ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਸੰਘਰਸ਼ ਚੱਲਦਿਆਂ ਕਈ ਮਹੀਨੇ ਬੀਤ ਚੁੱਕ ਹਨ। ਬਾਵਜੂਦ ਇਸ ਦੇ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਵਲੋਂ ਕਈ ਪ੍ਰੋਗਰਾਮ ਉਲੀਕੇ ਗਏ , ਜਿਸ ਦੇ ਤਹਿਤ ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨਾਂ ਦੀ ਸੰਸਦ ਚਲਾਉਣ ਦਾ ਐਲਾਨ ਕੀਤਾ ਗਿਆ ਸੀ।
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ ਦੱਸ ਦਈਏ ਕਿ ਕੇਂਦਰ ਸਰਕਾਰ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਲੋਂ ਉਨ੍ਹਾਂ ਦੇ ਬਰਾਬਰ ਜੰਤਰ ਮੰਤਰ 'ਤੇ ਕਿਸਾਨ ਸੰਸਦ ਚਲਾਈ ਗਈ ਹੈ। ਕਿਸਾਨਾਂ ਦੀ ਇਸ ਸੰਸਦ 'ਚ ਰੋਜ਼ਾਨਾ 200 ਕਿਸਾਨ ਭਾਗ ਲੈਣਗੇ। ਕਿਸਾਨ ਸੰਸਦ 'ਚ ਦੋ ਟੀਮਾਂ 'ਚ ਕਿਸਾਨਾਂ ਦੀ ਵੰਡ ਕੀਤੀ ਗਈ ਹੈ, ਜਿਸ 'ਚ ਇੱਕ ਖੇਤੀ ਕਾਨੂੰਨ ਦੇ ਨੁਕਸਾਨ ਦੱਸੇਗੀ ਅਤੇ ਦੂਜੀ ਸਰਕਾਰ ਦਾ ਰੋਲ ਨਿਭਾਉਂਦਿਆਂ ਖੇਤੀ ਕਾਨੂੰਨਾਂ ਦੇ ਲਾਭ ਦੱਸੇਗੀ। ਇਸ ਕਿਸਾਨ ਸੰਸਦ 'ਚ ਤਿੰਨ ਸਪੀਕਰ ਅਤੇ ਤਿੰਨ ਡਿਪਟੀ ਸਪੀਕਰ ਬਣਾਏ ਗਏ ਹਨ।
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ ਦੂਜੇ ਦਿਨ ਦੀ ਕਿਸਾਨੀ ਸੰਸਦ
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ ਕਿਸਾਨਾਂ ਵਲੋਂ ਦੂਜੇ ਦਿਨ ਵੀ ਕਿਸਾਨ ਸੰਸਦ ਚਲਾਈ ਗਈ ਹੈ। ਜਿਸ 'ਚ ਤਿੰਨ ਸੈਸ਼ਨਾਂ 'ਚ ਅੱਜ ਦੇ ਦਿਨ ਦੀ ਸੰਸਦ ਹੋਵੇਗੀ। ਇਸ ਸਬੰਧੀ ਏ.ਪੀ.ਐਮ.ਸੀ ਐਕਟ ਸਬੰਧੀ ਸਵਾਲ ਕੀਤੇ ਜਾਣਗੇ। ਕਿਸਾਨ ਪੰਜ ਬੱਸਾਂ ਰਾਹੀ ਜੰਤਰ ਮੰਤਰ 'ਤੇ ਸੰਸਦ ਲਈ ਪਹੁੰਚੇ। ਇਸ ਮੌਕੇ ਸੰਸਦ 'ਚ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੀਆਂ ਬਣਾਈਆਂ ਦੋ ਟੀਮਾਂ ਆਪੋ ਆਪਣੇ ਪੱਖ ਰੱਖਣਗੀਆਂ।
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ 'ਪੁਲਿਸ ਵਲੋਂ ਕੀਤਾ ਗਿਆ ਪਰੇਸ਼ਾਨ'
ਕਿਸਾਨਾਂ ਦਾ ਕਹਿਣਾ ਕਿ ਕਿਸਾਨ ਸੰਸਦ ਦੇ ਪਹਿਲੇ ਦਿਨ ਉਨ੍ਹਾਂ ਨੂੰ ਦਿੱਲੀ ਪੁਲਿਸ ਵਲੋਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਪਹਿਲਾਂ ਤਾਂ ਉਨ੍ਹਾਂ ਨੂੰ ਪੈਲੇਸਨੁਮਾ ਥਾਂ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੂਜਾ ਉਨ੍ਹਾਂ ਨੂੰ ਜੰਤਰ ਮੰਤਰ 'ਤੇ ਦੇਰੀ ਨਾਲ ਲਿਆਉਂਦਾ ਗਿਆ, ਜਿਸ ਕਾਰਨ ਪਹਿਲੇ ਦਿਨ ਦੀ ਕਿਸਾਨ ਸੰਸਦ ਦੇਰੀ ਨਾਲ ਸ਼ੁਰੂ ਹੋਈ ਸੀ।
ਸੁਰੱਖਿਆ 'ਚ ਕੀਤਾ ਗਿਆ ਵਾਧਾ
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ ਕਿਸਾਨਾਂ ਦੀ ਸੰਸਦ ਦੇ ਚੱਲਦਿਆਂ ਦਿੱਲੀ ਪੁਲਿਸ ਵਲੋਂ ਸੁਰੱਖਿਆ 'ਚ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ,ਉਥੇ ਹੀ ਜੰਤਰ ਮੰਤਰ 'ਚੇ ਵੀ ਸੁਰੱਖਿਆ ਵਧਾਈ ਗਈ।
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ ਅਕਾਲੀ ਦਲ ਵਲੋਂ ਸੰਸਦ ਬਾਹਰ ਪ੍ਰਦਰਸ਼ਨ
ਦੂਜੇ ਦਿਨ ਵੀ ਜੰਤਰ ਮੰਤਰ 'ਤੇ ਜਾਰੀ ਕਿਸਾਨਾਂ ਦੀ ਸੰਸਦ ਉਧਰ ਖੇਤੀ ਕਾਨੂੰਨਾਂ ਖਿਲਾਫ਼ ਅਵਾਜ ਚੁੱਕਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਤਖ਼ਤੀਆਂ ਹੱਥ 'ਚ ਫੜ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।ਇਸ ਸਬੰਧੀ ਸੁਖਬੀਰ ਬਾਦਲ ਦਾ ਕਹਿਣਾ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਕਿਸਾਨਾਂ ਦੀ ਅਵਾਜ ਬੁਲੰਦ ਕਰਦੇ ਰਹਿਣਗੇ।
ਇਹ ਵੀ ਪੜ੍ਹੋ:ਕਿਸਾਨਾਂ 'ਤੇ ਦੇਸ਼ ਧ੍ਰੋਹ ਦਾ ਕੇਸ: ਕਿਸਾਨ ਆਗੂ ਬਲਦੇਵ ਸਿੰਘ ਨੇ ਨਾਰੀਅਲ ਪਾਣੀ ਪੀ ਤੋੜੀ ਭੁੱਖ ਹੜਤਾਲ