ਨਵੀਂ ਦਿੱਲੀ: ਕਿਸਾਨ ਯੂਨੀਅਨ ਦੇ ਆਗੂਆਂ ਅਤੇ ਦਿੱਲੀ ਪੁਲਿਸ ਵਿਚਾਲੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਰਜ਼ਾਮੰਦੀ ਬਣ ਗਈ ਹੈ। ਪੁਲਿਸ ਨੇ 3 ਰੂਟਾਂ ਉੱਤੇ ਪਰੇਡ ਨੂੰ ਇਜ਼ਾਜਤ ਦਿੱਤੀ ਹੈ। ਇਨ੍ਹਾਂ ਤਿੰਨ ਬਾਰਡਰਾਂ ਤੋਂ ਬੈਰੀਕੇਡ ਹਟਾ ਦਿੱਤੇ ਜਾਣਗੇ। ਪੁਲਿਸ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਟਰੈਕਟਰ ਦੇ ਨਾਲ ਟਰਾਲੀ ਲਿਆਉਣ ਉੱਤੇ ਮਨਾਹੀ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦੀਪੇਂਦਰ ਪਾਠਕ ਨੇ ਕਿਹਾ ਕਿ ਇਸ ਪਰੇਡ ਵਿੱਚ ਗੜਬੜੀ ਫੈਲਾਉਣ ਦੇ ਲ਼ਈ ਪਾਕਿਸਤਾਨ ਨੇ 308 ਟਵਿਟਰ ਹੈਂਡਲ ਬਣਾਏ ਹਨ। ਇਨ੍ਹਾਂ ਉੱਤੇ ਪੁਲਿਸ ਦੀ ਨਜ਼ਰ ਬਣੀ ਹੋਈ ਹੈ ਕਿਸਾਨਾਂ ਨੂੰ ਵੀ ਪੂਰੀ ਸਾਵਧਾਨੀ ਵਰਤਣੀ ਹੋਵੇਗੀ।
ਗਣਤੰਤਰ ਦਿਵਸ ਦੇ ਪ੍ਰੋਗਰਾਮ ਤੋਂ ਬਾਅਦ ਟਰੈਕਟਰ ਪਰੇਡ
ਦਿੱਲੀ ਪੁਲਿਸ ਨੇ ਖੁਫੀਆ ਵਿਭਾਗ ਵਿੱਚ ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ ਦੀਪੇਂਦਰ ਪਾਠਕ ਨੇ ਕਿਹਾ ਕਿ ਖੁਫੀਆ ਅਤੇ ਹੋਰ ਏਜੰਸੀਆਂ ਦੇ ਜ਼ਰੀਏ ਸਾਨੂੰ ਟਰੈਕਟਰ ਰੈਲੀ ਵਿੱਚ ਗੜਬੜੀ ਪੈਦਾ ਕਰਨ ਸਬੰਧੀ ਲਗਾਤਾਰ ਸੂਚਨਾਵਾਂ ਆ ਰਹੀਆਂ ਹਨ।
ਸਿੰਘੂ ਬਾਰਡਰ ਟਰੈਕਟਰ ਪਰੇਡ ਰੂਟ
ਕਿਸਾਨਾਂ ਨੇ ਇਸ ਕਿਸਾਨ ਗਣਤੰਤਰ ਪਰੇਡ ਦਾ ਨਾਂਅ ਦਿੱਤਾ ਹੈ। ਕਿਸਾਨਾਂ ਦੀ ਟਰੈਕਟਰ ਪਰੇਡ ਦੇ ਰੂਟ ਦੇ ਮੁਤਾਬਕ ਕਿਸਾਨ ਸਿੰਘੂ ਬਾਰਡਰ ਤੋਂ ਦਿੱਲੀ ਵਿੱਚ 10 ਕਿਲੋਮੀਟਰ ਅੰਦਰ ਦਾਖਲ ਹੋਣਗੇ। ਇਸ ਦੇ ਬਾਅਦ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਕੰਝਾਵਾਲਾ, ਕੁਤੁਬਗੜ ਹੁੰਦੇ ਹੋਏ ਚੰਡੀ ਬਾਰਡਰ ਪਹੁੰਚਣਗੇ। ਫਿਰ ਹਰਿਆਣਾ ਵਿੱਚ ਦਾਖ਼ਲ ਹੋਣਗੇ ਅਤੇ ਵਾਪਸ ਸਿੰਘੂ ਬਾਰਡਰ ਆਉਣਗੇ। ਕਿਸਾਨਾਂ ਦੇ ਮੁਤਾਬਕ 100 ਕਿਲੋਮੀਟਰ ਦੇ ਇਸ ਮਾਰਚ ਦਾ 45 ਕਿਲੋਮੀਟਰ ਹਿੱਸਾ ਦਿੱਲੀ ਵਿੱਚ ਹੋਵੇਗਾ।