- ਸਿੰਘੂ ਬਾਰਡਰ ਦੇ ਕਿਸਾਨ ਸਿੰਘੂ ਬਾਰਡਰ ਤੋਂ ਸੰਜੇ ਗਾਂਧੀ ਟਰਾਂਸਪੋਰਟ-ਕਾਂਝਵਾਲਾ-ਬਵਾਨਾ ਤੋਂ ਵਾਪਸ ਸਿੰਘੂ ਬਾਰਡਰ ਤੱਕ ਟਰੈਕਟਰ ਪਰੇਡ ਕੱਢਣਗੇ।
- ਟਿਕੜੀ ਬਾਰਡਰ ਦੇ ਕਿਸਾਨ ਟਿੱਕੀ ਰਾਹੀਂ ਟਰੈਕਟਰ ਪਰੇਡ ਵਾਪਸ ਲੈਣ ਲਈ ਟਿੱਕੀ ਤੋਂ ਨੰਗਲੋਈ-ਨਜਫਗੜ੍ਹ-ਧੰਸਾ-ਬਦਲੀ-ਕੇ.ਐਮ.ਪੀ.
- ਗਾਜ਼ੀਪੁਰ ਤੋਂ ਗਾਜੀਪੁਰ ਵਿੱਚ ਬੈਠੇ ਕਿਸਾਨ ਅਪਸਰਾ ਬਾਰਡਰ ਤੇ ਪਹੁੰਚਣਗੇ-ਗਾਜ਼ੀਆਬਾਦ-ਦੁਹਾਏ ਸਿੱਧੇ ਗਾਜ਼ੀਪੁਰ ਪਹੁੰਚਣਗੇ।
- ਗੁਰੂਗਰਾਮ ਅਤੇ ਦਿੱਲੀ ਪੁਲਿਸ ਨੇ ਸ਼ਾਹਜਹਾਂਪੁਰ ਸਰਹੱਦ 'ਤੇ ਬੈਠੇ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਨਹੀਂ ਲਿਆ ਕੋਈ ਫੈਸਲਾ। ਫਰੀਦਾਬਾਦ-ਦਿੱਲੀ ਪੁਲਿਸ ਨੇ ਪਲਵਲ ਵਿੱਚ ਬੈਠੇ ਕਿਸਾਨਾਂ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।
- ਬਾਕੀ ਕਿਸਾਨਾਂ ਦਾ ਫ਼ੈਸਲਾ ਕੱਲ੍ਹ ਦੋਵਾਂ ਸਰਹੱਦਾਂ ਦੀ ਪਰੇਡ 'ਚ ਲਿਆ ਜਾਵੇਗਾ।
ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਸਹਿਮਤੀ, ਪਰੇਡ ਲਈ ਖੁੱਲ੍ਹੀਆਂ ਸਰਹੱਦਾਂ - ਕਿਸਾਨ ਅੰਦੋਲਨ
22:24 January 23
26 ਜਨਵਰੀ ਨੂੰ ਕਿਸਾਨ ਪਰੇਡ ਦਾ ਰੋਡ ਮੈਪ
20:00 January 23
ਦਰਸ਼ਨ ਪਾਲ ਸਿੰਘ ਨੇ ਪਰੇਡ 'ਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਕੀਤੀ ਅਪੀਲ
ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ, 'ਮੈਂ ਪਰੇਡ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਅਨੁਸ਼ਾਸ਼ਨ ਕਾਇਮ ਰੱਖਣ ਅਤੇ ਕਮੇਟੀ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਨਾ ਚਾਹੁੰਦਾ ਹਾਂ।'
19:13 January 23
ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਸਹਿਮਤੀ
ਦਿੱਲੀ ਵਿੱਚ 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਦਿੱਲੀ ਪੁਲਿਸ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਦਿੱਲੀ ਵਿੱਚ ਟਰੈਕਟਰ ਪਰੇਡ ਕਿੱਥੇ ਹੋਵੇਗੀ ਇਸ ਦਾ ਅਜੇ ਕੋਈ ਰੂਟ ਤੈਅ ਨਹੀਂ ਹੋਇਆ। ਇਹ ਪਰੇਡ ਕਰੀਬ 100 ਕਿਲੋਮੀਟਰ ਦੇ ਦਾਇਰੇ ਵਿੱਚ ਹੋਵੇਗੀ। ਇਸ ਪਰੇਡ ਵਿੱਚ ਹਜ਼ਾਰਾਂ ਟਰੈਕਟਰ ਹਿੱਸਾ ਲੈਣਗੇ ਤੇ ਉੱਥੇ ਕਿਸਾਨਾਂ ਨਾਲ ਜੁੜੀਆਂ ਤਮਾਮ ਝਾਕੀਆਂ ਵੀ ਦਿਖਾਈ ਜਾਣਗੀਆਂ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ਰੀ ਕਿਸਾਨ ਆਗੂ ਅਤੇ ਪੁਲਿਸ ਵਿਚਾਲੇ ਚੱਲੀ ਮੀਟਿੰਗ ਦੌਰਾਨ ਦਿੱਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਰੇਡ ਹੋਵੇਗੀ।
13:50 January 23
ਕਿਸਾਨਾਂ ਵੱਲੋਂ ਫੜੇ ਗਏ ਨੌਜਵਾਨ ਨੇ ਬਦਲੇ ਆਪਣੇ ਬਿਆਨ
