ਦਿੱਲੀ ਪੁਲਿਸ ਕਮੀਸ਼ਨਰ ਐਸ ਐਨ ਸ਼ਰਿਵਾਸਤਵ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਹਾ ਕਿ ਕਿਸਾਨ ਧਰਨਾ ਅਲਾਟ ਕੀਤੀ ਥਾਂ ਬੁਰਾੜੀ ਵਿਖੇ ਕਰਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸ ਦੀ ਤਾਇਨਾਤੀ ਪੂਰੀ ਹੈ ਤੇ ਅਸੀਂ ਹਰ ਤਰ੍ਹਾਂ ਦੇੇ ਹਲਾਤਾਂ ਨਾਲ ਲੜ੍ਹਣ ਲਈ ਤਿਆਰ ਹਾਂ।
ਵਿਰੋਧ ਦੇ ਪੰਜਵੇਂ ਦਿਨ ਬੋਲਿਆ ਸੰਯੁਕਤ ਕਿਸਾਨ ਮੋਰਚਾ- ਪੀਐਮ ਮੋਦੀ ਨੂੰ ਸੁਣਾਉਣ ਆਏ 'ਮਨ ਕੀ ਬਾਤ' - ਬਜਰੰਗ ਪੂਨੀਆ
19:25 November 30
ਦਿੱਲੀ ਪੁਲਿਸ ਨੇ ਧਰਨਾ ਬੁਰਾੜੀ 'ਚ ਕਰਨ ਦੀ ਕੀਤੀ ਮੰਗ
19:19 November 30
ਪੀਐਮ ਮੋਦੀ ਆਪਣੇ ਹੀ ਮਨ ਦੀ ਬਾਤ ਕਰ ਰਿਹਾ
ਪ੍ਰੈਸ ਕਾਨਫਰੰਸ ਦੇ ਦੌਰਾਨ ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਪੀਐਮ ਮੋਦੀ ਆਪਣੇ ਹੀ ਮਨ ਦੀ ਬਾਤ ਕਰੀ ਜਾਂਦੇ, ਹੁਣ ਕਿਸਾਨ ਉਨ੍ਹਾਂ ਨੂੰ ਆਪਣੇ ਮਨ ਦੀ ਬਾਤ ਸੁਨਾਉਣ ਆਏ ਹਨ। ਉਨ੍ਹਾਂ ਨੇ ਕਿਹਾ ਅੰਦੋਲਨ 'ਚ ਸਿਰਫ਼ ਪੰਜਾਬ ਦੇ ਕਿਸਾਨ ਨਹੀਂ, ਇਹ ਮਜ਼ਦੂਰ ਹਨ ਤੇ ਗਰੀਬ ਹਨ।
19:12 November 30
ਅੰਦੋਲਨ ਕੁੱਚਲਣ ਲਈ ਹਰਿਆਣਾ ਨੇ ਕੀਤੇ ਕਿਸਾਨਾਂ 'ਤੇ 31 ਮੁੱਕਦਮੇ ਦਰਜ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਅੰਦੋਲਨ ਨੂੰ ਦਬਾਉਣ ਲਈ ਕਿਸਾਨਾਂ ਨੇ 31 ਮੁੱਕਦਮੇ ਦਰਜ ਕੀਤੇ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਅਜੇ ਵੀ ਚੋਟੀ 'ਤੇ ਹੈ।ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਕੂਵ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਮਹੂਰੀ ਨਾਅਰੇ ਬਦਲ ਕੇ ਕਾਰਪੋਰੇਟ ਦਾ, ਕਾਰਪੋਰੇਟ ਲਈ ਤੇ ਕਾਰਪੋਰੇਟ ਵੱਲੋਂ ਕਰ ਰਹੀ ਹੈ।
19:06 November 30
ਤਿੰਨੋ ਬਿੱਲ ਵਾਪਿਸ ਲੋ: ਯੋਗੇਂਦਰ ਯਾਦਵ
ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਇਤਿਹਾਸਿਕ ਅੰਦੋਲਨ ਇੱਕ ਇਤਿਹਾਸਿਕ ਸਫ਼ਲਤਾ ਹਾਸਿਲ ਕਰੇਗਾ।ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨੋ ਬਿੱਲ ਵਾਪਿਸ ਲੋ, ਕੋਈ ਸਮਝੋਤਾ ਨਹੀਂ। ਉਨ੍ਹਾਂ ਨੇ ਕਿਸਾਨ ਅੰਦੋਲਨ 'ਤੇ ਬਾਰੇ ਫਲਾਏ ਗਏ ਪੰਜ ਝੂਠਾਂ ਦਾ ਵੀ ਪਰਦਾਫਾਸ਼ ਕੀਤਾ।
17:27 November 30
ਅਮਿਤ ਸ਼ਾਹ ਦੇ ਸੱਦੇ 'ਤੇ ਨਹੀਂ ਵਿਸ਼ਵਾਸ
ਕਿਸਾਨ ਜਥੇਬੰਦੀ ਦੇ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਗੱਲਬਾਤ ਦੇ ਸੱਦੇ 'ਤੇ ਵਿਸ਼ਵਾਸ ਨਹੀਂ ਹੈ। ਅੱਜੇ ਮੀਟਿੰਗ ਦੀ ਕੋਈ ਗੱਲ਼ ਪੱਕੀ ਨਹੀਂ ਹੋਈ। ਉਨ੍ਹਾਂ ਨੇ ਹੁਣ ਮੰਗ ਰੱਖੀ ਹੈ ਕਿ ਬੁਰਾੜੀ 'ਚੋਂ ਜੋ ਕਿਸਾਨ ਨਿਕਲਣਾ ਚਾਹੁੰਦੇ ਹਨ, ਉਸਦੀ ਇਜਾਜ਼ਤ ਦਿੱਤੀ ਜਾਵੇ। ਉਸ ਤੋਂ ਬਾਅਦ ਹੀ ਕਿਸਾਨ ਸਰਕਾਰ ਨਾਲ ਗੱਲ਼ਬਾਤ ਕਰਨ ਲਈ ਤਿਆਰ ਹੋਣਗੇ।
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਲਿਖਿਤ 'ਚ ਮੀਟਿੰਗ ਦਾ ਸੱਦਾ ਦੇਵੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੇਂਦਰ ਨਾਲ ਗੱਲ਼ਬਾਤ ਦਾ ਦਰਵਾਜ਼ਾ ਬੰਦ ਨਹੀਂ ਕਰਨਗੇ।
ਹਰਿਆਣਾ ਦੇ ਕਿਸਾਨਾਂ ਦੀ ਤਾਰੀਫ਼ ਕਰਦੇ ਉਨ੍ਹਾਂ ਨੇ ਕਿਹਾ ਕਿ ਉਹ ਅੰਦੋਲਨ ਦੀ ਸੱਜੀ ਬਾਂਹ ਹਨ। ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਪਿਆਰ ਦਿੱਤਾ, ਜੇਕਰ ਉਹ ਬੈਰੀਗੇਡ ਵੀ ਹੱਟਾ ਪਾਏ ਤਾਂ ਉਹ ਹਰਿਆਣਾ ਦੇ ਕਿਸਾਨਾਂ ਕਰਕੇ ਸੀ।
17:11 November 30
ਕਾਰਪੋਰੇਟ ਘਰਾਣਿਆਂ ਦਾ ਮੋਹਰੀ ਮੋਦੀ
ਸਰਕਾਰ ਜਮਹੂਰੀਅਤ ਦਾ ਨਾਅਰਾ ਲੋਕਾਂ ਦਾ , ਲੋਕਾਂ ਲਈ ਤੇ ਲੋਕਾਂ ਵੱਲੋਂ ਬਦਲ ਕੇ ਕਾਰਪੋਰੇਟ ਘਰਾਣਿਆਂ ਦਾ, ਘਰਾਣਿਆਂ ਲਈ ਤੇ ਘਰਾਣਿਆਂ ਵੱਲ਼ੋਂ ਕਰਕੇ ਕਿਸਾਨੀ ਨੂੰ ਖ਼ਤਮ ਕਰ ਰਹੀ ਹੈ।
17:04 November 30
2 ਦਿਨ ਦਾ ਅਲਟੀਮੇਟਮ, ਟ੍ਰਾਂਸਪੋਰਟ ਸਰਵਿਸ ਕਰਨਗੇ ਬੰਦ
