ਨਵੀਂ ਦਿੱਲੀ: ਦਿੱਲੀ-ਯੂਪੀ ਦੇ ਗਾਜੀਪੁਰ ਬਾਰਡਰ ’ਤੇ ਕਿਸਾਨਾਂ ਨੇ ਪੈਟਰੋਲ ਅਤੇ ਡੀਜ਼ਲ ਦੇ ਵਧੀਆਂ ਕੀਮਤਾਂ ਨੂੰ ਲੈਕੇ ਮਹਿੰਗਾਈ ਯਾਤਰਾ ਕੱਢੀ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਬੁਰੇ ਦਿਨ ਹਨ ਤੇ ਅੱਛੇ ਦਿਨ ਆਉਣਗੇ। ਪਰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਦੇਖਕੇ ਅਜਿਹਾ ਲੱਗਦਾ ਹੈ ਕਿ ਸਰਕਾਰ ਸਾਨੂੰ ਸਾਡੇ ਬੁਰੇ ਦਿਨ ਹੀ ਵਾਪਸ ਕਰ ਦੇਵੇ। ਤਿਰੰਗਾ ਯਾਤਰਾ ਦੌਰਾਨ ਕਿਸਾਨਾਂ ਨੇ ਜੋ ਬੈਨਰ ਹੱਥਾਂ ’ਚ ਫੜ੍ਹੇ ਹੋਏ ਸਨ, ਉਨ੍ਹਾਂ ’ਤੇ ਲਿਖਿਆ ਹੋਇਆ ਸੀ, 'ਪੈਟਰੋਲਜੀਵੀ ਸਰਕਾਰ, ਐੱਮਐੱਸਪੀ ਨਹੀਂ ਦੇ ਰਹੀ ਸਰਕਾਰ' ਕਿਸਾਨਾਂ ਦੀ ਇਸ ਮਹਿੰਗਾਈ ਯਾਤਰਾ ਦੌਰਾਨ ਸੈਂਕੜੇ ਲੋਕ ਸ਼ਾਮਲ ਹੋਏ।
ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਨੇ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਕੀਤਾ ਵਾਧਾ
ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੋਏ ਕਿਸਾਨ
ਕਿਸਾਨਾਂ ਦਾ ਕਹਿਣਾ ਹੈ ਕਿ ਹਰ ਆਦਮੀ ਦੀ ਤਰ੍ਹਾਂ ਕਿਸਾਨ ਵੀ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰੇਸ਼ਾਨ ਹਨ। ਇਸ ਪਾਸੇ ਕਾਨੂੰਨ ਦੀ ਲੜਾਈ ਨੂੰ ਲੈਕੇ ਕਿਸਾਨ 80 ਤੋਂ ਵੱਧ ਦਿਨਾਂ ਤੋਂ ਅੰਦੋਲਨ ’ਤੇ ਬੈਠੇ ਹਨ। ਉੱਥੇ ਹੀ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਟਰੈਕਟਰ ’ਚ ਵੀ ਡੀਜ਼ਲ ਦੀ ਹੀ ਵਰਤੋਂ ਹੁੰਦੀ ਹੈ। ਪਰ 90 ਰੁਪਏ ਦੇ ਨੇੜੇ ਡੀਜ਼ਲ ਦੀ ਕੀਮਤ ਪਹੁੰਚਣ ਵਾਲੀ ਹੈ, ਅਜਿਹੇ ’ਚ ਕੀ ਕਿਸਾਨ ਟਰੈਕਟਰ ਦਾ ਖ਼ਰਚਾ ਝੱਲ ਸਕੇਗਾ?
ਡੀਜ਼ਲ ਕਾਰਨ ਜ਼ਰੂਰਤਾਂ ਦਾ ਸਾਮਾਨ ਵੀ ਹੋਇਆ ਮਹਿੰਗਾ
ਕਿਸਾਨਾਂ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਰੋਜ਼ਾਨਾ ਜ਼ਰੂਰਤ ਦਾ ਸਾਮਾਨ ਵੀ ਮਹਿੰਗਾ ਹੋ ਰਿਹਾ ਹੈ। ਜਿਸ ਕਾਰਨ ਜੀਵਨ ਗੁਜ਼ਾਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੇ 'ਪੈਟਰਲੋਜੀਵੀ' ਵਰਗੇ ਸ਼ਬਦਾਂ ਦਾ ਇਸਤੇਮਾਲ ਕਰਕੇ ਇਸ ਪਾਸੇ ਜਿੱਥੇ ਸਰਕਾਰ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਮਹਿੰਗਾਈ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਦਾ ਵੀ ਯਤਨ ਕੀਤਾ ਹੈ।
ਇਹ ਵੀ ਪੜ੍ਹੋ: ਮੋਹਾਲੀ ਨਗਰ ਨਿਗਮ 'ਤੇ ਕਾਂਗਰਸ ਦਾ ਕਬਜ਼ਾ, ਸਾਬਕਾ ਮੇਅਰ ਕੁਲਵੰਤ ਸਿੰਘ ਹਾਰੇ