ਪੰਚਕੂਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ 10 ਅਪ੍ਰੈਲ ਨੂੰ 24 ਘੰਟੇ ਦੇ ਲਈ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕੇ.ਐੱਮ.ਪੀ. ਜਾਮ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਮੱਦੇਨਜ਼ਰ ਹਰਿਆਣਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਐਡਵਾਜ਼ਰੀ ਜਾਰੀ ਕੀਤੀ ਗਈ ਹੈ। ਐਡਵਾਜ਼ਰੀ ਦੇ ਜ਼ਰੀਏ ਲੋਕਾਂ ਨੂੰ 10 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ 11 ਅਪ੍ਰੈਲ ਸਵੇਰੇ 8 ਵਜੇ ਤੱਕ ਇਸ ਐਕਸਪ੍ਰੈਸ ਵੇਅ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਕਿਸਾਨਾਂ ਦਾ ਕੱਲ੍ਹ ਕੇ.ਐੱਮ.ਪੀ. ਜਾਮ, ਹਰਿਆਣਾ ਪੁਲਿਸ ਵੱਲੋਂ ਐਡਵਾਜ਼ਰੀ ਜਾਰੀ - ਹਰਿਆਣਾ ਪੁਲਿਸ ਵੱਲੋਂ ਐਡਵਾਜ਼ਰੀ ਜਾਰੀ
ਹਰਿਆਣਾ ਪੁਲਿਸ ਵੱਲੋਂ 10 ਅਪ੍ਰੈਲ ਨੂੰ ਕੇ.ਐੱਮ.ਪੀ. ਦਾ ਇਸਤੇਮਾਲ ਨਾ ਕਰਨ ਦੀ ਐਡਵਾਜ਼ਰੀ ਜਾਰੀ ਕੀਤੀ ਗਈ ਹੈ। ਨਾਲ ਹੀ ਪੁਲਿਸ ਵੱਲੋਂ ਦੂਜੇ ਰੂਟਾਂ ਦਾ ਵੀ ਬਦਲ ਦਿੱਤਾ ਗਿਆ ਹੈ। ਤਾਂ ਜੋ ਲੋਕ ਜਾਮ ਚ ਨਾ ਫਸਣ ।
![ਕਿਸਾਨਾਂ ਦਾ ਕੱਲ੍ਹ ਕੇ.ਐੱਮ.ਪੀ. ਜਾਮ, ਹਰਿਆਣਾ ਪੁਲਿਸ ਵੱਲੋਂ ਐਡਵਾਜ਼ਰੀ ਜਾਰੀ armers' KMP Haryana Police issues advisory in view of jam announcement](https://etvbharatimages.akamaized.net/etvbharat/prod-images/768-512-11342454-thumbnail-3x2-asaa.jpg)
ਹਰਿਆਣਾ ਏ.ਡੀ.ਜੀ.ਪੀ. ਨਵਦੀਪ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ, ਕਿਸੇ ਵੀ ਤਰ੍ਹਾ ਦੀ ਹਿੰਸਾ ਨੂੰ ਰੋਕਣ ਅਤੇ ਇਸ ਅਹਿਮ ਐਕਸਪ੍ਰੈਸ ਉਤੇ ਟ੍ਰੈਫਿਕ ਨੂੰ ਸਚਾਰੂ ਬਨਾਉਣ ਲਈ ਪ੍ਰਬੰਧ ਕੀਤੇ ਗਏ ਨੇ। ਇਸ ਦੇ ਮੱਦੇਨਜ਼ਰ ਸਾਰੇ ਰੇਂਜ਼ ਏ.ਡੀ.ਜੀ.ਪੀ ਅਤੇ ਆਈ.ਜੀ.ਪੀ. ਅਤੇ ਜਿਲਾ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆ ਪੇਸ਼ ਹੋਵੇ ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਵੀ ਬਣਾਈ ਰੱਖਣ ਲਈ ਯਕੀਨੀ ਬਣਾਇਆ ਜਾਵੇ।
ਇਸ ਦੇ ਨਾਲ ਹੀ ਪ੍ਰਭਾਵਿਤ ਜਿਲ੍ਹੇ ਖਾਸਕਰ ਸੋਨੀਪਤ, ਝੱਜਰ, ਪਾਣੀਪਤ, ਰੋਹਤਕ, ਫਰੀਦਾਬਾਦ, ਗੁਰੂਗ੍ਰਾਮ ਅਤੇ ਨੂਹ ਚ ਟ੍ਰੈਫਿਕ ਦੀ ਸਮੱਸਿਆਂ ਦੇ ਹੱਲ ਲਈ ਬਦਲਵੇ ਰੂਟਾਂ ਲਈ ਪਹਿਲਾ ਹੀ ਤਿਆਰੀਆਂ ਕੀਤੀ ਜਾ ਚੁੱਕੀਆਂ ਨੇ। ਪੁਲਿਸ ਵੱਲੋਂ ਲੋਕਾਂ ਨੂੰ ਇੰਨਾਂ ਬਦੇਲ ਰੂਟਾਂ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸਾਨਾਂ ਦੇ ਜਾਮ ਦੌਰਾਨ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।