ਕਿਸਾਨਾਂ ਨੇ ਦਿੱਤਾ 2 ਦਿਨ ਦਾ ਅਲਟੀਮੇਟਮ, ਟ੍ਰਾਂਸਪੋਰਟ ਸਰਵਿਸ ਕਰਨਗੇ ਬੰਦ। ਉਨ੍ਹਾਂ ਨੇ ਕਿਹਾ ਕਿ ਟ੍ਰਾਂਸਪੋਰਟ ਸਰਵਿਸ ਕਿਸਾਨਾਂ ਨਾਲ ਖੜ੍ਹੀ ਹੈ। ਕਿਸਾਨ ਜਥੇਬੰਦੀਆਂ ਨੇ ਕੀਤਾ ਉਨ੍ਹਾਂ ਦਾ ਧੰਨਵਾਦ। ਕਿਸਾਨਾਂ ਦੇ 'ਮਨ ਦੀ ਬਾਤ' ਸੁਣੇ ਸਰਕਾਰ।
16:16 November 30
ਸਿੰਘੂ ਬਾਰਡਰ 'ਤੇ 4:30 ਵਜੇ ਕਿਸਾਨਾਂ ਦੀ ਪ੍ਰੈਸ ਕਾਨਫਰੰਸ
ਕਿਸਾਨਾਂ ਵਿਰੁੱਧ ਡੱਟੇ ਕਿਸਾਨਾਂ ਦੀ ਸਿੰਘੂ ਬਾਰਡਰ 'ਤੇ 4:30 ਵਜੇ ਪੈਸ ਕਾਨਫਰੰਸ ਹੈ। ਮੀਡੀਆ ਨਾਲ ਉਹ ਅਗਲੀ ਰਣਨੀਤੀ 'ਤੇ ਗੱਲ ਕਰਨਗੇ। ਦੱਸ ਦਈਏ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਿਨ੍ਹਾਂ ਸ਼ਰਤ ਮਿਲਣ ਲਈ ਤਿਆਰ ਹੋ ਗਈ ਹੈ।
15:45 November 30
ਵਾਰਾਨਸੀ ਸੰਬੋਧਨ ਦੌਰਾਨ ਮੋਦੀ ਦਾ ਬਿਆਨ..
ਵਾਰਾਨਸੀ ਦੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਹੈ ਕਿ ਵਾਰਾਨਸੀ 'ਚ ਕਾਰਗੋ ਸੈਂਟਰ ਦੀ ਸਥਾਪਨਾ ਨਾਲ ਹੁਣ ਕਿਸਾਨਾਂ ਨੂੰ ਆਪਣੇ ਉਤਪਾਦ ਆਸਾਨੀ ਨਾਲ ਸਟੋਰ ਕਰਨ ਦੀ ਸਹੂਲਤ ਮਿਲ ਗਈ ਹੈ। ਇਸ ਭੰਡਾਰਨ ਸਮਰੱਥਾ ਨਾਲ ਪਹਿਲੀ ਵਾਰ ਕਿਸਾਨ ਦੀ ਉਪਜ ਵੱਡੀ ਮਾਤਰਾ 'ਚ ਨਿਰਯਾਤ ਕੀਤੀ ਜਾ ਰਹੀ ਹੈ।
14:48 November 30
ਟਿਕਰੀ ਬਾਰਡਰ 'ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਟਿਕਰੀ ਬਾਰਡਰ 'ਤੇ ਡੱਟੇ ਕਿਸਾਨਾਂ 'ਚ ਸ਼ਾਮਿਲ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਮਿ੍ਰਤਕ ਦੀ ਪਛਾਣ ਗੱਜਣ ਸਿੰਘ ਵਜੋਂ ਹੋਈ ਹੈ ਜੋ ਲੁਧਿਆਣਾ ਸਮਰਾਲਾ ਦੇ ਖਟਰਾ ਭਗਵਾਨਪੁਰਾ ਪਿੰਡ ਦਾ ਵਸਨੀਕ ਸੀ।50 ਸਾਲਾ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਰਖਵਾਇਆ ਗਿਆ ਹੈ।
14:30 November 30
ਵਿਰੋਧ 'ਚ ਉੱਤਰੇ ਕਿਸਾਨਾਂ ਨੂੰ ਕੋਵਿਡ-19 ਦੀ ਹਿਦਾਇਤਾਂ ਦੀ ਪਾਲਨਾ ਕਰਨ ਲਈ ਕਿਹਾ
ਹਜ਼ਾਰਾਂ ਦੀ ਤਦਾਦ 'ਚ ਇੱਕਠੇ ਹੋਏ ਕਿਸਾਨਾਂ ਨੂੰ ਕੇਂਦਰੀ ਸਹਿਤ ਮੰਤਰੀ ਹਰਸ਼ ਵਰਧਨ ਨੇ ਕੋਵਿਡ ਦੀ ਹਿਦਾਇਤਾਂ ਪਾਲਨਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਉਹ ਮਾਸਕ ਪਾ ਕੇ ਰੱਖਣ ਤੇ ਸਮਾਜਿਕ ਦੂਰੀ ਦੀ ਪਾਲਨਾ ਕਰਨ। ਇਹ ਸਭ ਸਿਹਤ ਲਈ ਜ਼ਰੂਰੀ ਹੈ।
