ਨਵੀਂ ਦਿੱਲੀ/ਗਾਜ਼ੀਆਬਾਦ: ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਦਿੱਲੀ ਜਾਣ ਦੇ ਸੱਦੇ ਤੋਂ ਬਾਅਦ ਦਿੱਲੀ-ਯੂਪੀ-ਗਾਜ਼ੀਪੁਰ ਸਰਹੱਦ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦਿਆਂ ਦਿੱਲੀ ਪੁਲਿਸ ਵੱਡੀ ਗਿਣਤੀ 'ਚ ਸਰਹੱਦ 'ਤੇ ਤਾਇਨਾਤ ਹੈ। ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਸਰਹੱਦ 'ਤੇ ਆਰਏਐਫ ਵੀ ਤਾਇਨਾਤ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ 'ਤੇ ਬੈਨਰ ਲਗਾ ਕੇ ਸਪੱਸ਼ਟ ਕੀਤਾ ਹੈ ਕਿ ਇੱਥੇ ਧਾਰਾ 144 ਲਾਗੂ ਹੈ ਅਤੇ ਇਸ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ। ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਪੀਐਮ ਮੋਦੀ ਨੇ ਕੀਤਾ ਹੈ। ਅਜਿਹੇ 'ਚ ਜੇਕਰ ਕੋਈ ਇਸ 'ਚ ਅੜਿੱਕਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦਿੱਲੀ ਪੁਲਿਸ ਅੱਜ ਉਸ ਨਾਲ ਨਰਮੀ ਨਹੀਂ ਸਗੋਂ ਸਖਤੀ ਨਾਲ ਨਜਿੱਠੇਗੀ।
Farmers Protest: ਰਾਕੇਸ਼ ਟਿਕੈਤ ਦੇ ਸੱਦੇ ਤੋਂ ਬਾਅਦ ਗਾਜ਼ੀਪੁਰ ਬਾਰਡਰ ਛਾਉਣੀ 'ਚ ਤਬਦੀਲ, ਧਾਰਾ 144 ਲਾਗੂ - ਧਾਰਾ 144
ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਦਿੱਲੀ ਜਾਣ ਦੇ ਐਲਾਨ ਤੋਂ ਬਾਅਦ ਦਿੱਲੀ-ਗਾਜ਼ੀਪੁਰ ਸਰਹੱਦ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਵੇਂ ਸੰਸਦ ਭਵਨ ਦੇ ਉਦਘਾਟਨ ਵਿੱਚ ਕੋਈ ਅੜਚਨ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਦੇ ਨਾਲ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
![Farmers Protest: ਰਾਕੇਸ਼ ਟਿਕੈਤ ਦੇ ਸੱਦੇ ਤੋਂ ਬਾਅਦ ਗਾਜ਼ੀਪੁਰ ਬਾਰਡਰ ਛਾਉਣੀ 'ਚ ਤਬਦੀਲ, ਧਾਰਾ 144 ਲਾਗੂ Farmers Protest, Article 144 applied on Ghazipur border](https://etvbharatimages.akamaized.net/etvbharat/prod-images/1200-675-18614248-697-18614248-1685250739123.jpg)
ਕਿਸਾਨ ਆਗੂ ਰਕੇਸ਼ ਟਿਕੈਤ ਦੀ ਪੁਲਿਸ ਨੂੰ ਚੇਤਾਵਨੀ, ਸਾਡੇ ਵਰਕਰਾਂ ਦੇ ਘਰਾਂ ਅੱਗਿਓਂ ਹਟਾਓ ਫੋਰਸ :ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸ਼ਨੀਵਾਰ ਰਾਤ ਬਿਆਨ ਜਾਰੀ ਕਰ ਕੇ ਕਿਹਾ ਕਿ ਕੱਲ੍ਹ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਪ੍ਰਸ਼ਾਸਨ ਨੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਘਰਾਂ 'ਤੇ ਫੋਰਸ ਲਗਾ ਦਿੱਤੀ ਹੈ। ਪ੍ਰਸ਼ਾਸਨ ਸਵੇਰੇ 10 ਵਜੇ ਤੱਕ ਫੋਰਸ ਵਾਪਸ ਲੈ ਲਵੇ। ਫਿਲਹਾਲ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ, ਕਾਰ ਰਾਹੀਂ ਜਾਵਾਂਗੇ। ਜੇਕਰ ਕੱਲ੍ਹ ਸਵੇਰੇ 10 ਵਜੇ ਤੱਕ ਕਿਸੇ ਵੀ ਵਰਕਰ ਜਾਂ ਅਹੁਦੇਦਾਰ ਦੇ ਘਰ ਕੋਈ ਸੱਟ ਵੱਜੀ ਤਾਂ ਅਸੀਂ ਕਾਰ ਰਾਹੀਂ ਨਹੀਂ ਸਗੋਂ ਟਰੈਕਟਰ ਰਾਹੀਂ ਦਿੱਲੀ ਜਾਵਾਂਗੇ।
- NEW PARLIAMENT ROW: ਇਤਰਾਜ਼ਯੋਗ ਬਿਆਨ ਨੂੰ ਲੈ ਕੇ ਕੇਜਰੀਵਾਲ ਤੇ ਮਲਿਕਾਰਜੁਨ ਖੜਗੇ ਖ਼ਿਲਾਫ਼ ਸ਼ਿਕਾਇਤ ਦਰਜ
- Delhi University: ਬੀਏ ਦੇ ਸਿਲੇਬਸ ਵਿਚੋਂ ਹਟੇਗਾ "ਸਾਰੇ ਜਹਾਂ ਸੇ ਅੱਛਾ" ਲਿਖਣ ਵਾਲੇ ਮੁਹੰਮਦ ਇਕਬਾਲ ਦਾ ਚੈਪਟਰ
- New Parliament Building Inauguration : ਪੀਐਮ ਮੋਦੀ ਨੇ ਕੀਤਾ ਨਵੇਂ ਸੰਸਦ ਭਵਨ ਦਾ ਉਦਘਾਟਨ, ਮਜ਼ਦੂਰਾਂ ਨੂੰ ਕੀਤਾ ਸਨਮਾਨਿਤ, ਜਾਣੋ ਹਰ ਤਾਜ਼ਾ ਅਪਡੇਟ
ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਲਈ ਮੁਜ਼ੱਫਰਨਗਰ ਤੋਂ ਦਿੱਲੀ ਲਈ ਰਵਾਨਾ ਰਾਕੇਸ਼ ਟਿਕੈਤ :ਇਸ ਦੇ ਨਾਲ ਹੀ ਚੌਧਰੀ ਰਾਕੇਸ਼ ਟਿਕੈਤ ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੁਜ਼ੱਫਰਨਗਰ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ। ਖਾਪ ਚੌਧਰੀਆਂ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰ ਅਤੇ ਭਾਕਿਯੂ ਦੇ ਕੌਮੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਆਪਣੇ ਸਮਰਥਕਾਂ ਸਮੇਤ ਦਿੱਲੀ ਲਈ ਰਵਾਨਾ ਹੋ ਗਏ ਹਨ। ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਖਾਪ ਚੌਧਰੀਆਂ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰ ਗਾਜ਼ੀਪੁਰ ਬਾਰਡਰ 'ਤੇ ਇਕੱਠੇ ਹੋਣਗੇ।