ਆਗੂ ਵਿਗਿਆਨ ਭਵਨ ਪੁੱਜ ਚੁੱਕੇ ਹਨ। ਥੋੜੇ ਦੇਰ ਵਿੱਚ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਸਬੰਧੀ ਪੰਜਵੇਂ ਗੇੜ ਦੀ ਬੈਠਕ ਹੋਵੇਗੀ।
13:19 December 05
ਸਿੰਘੂ ਬਾਰਡਰ 'ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਦਾ ਵਿਰੋਧ ਜਾਰੀ
ਹਰਿਆਣਾ ਦਿੱਲੀ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਦੁਪਹਿਰ 2 ਵਜੇ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਵਿਚਾਲੇ ਪੰਜਵੇਂ ਗੇੜ ਦੀ ਗੱਲਬਾਤ ਹੋਵੇਗੀ।
12:30 December 05
ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਲਈ ਰਵਾਨਾ ਹੋਏ ਕਿਸਾਨ ਆਗੂ
ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਪੰਜਵੇਂ ਗੇੜ ਦੀ ਗੱਲਬਾਤ ਕਰਨ ਲਈ ਕਿਸਾਨ ਆਗੂ ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਲਈ ਰਵਾਨਾ ਹੋ ਚੁੱਕੇ ਹਨ।
12:12 December 05
ਪੀਐਮ ਆਵਾਸ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਕੀਤੀ ਬੈਠਕ
ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪ੍ਰਧਾਨ ਮੰਤਰੀ ਆਵਾਸ 'ਤੇ ਬੈਠਕ ਕੀਤੀ। ਇਸ ਵਿੱਚ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰਨਾਂ ਕਈ ਮੰਤਰੀ ਮੌਜੂਦ ਰਹੇ।
12:02 December 05
ਇੱਕ ਹੋਰ ਮੀਟਿੰਗ ਬੇਸਿੱਟਾ, 9 ਦਸੰਬਰ ਨੂੰ ਅਗਲੀ ਬੈਠਕ
ਨਵੀਂ ਦਿੱਲੀ: ਖੇਤੀਬਾੜੀ ਕਾਨੂੰਨ ਵਿਰੁੱਧ ਅੱਜ ਦਿੱਲੀ ਸਰਹੱਦ ‘ਤੇ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ ਅਤੇ ਅੱਜ 10ਵੇਂ ਦਿਨ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸਭ ਦੇ ਵਿਚਕਾਰ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਅੱਜ ਪੰਜਵੇਂ ਦੌਰ ਦੀ ਬੈਠਕ ਵੀ ਹੋਣ ਜਾ ਰਹੀ ਹੈ। ਵੀਰਵਾਰ ਨੂੰ ਚੌਥੇ ਦੌਰ ਦੀ ਗੱਲਬਾਤ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਕਾਨੂੰਨ ਨੂੰ ਵਾਪਸ ਕਰਵਾਉਣ 'ਤੇ ਅੜੀਆਂ ਹੋਈਆਂ ਹਨ। ਇਸ ਦੇ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਵੀ ਸੱਦਣ ਦੀ ਮੰਗ ਕੀਤਾ ਜਾ ਰਹੀ ਹੈ।
ਅੱਜ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ 'ਤੇ ਜਥੇਬੰਦੀਆਂ ਦੀ ਬੈਠਕ ਤੋਂ ਐਲਾਨ ਕੀਤਾ ਕਿ 8 ਦਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ। ਇਸੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਪੂਰਾ ਭਾਰਤ ਕਿਸਾਨਾਂ ਦੇ ਹੱਕ ਵਿੱਚ ਬੰਦ ਕਰ ਦਿੱਤਾ ਜਾਵੇਗਾ।
ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਸ਼ੁੱਕਰਵਾਰ ਸਵੇਰੇ ਸਿੰਘੂ ਸਰਹੱਦ ‘ਤੇ ਬੈਠਕ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, "ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੈ ਪਰ ਅਸੀਂ ਸਾਫ ਤੌਰ 'ਤੇ ਕਿਹਾ ਹੈ ਕਿ ਇਨ੍ਹਾਂ ਨੂੰ ਵਾਪਸ ਲੈਣਾ ਪਵੇਗਾ।" ਕਿਸਾਨ ਆਗੂ ਹਰਿੰਦਰ ਪਾਲ ਲੱਖੋਵਾਲ ਨੇ ਕਿਹਾ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਕਿਹਾ ਗਿਆ ਹੈ। ਜੇਕਰ ਮੰਗ ਨਾ ਮੰਨੀ ਗਈ ਤਾਂ 8 ਦਸੰਬਰ ਨੂੰ ਭਾਰਤ ਬੰਦ ਰਹੇਗਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਪੂਰੇ ਦੇਸ਼ ਵਿੱਚ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣਗੇ।
ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਕਿ ਜੇ ਸਰਕਾਰ ਨੇ ਸ਼ਨੀਵਾਰ ਨੂੰ ਸਾਡੀ ਗੱਲ ਨਹੀਂ ਸੁਣੀ ਤਾਂ ਅੰਦੋਲਨ ਹੋਰ ਵਧੇਗਾ। ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸੱਕਤਰ ਹਨਨ ਮੁੱਲਾ ਨੇ ਕਿਹਾ ਕਿ ਸਰਕਾਰ ਨੂੰ ਤਿੰਨੋਂ ਕਾਨੂੰਨ ਵਾਪਸ ਲੈਣੇ ਪੈਣਗੇ।