14:22 November 30
ਗ਼ਲਤਫਹਿਮੀਆਂ ਕਰਕੇ ਹੋ ਰਹੇ ਪ੍ਰਦਰਨ: ਨਿਤਿਸ਼ ਕੁਮਾਰ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿੱਢੇ ਕਿਸਾਨੀ ਸੰਘਰਸ਼ 'ਤੇ ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਇਸ 'ਚ ਉਹ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਡਰ ਦੂਰ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਲਈ ਮੇਰਾ ਮੰਨਨਾ ਹੈ ਕਿ ਗੱਲਬਾਤ ਹੋਣੀ ਚਾਹੀਦੀ ਹੈ। ਗ਼ਲਤਫਹਿਮੀਆਂ ਕਰ ਕੇ ਪ੍ਰਦਰਸ਼ ਹੋ ਰਹੇ ਹਨ।
14:12 November 30
ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹੋਏ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦੇ ਰਹੀ ਹੈ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸ਼ਰਤ ਮੰਨ ਕੇ ਬਿਨਾਂ ਸ਼ਰਤ ਤੋਂ ਗੱਲਬਾਤ ਲਈ ਕੇਂਦਰ ਸਰਕਾਰ ਨੇ ਸੱਦਾ ਦਿੱਤਾ ਹੈ।
13:36 November 30
ਅਮਿਤ ਸ਼ਾਹ ਤੇ ਤੋਮਰ ਦੀ ਬੈਠਕ ਹੋਈ ਖ਼ਤਮ
ਖੇਤੀ ਕਾਨੂਨਾਂ ਦੇ ਮਾਮਲੇ ਨੂੰ ਦੇਖਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੇਂਦਰੀ ਗ੍ਰਹਿ ਮੰਤਰੀ ਦੀ ਮੀਟਿੰਗ ਚੱਲ ਰਹੀ ਸੀ ਜੋ ਖ਼ਤਮ ਹੋ ਗਈ ਹੈ। ਦੱਸ਼ ਦਈਏ ਕਿ ਕਿਸਾਨਾਂ ਨੇ ਕੇਂਦਰ ਦੇ ਗੱਲਬਾਤ ਦੇ ਸੱਦੇ ਤੋਂ ਇਨਕਾਰ ਕਰ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ, ਮੁੜ ਗੱਲ਼ਬਾਤ ਦਾ ਸੱਦਾ ਮਿਲ ਸਕਦੈ।
13:22 November 30
ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਗੁਮਰਾਹ ਨਾ ਹੋਣ ਦੀ ਦਿੱਤੀ ਸਲਾਹ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪਲੋਸਣ ਲਈ ਕੇਂਦਰੀ ਮੰਤਰੀਆਂ ਨੇ ਉਨ੍ਹਾਂ ਆਸ਼ਵਾਸਨ ਦਿੰਦੇ ਹੋਏ ਟਵੀਟ ਕੀਤੇ। ਕੇਂਦਰ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਟਵੀਟ ਕਰ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਮੰਡੀਆਂ ਖ਼ਤਮ ਨਹੀਂ ਹੋਣਗੀਆਂ। ਕੇਂਦਰੀ ਸੂਚਨਾ ਮੰਤਰੀ ਨੇ ਕਿਹਾ ਕਿ ਕਿਸਾਨ ਗੁਮਰਾਹ ਨਾ ਹੋਣ।
13:11 November 30
ਡ੍ਰੋਨ ਕੈਮਰੇ ਨਾਲ ਰੱਖੀ ਜਾ ਰਹੀ ਹੈ ਨਜ਼ਰ
ਕਿਸਾਨਾਂ ਦੇ ਵੱਧਦੇ ਇੱਕਠ ਨੂੰ ਦੇਖ ਦਿੱਲੀ ਪੁਲਿਸ ਡ੍ਰੋਨ ਦੇ ਜ਼ਰੀਏ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਤਾਂ ਜੋ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਖੁਦ ਪੀਐਮ ਮੋਦੀ ਜਾਂ ਤਾਂ ਖੁਦ ਗੱਲ ਕਰਨ ਜਾਂ ਕੇਂਦਰੀ ਗ੍ਰਹਿ ਮੰਤਰੀ ੳੇੁਨ੍ਹਾਂ ਨਾਲ ਗੱਲ਼ ਕਰ ਇਸ ਮਸਲੇ ਦਾ ਹੱਲ ਕੱਢੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਸ਼ਰਤ ਉਨ੍ਹਾਂ ਨੂੰ ਮਿਲੇ।
12:57 November 30
ਟਿਕਰੀ ਬਾਰਡਰ 'ਤੇ ਡੱਟੇ ਕਿਸਾਨਾਂ ਨੇ ਸ਼ਰਧਾ ਭਾਵ ਨਾਲ ਮਨਾਇਆ ਗੁਰ ਪੂਰਬ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਘਿਰਾਓ ਕਰ ਰਹੇ ਕਿਸਾਨਾਂ ਨੇ ਬਾਰਡਰ 'ਤੇ ਹੀ ਗੁਰ ਪੂਰਬ ਬੜੀ ਸ਼ਰਧਾ ਭਾਵ ਨਾਲ ਮਨਾਇਆ। ਰਾਤ ਨੂੰ ਦੀਪਮਾਲਾ ਵੀ ਕੀਤੀ ਜਾਵੇਗੀ। ਕਿਸਾਨਾਂ ਨੇ ਮੋਦੀ ਨੂੰ ਸੁਮੱਤ ਬਖ਼ਸ਼ਣ ਦੀ ਅਰਦਾਸ ਕੀਤੀ। ਸਭਨਾਂ 'ਚ ਪ੍ਰਸਾਦ ਵੰਡਿਆ ਗਿਆ।
12:40 November 30
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਿਹਤ ਦੇ ਮੱਦੇਨਜ਼ਰ ਹੋਣਗੇ ਕੋਰੋਨਾ ਟੈਸਟ
ਪ੍ਰਸਰਸ਼ਨ ਕਰ ਰਹੇ ਕਿਸਾਨਾਂ ਦੀ ਸਿਹਤ ਤੇ ਕੋਰੋਨਾ ਦੇ ਲਾਗ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਇੱਕ ਮੈਡੀਕਲ ਕੈਂਪ ਲਗਾਇਆ ਹੈ ਜਿਸ ਦੇ ਤਹਿਤ ਕਿਸਾਨਾਂ ਦੇ ਕੋਰੋਨਾ ਟੈਸਟ ਵੀ ਕੀਤੇ ਜਾਣਗੇ।ਇਸ ਸੰਬੰਧੀ ਡਾਕਟਰ ਦਾ ਕਹਿਣਾ ਸੀ ਕਿ ਜੇਕਰ ਬਿਮਾਰੀ ਫੈਲਣ ਦੀ ਕੋਈ ਸੰਭਾਵਨਾ ਵੀ ਹੋਈ ਤਾਂ ਇਤਿਹਾਤ ਵਰਤਣ ਨਾਲ ਉਸ 'ਤੇ ਕਾਬੂ ਪਾਇਆ ਜਾ ਸਕਦਾ ਹੈ।