26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿੱਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਟਰੈਕਟਰ ਪਰੇਡ ਤੋਂ ਪਹਿਲਾ ਕਿਸਾਨਾਂ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਹੈ। ਸ਼ੱਕੀ ਵਿਅਕਤੀ ਨੇ ਟਰੈਕਟਰ ਪਰੇਡ 'ਚ ਹਿੰਸਾ ਫੈਲਾਉਣ ਅਤੇ ਕਿਸਾਨਾਂ ਦਾ ਕਤਲ ਕਰਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ। ਜਿਸ ਤੋਂ ਬਾਅਦ ਹੁਣ ਉਸ ਨੇ ਆਪਣੇ ਬਿਆਨ ਬਦਲ ਲਏ ਹਨ।
12:27 January 23
ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਮੌਤ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਦੇਰ ਰਾਤ ਕਿਸਾਨ ਭੋਲਾ ਸਿੰਘ ਦੀ ਮੌਤ ਹੋ ਗਈ। ਭੋਲਾ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਕਿਸਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ ਦਾ ਰਹਿਣ ਵਾਲਾ ਸੀ
06:28 January 23
ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਸਹਿਮਤੀ, ਪਰੇਡ ਲਈ ਖੁੱਲ੍ਹੀਆਂ ਸਰਹੱਦਾਂ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 59ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਹਨ। ਉੱਥੇ ਹੀ ਸਰਕਾਰ ਆਪਣੇ ਅੜੀਅਲ ਰੱਵਈਏ 'ਤੇ ਕਾਇਮ ਹੈ। ਇਸ ਮੁੱਦੇ ਨੂੰ ਸੁਲਝਾਉਣ ਲਈ ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਬੈਠਕਾਂ ਹੋ ਚੁੱਕੀਆਂ ਹਨ, ਪਰ ਹਰ ਬੈਠਕ ਬੇਸਿੱਟਾ ਰਹੀ ਹੈ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਉਹ ਘਰ ਵਾਪਸੀ ਕਰਨਗੇ।
ਹਜ਼ਾਰਾਂ ਦੀ ਤਦਾਦ ਵਿੱਚ ਪੰਜਾਬ ਤੋਂ ਟਰੈਕਟਰ ਹੋਣਗੇ ਰਵਾਨਾ
26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨਾਂ ਵਿੱਚ ਜੋਸ਼ ਬਰਕਰਾਰ ਹੈ। ਮਾਰਚ ਨੂੰ ਲੈ ਕੇ ਅੱਜ ਪੰਜਾਬ ਦੇ ਕਈ ਪਿੰਡਾਂ, ਸ਼ਹਿਰਾਂ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ ਆਪਣੇ ਟਰੈਕਟਰ ਰਾਹੀਂ ਰਾਜਧਾਨੀ ਦਿੱਲੀ ਲਈ ਰਵਾਨਾ ਹੋਣਗੇ।
ਦਿੱਲੀ ਦੇ ਬਾਰਡਰਾਂ ਦੀ ਵਧਾਈ ਸੁਰੱਖਿਆ
ਸ਼ੁਕਰਵਾਰ ਨੂੰ ਕਿਸਾਨ ਅਤੇ ਸਰਕਾਰ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਦਿੱਲੀ ਦੇ ਬਾਰਡਰਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਦੇ ਸਿੰਘੂ ਬਾਰਡਰ, ਟਿਕਰੀ, ਗਾਜ਼ੀਪੁਰ ਬਾਰਡਰ 'ਤੇ ਸੁਰੱਖਿਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਰੈਪਿਡ ਐਕਸ਼ਨ ਫੋਰਸ ਦੇ ਵੱਡੀ ਗਿਣਤੀ ਵਿੱਚ ਜਵਾਨ ਤਾਇਨਾਤ ਕੀਤੇ ਗਏ ਹਨ। ਸੂਤਰਾਂ ਮੁਤਾਬਕ ਰੇਤ ਦੇ ਡੰਪਰ, ਟਰਾਲੇ ਅਤੇ ਕੰਡਿਆਲੀ ਤਾਰਾਂ ਦੇ ਬੰਦੋਬਸਤ ਵੀ ਕੀਤੇ ਗਏ ਹਨ।