ਪੰਜਾਬ

punjab

ETV Bharat / bharat

ਜਦੋਂ ਕਿਸਾਨ ਨੌਜਵਾਨ ਨੇ ਪੁਲਿਸ 'ਤੇ ਕਰ ਦਿੱਤੀ ਪਾਣੀ ਦੀਆਂ ਬੁਛਾੜਾਂ - farmers protest

ਕਿਸਾਨ ਅੰਦੋਲਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕਿਸਾਨ ਨੌਜਵਾਨ ਵਾਟਰ ਕੈਨਨ ਦੀ ਵਰਤੋਂ ਪੁਲਿਸ ਉੱਤੇ ਕਰਦਾ ਦਿਖਾਈ ਦੇ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Nov 28, 2020, 2:14 PM IST

ਅੰਬਾਲਾ: ਕਿਸਾਨ ਅੰਦੋਲਨ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨੌਜਵਾਨ ਕਿਸਾਨ ਵਾਟਰ ਕੈਨਨ ਦੀ ਵਰਤੋਂ ਪੁਲਿਸ ਉੱਤੇ ਕਰਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੂੰ ਪੁਲਿਸ ਵੱਲੋਂ ਕਈ ਵਾਰ ਥੱਲੇ ਉਤਰਨ ਲਈ ਕਿਹਾ ਗਿਆ ਪਰ ਨੌਜਵਾਨ ਕਿਸਾਨ ਲਗਾਤਾਰ ਪੁਲਿਸ ਉੱਤੇ ਪਾਣੀ ਦੀਆਂ ਬੁਛਾੜਾਂ ਮਾਰਦਾ ਰਿਹਾ।

ਵੇਖੋ ਵੀਡੀਓ

ਉੱਥੇ ਹੀ ਜਦ ਪੁਲਿਸ ਦਾ ਜਵਾਨ ਨੌਜਵਾਨ ਕਿਸਾਨ ਨੂੰ ਵਾਟਨ ਕੈਨਨ ਤੋਂ ਥੱਲੇ ਉਤਾਰਨ ਦੇ ਲਈ ਵਾਟਨ ਕੈਨਨ ਉੱਤੇ ਚੜ ਜਾਂਦਾ ਤਾਂ ਨੌਜਵਾਨ ਕਿਸਾਨ ਵਾਟਰ ਕੈਨਨ ਦੀ ਗੱਡੀ ਤੋਂ ਛਲਾਂਗ ਮਾਰ ਕੇ ਭੱਜ ਜਾਂਦਾ ਹੈ। ਨੌਜਵਾਨ ਦਾ ਨਾਂਅ ਨਵਦੀਪ ਦੱਸਿਆ ਜਾ ਰਿਹਾ ਹੈ। ਨੌਜਵਾਨ ਨੇ ਇਹ ਸੰਟਟ ਉਸ ਵੇਲੇ ਕੀਤਾ ਜਦੋਂ ਪੰਜਾਬ ਦੇ ਕਿਸਾਨ ਅੰਬਾਲਾ ਵਿੱਚ ਸ਼ੰਭੂ ਬਾਰਡਰ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ABOUT THE AUTHOR

...view details