12:22 November 30
ਸਿੰਘੂ ਬਾਰਡਰ 'ਤੇ ਹੀ ਕਿਸਾਨਾਂ ਨੇ ਮਨਾਇਆ 551ਵਾਂ ਪ੍ਰਕਾਸ਼ ਪੂਰਬ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੂਰਬ 'ਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ 'ਚ ਡੱਟੇ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਪਾਠ ਕਰ ਪ੍ਰਕਾਸ਼ ਪੂਰਬ ਮਨਾਇਆ।
11:46 November 30
ਜੇਪੀ ਨੱਡਾ ਦੀ ਰਿਹਾਇਸ਼ ਵਿਖੇ ਐਤਵਾਰ ਰਾਤ ਨੂੰ ਹੋਈ ਉੱਚ ਪੱਧਰੀ ਬੈਠਕ
ਕਿਸਾਨਾਂ ਦੀ ਵੱਧ ਰਹੀ ਲਹਿਰ ਦੇ ਮੱਦੇਨਜ਼ਰ ਐਤਵਾਰ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਰਿਹਾਇਸ਼ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਸ਼ਾਮਿਲ ਹੋਏ। ਕਿਹਾ ਜਾ ਹੈ ਕਿ ਇਸ ਬੈਠਕ ਵਿੱਚ ਕਿਸਾਨਾਂ ਦੇ ਅੰਦੋਲਨ ਬਾਰੇ ਸਰਕਾਰ ਦੇ ਅਗਲੇ ਰੁਖ਼ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ।
11:23 November 30
ਸੋਨੀਪਤ: ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਇਸ ਲੜੀ 'ਚ ਹਜ਼ਾਰਾਂ ਕਿਸਾਨ ਦਿੱਲੀ- ਹਰਿਆਣਾ ਦੀ ਸਿੰਘੂ ਸਰਹੱਦ 'ਤੇ ਆਪਣੇ ਹੱਕਾਂ ਦੀ ਲੜਾਈ ਨੂੰ ਉਨ੍ਹਾਂ ਨੇ ਜਾਰੀ ਰੱਖਿਆ ਹੋਇਆ ਹੈ। ਐਤਵਾਰ ਨੂੰ ਕਿਸਾਨਾਂ ਨੇ ਮੀਟਿੰਗ 'ਚ ਇਹ ਫੈਸਲਾ ਕੀਤਾ ਕਿ ਉਹ ਬੁਰਾੜੀ 'ਚ ਧਰਨਾ ਨਹੀਂ ਦੇਣਗੇ।
ਜ਼ਿਕਰਯੋਗ ਹੈ ਕਿ ਕੇਂਦਰ ਨੇ ਕਿਸਾਨਾਂ ਨੂੰ ਆਪਣੇ ਜਮਹੂਰੀ ਹੱਕਾਂ ਦੀ ਵਰਤੋਂ ਲਈ ਬੁਰਾੜੀ 'ਚ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਸੀ ਜਿਸ ਤੋਂ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ। ਇਸੇ ਤਹਿਤ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ 5 ਵੱਖ- ਵੱਖ ਥਾਂਵਾਂ ਤੋਂ ਦਿੱਲੀ ਨੂੰ ਸੀਲ ਕਰਨਗੇ।