ਪੰਜਾਬ

punjab

By

Published : Jan 26, 2021, 3:08 PM IST

ETV Bharat / bharat

ਟਰੈਕਟਰ ਰੈਲੀ ਦੀ ਝਾਕੀ 'ਚ ਦਿਖਿਆ ਗੰਨਾ ਕਿਸਾਨਾਂ ਦੀ ਸਮੱਸਿਆ ਅਤੇ ਦਰਦ

ਗਾਜੀਪੁਰ ਬਾਰਡਰ 'ਤੇ ਪਹੁੰਚੇ ਕਿਸਾਨਾਂ ਨੇ ਟਰਾਲੀਆਂ ਵਿੱਚ ਝਾਕੀਆਂ ਤਿਆਰ ਕੀਤੀਆਂ ਹਨ। ਸ਼ਾਮਲੀ ਤੋਂ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਗਾਜੀਪੁਰ ਬਾਰਡਰ ’ਤੇ ਪਹੁੰਚੇ, ਕਿਸਾਨਾਂ ਨੇ ਟਰਾਲੀ ’ਤੇ ਗੰਨਾ ਕਿਸਾਨਾਂ ਦੀਆਂ ਸਮੱਸਿਆਵਾਂ ਦੱਸੀਆਂ।

ਟਰੈਕਟਰ ਰੈਲੀ ਦੀ ਝਾਂਕੀ 'ਚ ਦਿਖਿਆ ਗੰਨਾ ਕਿਸਾਨਾਂ ਦੀ ਸਮੱਸਿਆ ਅਤੇ ਦਰਦ
ਟਰੈਕਟਰ ਰੈਲੀ ਦੀ ਝਾਂਕੀ 'ਚ ਦਿਖਿਆ ਗੰਨਾ ਕਿਸਾਨਾਂ ਦੀ ਸਮੱਸਿਆ ਅਤੇ ਦਰਦ

ਨਵੀਂ ਦਿੱਲੀ/ਗਾਜ਼ੀਆਬਾਦ: ਗਣਤੰਤਰ ਦਿਵਸ 'ਤੇ ਗਾਜੀਪੁਰ ਬਾਰਡਰ ਕਿਸਾਨ ਦਾ ਟਰੈਕਟਰ ਮਾਰਚ ਨਿਕਲੇਗਾ। ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦੇ ਲਈ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਰਾਜਾਂ ਦੇ ਕਿਸਾਨ ਆਪਣੀ ਟਰੈਕਟਰ-ਟਰਾਲੀ ਲੈ ਕੇ ਪਹੁੰਚੇ ਹਨ।

ਟਰੈਕਟਰ ਰੈਲੀ ਦੀ ਝਾਂਕੀ 'ਚ ਦਿਖਿਆ ਗੰਨਾ ਕਿਸਾਨਾਂ ਦੀ ਸਮੱਸਿਆ ਅਤੇ ਦਰਦ

ਗਾਜੀਪੁਰ ਬਾਰਡਰ 'ਤੇ ਪਹੁੰਚੇ ਕਿਸਾਨ ਟਰਾਲੀਆਂ ਵਿੱਚ ਝਾਕੀਆਂ ਤਿਆਰ ਕੀਤੀਆਂ। ਸ਼ਾਮਲੀ ਤੋਂ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਗਾਜੀਪੁਰ ਬਾਰਡਰ ’ਤੇ ਪਹੁੰਚੇ ਕਿਸਾਨਾਂ ਨੇ ਟਰਾਲੀ ’ਤੇ ਹੀ ਝਾਕੀ ਤਿਆਰ ਕੀਤੀ ਹੈ। ਟਰਾਲੀ 'ਤੇ ਕਿਸਾਨਾਂ ਨੇ ਪੁਰਾਣੇ ਖੇਤੀਬਾੜੀ ਸੰਦ ਰੱਖੇ ਹਨ। ਨਾਲ ਹੀ ਟਰਾਲੀ ਦੇ ਆਲੇ-ਦੁਆਲੇ ਗੰਨੇ ਵੀ ਲਗਾਏ ਹਨ।

ਇਸ ਟਰਾਲੀ ਰਾਹੀਂ ਕਿਸਾਨ ਇਹ ਦਰਸਾਉਣਾ ਚਾਹੁੰਦੇ ਹਨ ਕਿ ਪੱਛਮੀ ਉੱਤਰ ਪ੍ਰਦੇਸ਼ ਦਾ ਕਿਸਾਨ ਗੰਨੇ ਦੀ ਖੇਤੀ ਕਰਦਾ ਹੈ ਅਤੇ ਸਮੇਂ ਸਿਰ ਗੰਨੇ ਦੀ ਅਦਾਇਗੀ ਨਾ ਕਰਨ ਕਾਰਨ ਕਿਸਾਨ ਕਰਜ਼ਾ ਲੈ ਕੇ ਫ਼ਸਲ ਉਗਾਉਂਦਾ ਹੈ। ਖੇਤੀਬਾੜੀ ਲਈ ਨਵੇਂ ਸੰਦ ਖਰੀਦਣਾ ਵੀ ਇੱਕ ਵੱਡੀ ਚੁਣੌਤੀ ਹੈ।

ABOUT THE AUTHOR

...view details