ਨਵੀਂ ਦਿੱਲੀ: ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਿੱਛਲੇ ਲੰਮੇ ਸਮੇਂ ਤੋਂ ਵਿਰੋਧ ਚੱਲਦਾ ਆ ਰਿਹਾ ਹੈ। ਪਹਿਲਾਂ ਕਿਸਾਨਾਂ ਵੱਲੋਂ ਪੰਜਾਬ ਵਿੱਚ ਧਰਨਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਦੇ ਜਾਣ ਵਾਲੇ ਸਾਰੇ ਬਾਰਡਰਾਂ 'ਤੇ ਆਪਣਾ ਧਰਨਾਂ ਲਾ ਦਿੱਤਾ ਹੈ। ਇਸ ਧਰਨੇ ਵਿੱਚ ਕਿਸਾਨਾਂ ਦੇ ਨਾਲ ਔਰਤਾਂ ਵੀ ਸ਼ਾਮਲ ਹਨ ਅਤੇ ਈਟੀਵੀ ਭਾਰਤ ਨੇ ਕਿਸਾਨ ਮਹਿਲਾਵਾਂ ਨਾਲ ਗੱਲ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਇਹ ਔਰਤਾਂ ਆਪਣੇ ਘਰ ਬਾਰ ਛੱਡ ਕੇ ਸੜਕਾਂ 'ਤੇ ਬੈਠ ਕੇ ਹਰੇ ਦੁਪੱਟੇ ਲੈ ਕੇ ਰੋਟੀਆਂ ਬਣਾ ਰਹੀਆਂ ਹਨ।
ਘਰ-ਪਰਿਵਾਰ ਛੱਡ ਧਰਨੇ 'ਚ ਡੱਟੀਆਂ ਕਿਸਾਨ ਬੀਬੀਆਂ - ਇਸ ਧਰਨੇ 'ਚ ਸ਼ਾਮਲ ਹੋਇਆ ਔਰਤਾਂ
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਜਾਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਕਿਸਾਨਾਂ ਦੇ ਨਾਲ ਔਰਤਾਂ ਵੀ ਸ਼ਾਮਲ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਚਿਰ ਸਾਡਾ ਧਰਨਾਂ ਇੱਦਾ ਹੀ ਜਾਰੀ ਰਹੇਗਾ।
ਇਸ ਸਬੰਧੀ ਗੱਲ ਕਰਦੇ ਕਿ ਔਰਤਾਂ ਨੇ ਦੱਸਿਆ ਕਿ ਫ਼ਸਲਾਂ ਦਾ ਰੰਗ ਹਰਾ ਹੈ ਅਤੇ ਇਸ ਲਈ ਅਸੀਂ ਇਹ ਰੰਗ ਰੰਗੀਆਂ ਹੋਈਆਂ ਹਨ। ਔਰਤਾਂ ਨੇ ਦੱਸਿਆਂ ਕਿ ਪੰਜਾਬ ਦੇ ਕਿਸਾਨਾਂ ਲਈ ਇਹ ਖੇਤੀ ਕਾਨੂੰਨ ਲਾਹੇਵੰਦ ਨਹੀਂ ਹਨ ਅਤੇ ਇਸ ਦਾ ਵਿਰੋਧ ਕਰਨ ਲਈ ਉਹ ਇਥੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਉਨ੍ਹਾਂ ਚਿਰ ਸਾਡਾ ਧਰਨਾਂ ਇੱਦਾ ਹੀ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਕੁੱਝ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਪਹੁੰਚੇ ਲੋਕ ਕਿਸਾਨ ਨਹੀਂ ਹਨ। ਇਸ ਦੇ ਜਵਾਬ ਵਿੱਚ ਔਰਤਾਂ ਨੇ ਕਿਹਾ ਕਿ ਉਹ ਕਿਸਾਨ ਪਰਿਵਾਰਾਂ ਵਿੱਚੋਂ ਹਨ ਅਤੇ ਉਨ੍ਹਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਹ ਸੜਕਾਂ 'ਤੇ ਪਿਜ਼ਾ, ਕਾਜੂ ਬਦਾਮ ਜਾਂ ਪਿੰਨੀਆਂ ਖਾਣ ਨਹੀਂ ਸਗੋਂ ਆਪਣੀ ਮਿੱਟੀ ਅਤੇ ਆਪਣੇ ਜ਼ਮੀਨ ਲਈ ਬੈਠੀਆਂ ਹਨ।